ਹਲਵਾਰਾ 23 ਅਪ੍ਰੈਲ (ਮਨਦੀਪ ਸਿੰਘ ਉੱਭੀ)-ਏੇਅਰ ਫੋਰਸ ਹਲਵਾਰਾ ਦੇ ਗਾਰਡ ਰੂਮ ਦੇ ਨਜ਼ਦੀਕ ਰਹਿਣ ਵਾਲੇ ਸਾਬਕਾ ਸੂਬੇਦਾਰ ਪਰਮਿੰਦਰ ਸਿੰਘ ਦੀ ਲੜਕੀ ਅਨਮੋਲਦੀਪ ਕÏਰ (24) ਦੀ ਭੇਦ ਭਰੇ ਹਾਲਤਾਂ ਵਿੱਚ ਕੈਨੇਡਾ ਉਨਟਾਰੀਓ ਦੇ ਬੈਰੀ ਇਲਾਕੇ ਵਿੱਚ ਮÏਤ ਹੋ ਜਾਣ ਦੀ ਦੁੱਖਦਾਈ ਖਬਰ ਮਿਲੀ | ਲੜਕੀ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ 2021 ਵਿੱਚ ਉਹਨਾਂ ਦੀ ਲੜਕੀ ਕੈਨੇਡਾ ਗਈ ਸੀ ਜੋ ਉਥੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਸੀ ਜਿਸ ਨੇ ਪੀ ਆਰ ਲਈ ਫਾਈਲ ਵੀ ਲਗਾਈ ਹੋਈ ਸੀ | ਕੁਝ ਦਿਨ ਪਹਿਲਾਂ ਅਨਮੋਲਦੀਪ ਕÏਰ ਨੇ ਆਪਣੇ ਮਾਤਾ-ਪਿਤਾ ਨੂੰ ਕੈਨੇਡਾ ਘੁੰਮਣ ਲਈ ਕਿਹਾ | ਲੜਕੀ ਦੀ ਮਾਤਾ ਨੇ ਵਿਜਟਰ ਵੀਜ਼ੇ ਲਈ ਕੁਝ ਦਿਨ ਪਹਿਲਾਂ ਅਪਲਾਈ ਕੀਤਾ ਸੀ | ਉਹਨਾਂ ਦੱਸਿਆ ਕਿ ਉਹਨਾਂ ਦੀ ਲੜਕੀ ਪਾਰਕ ਦੇ ਬੈਂਚ 'ਤੇ ਬੈਠੀ ਸੀ ਜਿੱਥੇ ਉਸ ਨੂੰ ਮਿ੍ਤਕ ਹਾਲਤ ਵਿੱਚ ਪਾਇਆ ਗਿਆ | ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਲੜਕੀ ਦੇ ਮÏਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੈਨੇਡਾ ਪੁਲਿਸ ਕਾਰਵਾਈ ਕਰ ਰਹੀ ਹੈ ਜੋ ਕਿ ਉਹਨਾਂ ਦੇ ਲੜਕੇ ਦਲਪ੍ਰੀਤ ਸਿੰਘ ਯੂਐਸਏ ਦੇ ਸੰਪਰਕ ਵਿੱਚ ਹੈ¢ਲੜਕੀ ਦੀ ਦੇਹ ਲਿਆਉਣ ਲਈ ਉਹਨਾਂ ਦੇ ਜੱਦੀ ਪਿੰਡ ਮਾਣੂਕੇ ਦੀ ਸੰਸਥਾ ਕੈਨੇਡਾ ਵਿਖੇ ਯਤਨ ਕਰ ਰਹੀ ਹੈ | ਬੁੱਧਵਾਰ ਤੱਕ ਅਨਮੋਲਦੀਪ ਕÏਰ ਦੀ ਮਿ੍ਤਕ ਦੇਹ ਆਉਣ ਦੀ ਸੰਭਾਵਨਾ ਹੈ | ਉਹਨੇ ਇਹ ਵੀ ਕਿਹਾ ਕਿ ਕੈਨੇਡਾ ਪੁਲਿਸ ਮÏਤ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ | ਕੈਨੇਡਾ ਪੁਲਿਸ ਅਨੁਸਾਰ ਉਹ ਪਾਰਕ ਦੇ ਕੈਮਰੇ ਵੀ ਜਾਂਚ ਰਹੇ ਹਨ ਅਤੇ ਪੋਸਟਮਾਰਟਮ ਦੀ ਮੈਡੀਕਲ ਰਿਪੋਰਟ ਵਿੱਚ ਮÏਤ ਦੇ ਕਾਰਨਾਂ ਦਾ ਪਤਾ ਲੱਗੇਗਾ¢