ਰਾਏਕੋਟ, 22 ਅਪ੍ਰੈਲ (ਸੁਸ਼ੀਲ)-ਨੇੜਲੇ ਪਿੰਡ ਜਲਾਲਦੀਵਾਲ ਵਿਖੇ ਸਾਬਕਾ ਫੌਜੀ ਵਿਸਾਖਾ ਸਿੰਘ ਵਲੋਂ ਪਿੰਡ ਵਿਚ ਪੰਛੀਆਂ ਲਈ 30 ਲੱਕੜ ਦੇ ਆਲ੍ਹਣੇ ਲਗਾਏ ਗਏ | ਇਸ ਸਬੰਧੀ ਸਾਬਕਾ ਫੌਜੀ ਵਿਸਾਖਾ ਸਿੰਘ ਨੇ ਕਿਹਾ ਕਿ ਧਰਤੀ ਦੀ ਸੁੰਦਰਤਾ ਵਿਚ ਪੰਛੀਆਂ ਦਾ ਵਿਸ਼ੇਸ਼ ਯੋਗਦਾਨ ਹੈ | ਪੰਛੀ ਫ਼ਸਲਾਂ ਤੇ ਰੁੱਖਾਂ ਦੀ ਵੀ ਰੱਖਿਆ ਕਰਦੇ ਹਨ, ਜਿਸ ਕਾਰਨ ਕੁਦਰਤੀ ਸੰਤੁਲਨ ਬਣਿਆ ਰਹਿੰਦਾ ਹੈ | ਸਾਬਕਾ ਫੌਜੀ ਨੇ ਕਿਹਾ ਕਿ ਪੰਛੀਆਂ ਦੀ ਰੱਖਿਆ ਅਤੇ ਸਾਂਭ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਘਰਾਂ ਵਿਚ ਦਰੱਖਤ ਹੁੰਦੇ ਸਨ, ਜਿਸ ਕਾਰਨ ਪੰਛੀ ਆਪਣਾ ਰਹਿਣ ਬਸੇਰਾ ਉਨ੍ਹਾਂ ਦਰੱਖਤਾਂ 'ਤੇ ਬਣਾ ਲੈਂਦੇ ਸਨ, ਪਰ ਅੱਜ ਦੇ ਸਮੇਂ ਵਿਚ ਦਰੱਖਤਾਂ ਦੀ ਘਾਟ ਹੋਣ ਕਾਰਨ ਪੰਛੀ ਆਪਣੇ ਆਲ੍ਹਣੇ ਬਚਾਉਣ ਤੋਂ ਅਸਮਰੱਥ ਹਨ | ਇਸ ਮੌਕੇ ਇੰਦਰਜੀਤ ਸਿੰਘ ਮੌੜ, ਕਾਂਗਰਸੀ ਆਗੂ ਨਿਰੰਜਣ ਸਿੰਘ ਕਾਲਾ, ਕਾਂਗਰਸੀ ਆਗੂ ਹਰਦੇਵ ਸਿੰਘ ਬਿੱਟਾ, ਨਿਰਭੈ ਸਿੰਘ ਪੰਚ, ਸੁਖਦਰਸ਼ਨ ਸਿੰਘ ਪੰਚ, ਬਸੰਤ ਸਿੰਘ ਪੰਚ, ਸਤਵਿੰਦਰ ਕੌਰ ਪੰਚ, ਬਲਜਿੰਦਰ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਰਮਨਦੀਪ ਕੌਰ, ਗਗਨਦੀਪ ਕੌਰ, ਦਿਲਜੋਤ ਸਿੰਘ, ਮਿ. ਸ਼ੰਕਰ ਕੁਮਾਰ, ਜਰਨੈਲ ਸਿੰਘ ਸਾਬਕਾ ਫੌਜੀ ਆਦਿ ਹਾਜ਼ਰ ਸਨ |