28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਵਨ ਰਕਬਾ ’ਚ ਕਾਂਗਰਸ ਓ.ਬੀ.ਸੀ. ਡਿਪਾਰਟਮੈਂਟ ਸੂਬਾ ਵਰਕਿੰਗ ਚੇਅਰਮੈਨ ਕ੍ਰਿਸ਼ਨ ਬਾਵਾ ਦਾ ਸਨਮਾਨ ਬਾਵਾ ਦੀ ਨਿਯੁਕਤੀ ਨਾਲ ਪੰਜਾਬ ’ਚ ਕਾਂਗਰਸ ਓ.ਬੀ.ਸੀ. ਵਿੰਗ ਨੂੰ ਨਵੀਂ ਊਰਜਾ ਮਿਲੇਗੀ- ਬੁਲਾਰੇ

ਮੁੱਲਾਂਪੁਰ-ਦਾਖਾ, 28 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਆਲ ਇੰਡੀਆ ਕਾਂਗਰਸ ਕਮੇਟੀ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੂੰ ਓ. ਬੀ.

Ad Position 21
No active advertisement
ਭਵਨ ਰਕਬਾ (ਲੁਧਿ:) ਵਿਖੇ ਕਾਂਗਰਸ ਓ.ਬੀ.ਸੀ. ਡਿਪਾਰਟਮੈਂਟ ਦੇ ਸੂਬਾ ਵਰਕਿੰਗ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਸਨਮਾਨ ਸਮੇਂ ਮਲਕੀਤ ਸਿੰਘ ਦਾਖਾ, ਪ੍ਰਿੰਸੀਪਲ ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ, ਭਗਵਾਨ ਦਾਸ ਬਾਵਾ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 29-10-2026
ਮੁੱਲਾਂਪੁਰ-ਦਾਖਾ, 28 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਆਲ ਇੰਡੀਆ ਕਾਂਗਰਸ ਕਮੇਟੀ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੂੰ ਓ.ਬੀ.ਸੀ. ਡਿਪਾਰਟਮੈਂਟ ਦਾ ਸੂਬਾ ਵਰਕਿੰਗ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਇਲਾਕੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿ:) ਵਿਖੇ ਆਲ ਇੰਡੀਆ ਬੈਰਾਗੀ ਮਹਾਂਮੰਡਲ ਦੇ ਕਨਵੀਨਰ ਪ੍ਰਿੰਸੀਪਲ ਬਲਦੇਵ ਬਾਵਾ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਹੋਰਨਾਂ ਵਲੋਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਚੇਅਰਮੈਨ ਬਾਵਾ ਨੂੰ ਵਧਾਈ ਦਿੰਦਿਆਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਕਾਂਗਰਸ ਪਾਰਟੀ ਦਾ ਮਿਹਨਤੀ, ਵਫ਼ਾਦਾਰ ਅਤੇ ਜ਼ਮੀਨ ਨਾਲ ਜੁੜਿਆ ਆਗੂ ਹੈ, ਕ੍ਰਿਸ਼ਨ ਕੁਮਾਰ ਬਾਵਾ ਮੁੱਛ ਫੁੱਟਦਿਆਂ ਹੀ ਅੱਧੀ ਸਦੀ ਪਹਿਲਾਂ ਕਾਂਗਰਸ ਨੂੰ ਸਮਰਪਤ ਹੋ ਕੇ ਬਿਨਾਂ ਕਿਸੇ ਸਵਾਰਥ ਕਾਂਗਰਸ ਪਾਰਟੀ ਲਈ ਕੰਮ ਕੀਤਾ। ਮਲਕੀਤ ਸਿੰਘ ਦਾਖਾ ਦੱਸਿਆ ਕਿ 80ਵੇਂ ਦਹਾਕੇ ਕਾਲੇ ਦੌਰ ਦਾ ਸੰਤਾਪ ਕ੍ਰਿਸ਼ਨ ਕੁਮਾਰ ਬਾਵਾ ਆਪਣੇ ਪਿੰਡੇ ’ਤੇ ਹੰਢਾਇਆ। ਉਨ੍ਹਾਂ ਦੱਸਿਆ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੋਂ ਲੈ ਕੇ ਅੱਧੀ ਦਰਜਨ ਹੋਰ ਕਾਂਗਰਸ ਪਾਰਟੀ ਦੀ ਸਰਕਾਰ ਹੁੰਦਿਆਂ ਮੁੱਖ ਮੰਤਰੀਆਂ ਦਾ ਚਹੇਤਾ ਰਿਹਾ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਹਾਊਸਫੈੱਡ ਪੰਜਾਬ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। ਪ੍ਰਿੰਸੀਪਲ ਬਲਦੇਵ ਬਾਵਾ ਵਲੋਂ ਕ੍ਰਿਸ਼ਨ ਕੁਮਾਰ ਬਾਵਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੂਥ ਪੱਧਰ ਤੱਕ ਕਾਂਗਰਸ ਪਾਰਟੀ ਦੇ ਵੋਟਰਾਂ ਨਾਲ ਜੁੜੇ ਕ੍ਰਿਸ਼ਨ ਕੁਮਾਰ ਵਲੋਂ ਇਕ ਸਮਾਜ ਸੇਵੀ ਧਾਰਮਿਕ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਣਾ ਕੇ ਬਾਬਾ ਜੀ ਦੇ ਜੀਵਨ ਦਾ ਪ੍ਰਚਾਰ-ਪਸਾਰ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਦੇ ਚੇਅਰਮੈਨ ਬਣਨ ਨਾਲ ਓ.ਬੀ.ਸੀ ਭਾਈਚਾਰੇ ਨੂੰ ਇਕ ਵੱਡਾ ਸਿਆਸੀ ਆਗੂ ਮਿਲ ਗਿਆ। ਸਨਮਾਨ ਲੈਣ ਉਪਰੰਤ ਕਾਂਗਰਸ ਓ.ਬੀ.ਸੀ ਡਿਪਾਰਟਮੈਂਟ ਦੇ ਨਵ-ਨਿਯੁਕਤ ਵਰਕਿੰਗ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਹਾਈ ਕਮਾਂਡ, (ਓ.ਬੀ.ਸੀ ਡਿਪਾਰਟਮੈਂਟ) ਦੇ ਕੌਮੀ ਚੇਅਰਮੈਨ ਡਾ. ਅਨਿਲ ਜੈ ਹਿੰਦ ਅਤੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣ ਦੇ ਨਾਲ ਓ.ਬੀ.ਸੀ. ਭਾਈਚਾਰੇ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਗੇਂ। ਇਸ ਸਮੇਂ ਚੇਅਰਮੈਨ ਮਨਜੀਤ ਸਿੰਘ ਝੱਮਟ, ਜਗਜੀਵਨ ਸਿੰਘ ਗਰੀਬ, ਭਗਵਾਨ ਦਾਸ ਬਾਵਾ, ਫਾਊਂਡੇਸ਼ਨ ਮਹਿਲਾ ਵਿੰਗ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਚੇਅਰਪਰਸਨ ਸੋਨੀਅਰ ਅਰੋੜਾ, ਮਾਲਵਾ ਸੱਭਿਆਚਾਰਕ ਮੰਚ ਮਹਿਲਾ ਵਿੰਗ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ, ਗੁੱਜਰ ਸਮਾਜ ਪੰਜਾਬ ਪ੍ਰਧਾਨ ਲਵਲੀ ਚੌਧਰੀ, ਐਡਵੋਕੇਟ ਅਸ਼ਵਨੀ ਮਹੰਤ, ਸੰਤੋਖ ਸਿੰਘ ਗਿੱਲ, ਬਖਸ਼ਿੰਦਰ ਸਿੰਘ, ਸੁਰੇਸ਼ ਕੁਮਾਰ, ਬੇਅੰਤ ਸਿੰਘ ਬਾਵਾ, ਪ੍ਰਿੰਸ ਗੁਪਤਾ, ਗਗਨਦੀਪ ਬਾਵਾ, ਗੁਰਪਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦਾ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਵੀਂ ਕਿਸਾਨ ਕ੍ਰੈਡਿਟ ਨੀਤੀ ਇਕ ਤਰ੍ਹਾਂ ਸਹਿਕਾਰੀ ਨੂੰ ਬੰਦ ਕਰਨ ਦੀ ਤਿਆਰੀ- ਕਮਾਲਪੁਰਾ/ਗਿੱਲ ਅਗਲੀ ਖ਼ਬਰ ਖ਼ੁਰਾਕ ਫੈਕਟਰੀ ਦੇ ਡਰਾਈਵਰ ਤੋਂ ਖੋਹੀ 38 ਹਜ਼ਾਰ ਦੀ ਰਕਮ ਪੁਲਿਸ ਵਲੋਂ ਬਰਾਮਦ
Ad Position 24