ਰਾਏਕੋਟ 'ਚ ਭਗਵਾਨ ਪਰਸ਼ੂਰਾਮ ਜੈਅੰਤੀ ਸ਼ਰਧਾ ਨਾਲ ਮਨਾਈ
ਅਜੀਤ ਡੈਸਕ
22-04-2026
ਰਾਏਕੋਟ, 21 ਅਪ੍ਰੈਲ (ਸੁਸ਼ੀਲ)-ਭਗਵਾਨ ਸ੍ਰੀ ਪਰਸ਼ੂਰਾਮ ਜੈਯੰਤੀ ਮੌਕੇ ਅੱਜ ਬ੍ਰਾਹਮਣ ਸਭਾ ਰਾਏਕੋਟ ਵਲੋਂ ਸਥਾਨਕ ਪਰਸ਼ੂਰਾਮ ਭਵਨ ਵਿਚ ਸਭਾ ਦੇ ਸਰਪ੍ਰਸਤ ਡਾ. ਵਿਨੋਦ ਸ਼ਰਮਾ ਅਤੇ ਪ੍ਰਧਾਨ ਸੁਦਰਸ਼ਨ ਜੋਸ਼ੀ ਦੀ ਅਗਵਾਈ ਵਿਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਮਾਗਮ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ ਅਤੇ ਕੁਲਦੀਪ ਕੁਮਾਰ (ਐੱਸ.ਡੀ.ਓ ਪਾਵਰਕਾਮ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ |
ਸਮਾਗਮ ਦੌਰਾਨ ਝੰਡਾ ਚੜ੍ਹਾਉਣ ਦੀ ਰਸਮ ਸਦਾਵਰਤੀ ਪਰਿਵਾਰ ਵਲੋਂ ਕੀਤੀ ਗਈ, ਹਵਨ ਯੱਗ ਦੀ ਸ਼ੁਰੂਆਤ ਜੋਸ਼ੀ ਪਰਿਵਾਰ ਵਲੋਂ ਕਰਵਾਈ ਗਈ, ਜਦਕਿ ਜੋਤੀ ਪ੍ਰਚੰਡ ਦੀ ਰਸਮ ਕੇ.ਕੇ. ਸ਼ਰਮਾ ਦੇ ਪਰਿਵਾਰ ਦੇ ਪਰਿਵਾਰ ਵਲੋਂ ਨਿਭਾਈ ਗਈ | ਭਗਵਾਨ ਪਰਸ਼ੂਰਾਮ ਪੂਜ਼ਨ ਦੀ ਰਸਮ ਐਡਵੋਕੇਟ ਬਲਵੰਤ ਰਾਏ ਸ਼ਰਮਾ ਅਤੇ ਡਾ. ਅਸ਼ੋਕ ਸ਼ਰਮਾ ਦੇ ਪਰਿਵਾਰ ਵਲੋਂ ਅਦਾ ਕੀਤੀ ਗਈ | ਇਸ ਤੋਂ ਪਹਿਲਾਂ ਸਵੇਰੇ ਮੰਦਰ 'ਚ ਹਵਨ ਯੱਗ ਕੀਤਾ ਗਿਆ, ਜਿਸ ਵਿਚ ਸਭਾ ਦੇ ਸਮੂਹ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਠਾਕੁਰ ਦੁਆਰਾ ਸ੍ਰੀ ਲਾਲ ਜੀ ਦਾਸ ਮਹੰਤ ਦੇ ਸੇਵਾਦਾਰ ਨਰਿੰਦਰ ਦਾਸ ਅਤੇ ਮਹੰਤ ਰਾਜੇਸ਼ ਕੁਮਾਰ ਵਲੋਂ ਵੇਦ ਮੰਤਰਾਂ ਦਾ ਪਾਠ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਵਲੋਂ ਯੱਗ ਦੀ ਪਵਿੱਤਰ ਅਗਨੀ ਵਿਚ ਆਹੁਤੀਆਂ ਪਾ ਕੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਗਈ | ਇਸ ਉਪਰੰਤ ਸ੍ਰੀ ਰਾਮ ਸ਼ਰਣਮ ਮਹਿਲਾ ਮੰਡਲ ਅਤੇ ਸਨਾਤਨ ਸਭਾ ਭਗਤੀ ਪਰਿਵਾਰ ਵਲੋਂ ਅੰਮਿ੍ਤਵਾਣੀ ਦਾ ਪਾਠ ਕੀਤਾ ਗਿਆ | ਉਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੰਕੀਰਤਨ ਮੰਡਲ ਦੇ ਕਲਾਕਾਰਾਂ ਵਲੋਂ ਭਜ਼ਨ ਕੀਰਤਨ ਕਰਕੇ ਭਗਵਾਨ ਪਰਸ਼ੂਰਾਮ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵਿਨੋਦ ਸ਼ਰਮਾਂ ਅਤੇ ਮਹੰਤ ਨਰਿੰਦਰ ਦਾਸ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾੳਾੁਦੇ ਹੋਏ ਉਨ੍ਹਾਂ ਵਲੋਂ ਦਰਸ਼ਾਏ ਧਰਮ ਅਤੇ ਮਾਨਵਤਾ ਦੀ ਭਲਾਈ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ 'ਚ ਬ੍ਰਾਹਮਣ ਸਭਾ ਵਲੋਂ ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਸਰਪ੍ਰਸਤ ਡਾ. ਵਿਨੋਦ ਸ਼ਰਮਾ ਦੀ ਅਗਵਾਈ 'ਚ ਸਮਾਗਮ 'ਚ ਪੁੱਜੇੇ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸਮਾਪਤੀ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਦੀ ਸੇਵਾ ਦੀਪਕ ਸ਼ਰਮਾ ਅਤੇ ਲਵਕੇਸ਼ ਸ਼ਰਮਾ ਦੇ ਪਰਿਵਾਰ ਵਲੋਂ ਕੀਤੀ ਗਈ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਈ.ਓ ਸੁਭਾਸ਼ ਜੋਸ਼ੀ, ਨੰਦ ਕਿਸ਼ੋਰ ਸ਼ਰਮਾ, ਮੀਤ ਪ੍ਰਧਾਨ ਗੋਪਾਲ ਜੋਸ਼ੀ, ਦੀਪਕ ਸ਼ਰਮਾ, ਰਾਜੇਸ਼ ਜੋਸ਼ੀ, ਨਰਿੰਦਰ ਸ਼ਰਮਾ, ਰੁਪਿੰਦਰ ਵਤਸ਼ ਐਡਵੋਕੇਟ, ਦੀਪਕ ਸ਼ਰਮਾ, ਲਵਕੇਸ਼ ਸ਼ਰਮਾ, ਪ੍ਰਧਾਨ ਇੰਦਰਪਾਲ ਗੋਲਡੀ, ਮਹੰਤ ਨਰਿੰਦਰ ਦਾਸ, ਸਾਬਕਾ ਪ੍ਰਧਾਨ ਪ੍ਰਧਾਨ ਸਲਿਲ ਜੈਨ, ਮਾ. ਸੁਭਾਸ਼ ਸ਼ਰਮਾ, ਮਾ. ਪਵਨ ਵਰਮਾ, ਬਿੱਟੂ ਸਦਾਵਰਤੀ, ਮਾ. ਪ੍ਰਸ਼ੋਤਮ ਲਾਲ, ਪੰਕਜ ਕਾਂਸਲ, ਪ੍ਰੇਮ ਕੁਮਾਰ ਵਤਸ਼, ਵਿਨੋਦ ਜੈਨ ਰਾਜੂ, ਮਾ. ਬਲਵਿੰਦਰ ਕੁਮਾਰ, ਸੰਦੀਪ ਸ਼ਰਮਾ, ਐਡਵੋਕੇਟ ਬਲਵੰਤ ਰਾਏ, ਡਾ. ਅਸ਼ੋਕ ਸ਼ਰਮਾਂ, ਦਿਨੇਸ਼ ਜੋਸ਼ੀ, ਨਰੈਣ ਦੱਤ ਕੌਸ਼ਿਕ, ਭੂਸ਼ਨ ਕੁਮਾਰ ਸਾਬਕਾ ਕਾਨੰੂਨਗੋ, ਬਿਕਰਮਜੀਤ ਬਾਂਸਲ, ਮੰਗਤ ਰਾਏ ਵਰਮਾ, ਨਰਿੰਦਰ ਸ਼ਰਮਾ, ਕੇ.ਕੇ. ਸ਼ਰਮਾ, ਪਟਵਾਰੀ ਅਮਰ ਚੰਦ, ਮਾ. ਅਸ਼ੋਕ ਕਨੌਜੀਆਂ, ਨਰੇਸ਼ ਸ਼ਰਮਾ, ਮੁਕੇਸ਼ ਸ਼ਰਮਾ, ਕੌਂਸਲਰ ਕਮਲਜੀਤ ਵਰਮਾ, ਇੰਦਰਪਾਲ ਗੋਲਡੀ, ਓਮ ਦੱਤ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਪ੍ਰਦੀਪ ਜੋਸ਼ੀ, ਹਿਮਾਂਸ਼ੂ ਜੋਸ਼ੀ, ਸੁਰੇਸ਼ ਸ਼ਰਮਾ, ਮਾ. ਓਮ ਪ੍ਰਕਾਸ਼ ਕਾਲੀਆ, ਮਾ. ਪ੍ਰਸ਼ੋਤਮ ਲਾਲ, ਬਿੱਟੂ ਪੰਡਤ, ਲਖਵਿੰਦਰ ਸਿੰਘ ਲੱਖਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ |