12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮੰਡੀ ਮੁੱਲਾਂਪੁਰ/ਰਕਬਾ ਫੜ੍ਹਾਂ 'ਚ ਕਣਕ ਦੀ ਸਰਕਾਰੀ ਖ਼ਰੀਦ ਤਸੱਲੀਬਖਸ਼, ਢੋਆ-ਢੁਆਈ ਦਾ ਮਾੜਾ ਹਾਲ

Ad Position 21
No active advertisement
ਅਜੀਤ ਡੈਸਕ 22-04-2026
• ਦਾਖਾ ਮਾਰਕੀਟ ਕਮੇਟੀ ਕੋਲ ਕਣਕ ਦੀ ਆਮਦ ਸਾਢੇ 4 ਲੱਖ ਕੁਇੰਟਲ, ਵਿਕਰੀ 4 ਲੱਖ, ਲਿਫ਼ਟਿੰਗ 50 ਹਜ਼ਾਰ
ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕਣਕ ਦੀ ਪੱਕ ਚੁੱਕੀ ਫ਼ਸਲ ਦੀ ਮੰਡੀਆਂ 'ਚ ਭਾਰੀ ਆਮਦ ਹੈ, ਪ੍ਰੰਤੂ ਮੰਡੀਆਂ 'ਚ ਲੋੜੀਂਦੇ ਸ਼ੈੱਡ, ਮੰਡੀਆਂ 'ਚ ਪਹੁੰਚੀ ਕਣਕ ਦੇ ਤੋਲ ਵਿਚ ਹੇਰ-ਫੇਰ, ਕਣਕ ਦੇ ਭੰਡਾਰਨ ਲਈ ਸੁਰੱਖਿਅਤ ਥਾਵਾਂ ਨਾ ਹੋਣ ਕਰਕੇ ਦਾਖਾ ਮਾਰਕੀਟ ਕਮੇਟੀ ਦਾ ਮੁੱਖ ਯਾਰਡ ਮੰਡੀ
ਮੁੱਲਾਂਪੁਰ, ਰਕਬਾ, ਹੋਰ ਫੜ੍ਹਾਂ 'ਚ ਆੜ੍ਹਤੀ, ਤੋਲੇ ਵਲੋਂ ਕਣਕ ਦੇ ਤੋਲ 'ਚ ਹੇਰ-ਫੇਰ ਦਾ ਚੇਅਰਮੈਨ ਪਨਗਰੇਨ ਦੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਹਾਜ਼ਰੀ ਭਰ ਕੇ ਚੱਲਦੀਆਂ ਬਣਦੀਆਂ ਹਨ, ਬੇਸ਼ੱਕ ਕੁਦਰਤੀ ਮਾਰ ਦੇ ਸਾਹਮਣੇ ਕਿਸਾਨ ਮਜ਼ਬੂਰ ਹੋ ਕੇ ਰਹਿ ਜਾਂਦਾ, ਪਰ ਮੰਡੀਆਂ 'ਚ ਵਿਆਪਕ ਪ੍ਰਬੰਧ, ਤਰਪਾਲਾਂ, ਬਾਰਦਾਨੇ ਦੀ ਉਚਿੱਤ ਵਿਵਸਥਾ ਨਾ ਹੋਣ 'ਤੇ ਕਿਸਾਨ ਉੱਪਰ ਦੂਹਰੀ ਗੜ੍ਹੇਮਾਰੀ ਹੋ ਜਾਂਦੀ ਹੈ | ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਡੀ. ਐੱਫ. ਐੱਸ. ਸੀ.) ਵੀ ਮੁੱਲਾਂਪੁਰ ਦਾਖਾ ਦਾਣਾ ਮੰਡੀਆਂ 'ਚ ਆਉਣ ਤੋਂ ਪਾਸਾ ਵੱਟਦਾ, ਜਦਕਿ ਖੁਰਾਕ, ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਸਖ਼ਤ ਆਦੇਸ਼ ਹੈ ਕਿ ਡੀ. ਐੱਫ. ਐੱਸ. ਸੀ. ਨੂੰ ਨਿੱਜੀ ਤੌਰ 'ਤੇ ਮੰਡੀਆਂ ਦਾ ਦੌਰਾ ਕਰਕੇ ਸਰਕਾਰੀ ਇੰਤਜਾਮਾਂ ਦਾ ਧਿਆਨ ਰੱਖਣਾ ਹੋਵੇਗਾ | ਰਕਬਾ ਮੰਡੀ ਮੁੱਲਾਂਪੁਰ ਮੁੱਖ ਯਾਰਡ ਸਮੇਤ ਹੋਰ ਖ਼ਰੀਦ ਕੇਂਦਰਾਂ 'ਚ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਪਨਗਰੇਨ, ਪਨਸਪ, ਮਾਰਕਫੈੱਡ, ਵੇਅਰਹਾਊਸ ਵਲੋਂ ਹੁਣ ਤੱਕ ਕਰੀਬ 4 ਲੱਖ ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ | ਮੰਡੀ ਫੜ੍ਹਾਂ 'ਚ ਲਿਫ਼ਟਿੰਗ ਦਾ ਕੋਈ ਬਹੁਤਾ ਪੁਖਤਾ ਪ੍ਰਬੰਧ ਨਹੀਂ, ਸਾਢੇ 3 ਲੱਖ ਕੁਇੰਟਲ ਬੋੋਰੀਆਂ 'ਚ ਭਰੀ ਕਣਕ ਅਜੇ ਵੀ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ |
Ad Position 22
No active advertisement
ਪਿਛਲੀ ਖ਼ਬਰ ਬਸਤੀ ਖੋਲਿਆਂ ਵਾਲਾ ਪੁਲ ਦਾ ਵਰਿੰਦਰ ਸਿੰਘ ਬਿੰਦਰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਭਾਖੜਾ ਬੋਰਡ 'ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰ ਕੇ ਸਾਡੇ ਪਾਣੀਆਂ 'ਤੇ ਡਾਕਾ ਮਾਰਿਆ-ਡਾ. ਗਰੇਵਾ...
Ad Position 24