ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਸਰਕਾਰ ਬਣਾ ਕੇ ਕੀਤੀ ਜਾਵੇਗੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ- ਵਿਧਾਇਕ ਇਯਾਲੀ/ਸ਼ਿਵਾਲਿਕ
ਹੰਬੜਾਂ, 28 ਅਕਤੂਬਰ (ਹਰਵਿੰਦਰ ਸਿੰਘ ਮੱਕੜ)- ਪੰਜਾਬ ਦੇ ਲੋਕ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਆਪ ਮੁਹਾਰੇ ਜੁੜ ਰਹੇ ਹਨ ਤੇ ਇਹ ਕਾਫ਼ਲਾ ਦਿਨ- ਬ- ਦਿਨ ਬਹੁਤ ਵਿਸ਼ਾਲ ਹੋ ਰਿਹਾ ਹੈ, ਜਿਸ ਤੋਂ ਸਿੱਧਾ ਸਾਬਤ ਹੋ ਰਿਹਾ ਹੈ ਕਿ ਸੂਬੇ ਵਿਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸਰਕਾਰ ਯਕੀਨੀ ਬਣਨਾ ਤਹਿ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਹੰਬੜਾਂ ਵਿਖੇ ਪੱਤਰਕਾਰਾਂ ਕੋਲ ਕਿਹਾ ਕਿ ਸੂਬੇ ਵਿਚ ਸਰਕਾਰ ਬਣਨ ’ਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਰ ਤਰ੍ਹਾਂ ਨਾਲ ਵਚਨਬੱਧ ਹੋਵੇਗਾ ਤੇ ਮਨੁੱਖੀ ਭਾਵਨਾਵਾਂ ਦੀ ਪੂਰੀ ਪੂਰੀ ਕਦਰ ਹੋਵੇਗੀ।
ਵ
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ
29-10-2026
ਹੰਬੜਾਂ, 28 ਅਕਤੂਬਰ (ਹਰਵਿੰਦਰ ਸਿੰਘ ਮੱਕੜ)- ਪੰਜਾਬ ਦੇ ਲੋਕ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਆਪ ਮੁਹਾਰੇ ਜੁੜ ਰਹੇ ਹਨ ਤੇ ਇਹ ਕਾਫ਼ਲਾ ਦਿਨ- ਬ- ਦਿਨ ਬਹੁਤ ਵਿਸ਼ਾਲ ਹੋ ਰਿਹਾ ਹੈ, ਜਿਸ ਤੋਂ ਸਿੱਧਾ ਸਾਬਤ ਹੋ ਰਿਹਾ ਹੈ ਕਿ ਸੂਬੇ ਵਿਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸਰਕਾਰ ਯਕੀਨੀ ਬਣਨਾ ਤਹਿ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਹੰਬੜਾਂ ਵਿਖੇ ਪੱਤਰਕਾਰਾਂ ਕੋਲ ਕਿਹਾ ਕਿ ਸੂਬੇ ਵਿਚ ਸਰਕਾਰ ਬਣਨ ’ਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਰ ਤਰ੍ਹਾਂ ਨਾਲ ਵਚਨਬੱਧ ਹੋਵੇਗਾ ਤੇ ਮਨੁੱਖੀ ਭਾਵਨਾਵਾਂ ਦੀ ਪੂਰੀ ਪੂਰੀ ਕਦਰ ਹੋਵੇਗੀ। ਉਨ੍ਹਾਂ ਹੋਰ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦੇ ਕੇ ਇਕ ਖੁਸ਼ਹਾਲ ਰਾਜ ਸਥਾਪਤ ਕੀਤਾ ਜਾਵੇਗਾ। ਇਸ ਸਮੇਂ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਜੱਸਾ ਧਾਲੀਵਾਲ, ਮਲਕੀਤ ਸਿੰਘ ਬੱਲ, ਗੋਬਿੰਦ ਸਿੰਘ ਭੰਦੋਲ, ਸੁਖਦੇਵ ਸਿੰਘ ਸੁੱਖਾ ਸਲੇਮਪੁਰ, ਸਰੀਫ ਸਿੰਘ ਹੰਬੜਾਂ, ਗੁਰਬਖਸ ਸਿੰਘ ਬਾਠ, ਹਰਜੀਤ ਸਿੰਘ ਧਾਲੀਵਾਲ, ਪ੍ਰਧਾਨ ਭੁਪਿੰਦਰ ਸਿੰਘ ਢਿਡਾਲ ਤੇ ਹੋਰ ਹਾਜ਼ਰ ਸਨ।