01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਰਕਾਰੀ ਹਾਈ ਸਕੂਲ ਨੂੰ ਅਧਿਆਪਕਾ ਨੇ ਦਿੱਤਾ ਵਾਟਰ ਕੂਲਰ

Ad Position 21
No active advertisement
ਅਜੀਤ ਡੈਸਕ 24-04-2026
ਬੀਜਾ, 23 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ) ਸਰਕਾਰੀ ਹਾਈ ਸਕੂਲ ਭੁਮੱਦੀ ਵਿਖੇ ਬੱਚਿਆਂ ਨੂੰ ਗਰਮੀ ਚ ਠੰਡਾ ਪਾਣੀ ਮੁਹੱਈਆ ਕਰਵਾਉਣ ਲਈ ਅਧਿਆਪਕਾ ਜਸਵਿੰਦਰ ਕੁਮਾਰੀ ਪੁੱਤਰੀ ਸੋਹਲ ਲਾਲ ਮਾਸਟਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਦਿੱਤਾ ਗਿਆ | ਜਿਸ ਕਰਕੇ ਬੱਚੇ ਤਪਦੀ ਧੁੱਪ ਤੇ ਗਰਮੀ ਵਿਚ ਕੂਲਰ ਦਾ ਠੰਡਾ ਪਾਣੀ ਪੀ ਕੇ ਆਨੰਦ ਮਹਿਸੂਸ ਕਰਨਗੇ | ਇਸ ਸਮੇਂ ਉਨ੍ਹਾਂ ਦੇ ਭਰਾ ਦਲਵੀਰ ਕੁਮਾਰ ਸੇਵਾ ਮੁਕਤ ਲੈਕਚਰਾਰ ਆਪਣੀ ਭੈਣ ਦੇ ਇਸ ਉਦਮ ਦੀ ਸ਼ਲਾਘਾ ਕੀਤੀ | ਇਸ ਮੌਕੇ 'ਤੇ ਸਕੂਲ ਮੁਖੀ ਦਵਿੰਦਰ ਸਿੰਘ, ਸਮੂਹ ਸਟਾਫ ਤੋਂ ਇਲਾਵਾ ਹਰਮਨਦੀਪ ਸਿੰਘ ਸਰਪੰਚ, ਸਵਰਨ ਸਿੰਘ ਰੰਧਾਵਾ, ਗੁਰਮੀਤ ਸਿੰਘ, ਅਮਨਦੀਪ ਸਿੰਘ ਨੇ ਵੀ ਸਕੂਲ ਨੂੰ ਵਾਟਰ ਕੂਲਰ ਦੇਣ ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰਾਜ ਹਸਪਤਾਲ ਪਠਾਨਕੋਟ ਵਿਖੇ ਮੈਗਾ ਸਿਹਤ ਕੈਂਪ 26 ਨੂੰ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ ਮਾਨ ਸਰਕਾਰ ਦਾ ਇਕ ਇਤਿਹਾਸਕ ਫ਼ੈਸਲਾ-ਸਾਹਿਬ ਸਿੰਘ ਸਾਬਾ <br/>
Ad Position 24