ਜੋਧਾਂ ਦਾਣਾ ਮੰਡੀ ਦਾ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਚੇਅਰਮੈਨ ਗੁਰਜੀਤ ਸਿੰਘ ਗਿੱਲ ਵਲੋਂ ਜਾਇਜ਼ਾ
ਅਜੀਤ ਡੈਸਕ
24-04-2026
ਜੋਧਾਂ, 23 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਜੋਧਾਂ ਦਾਣਾ ਮੰਡੀ ਦਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਚੇਅਰਮੈਨ ਗੁਰਜੀਤ ਸਿੰਘ ਗਿੱਲ ਵਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਾਣਾ ਮੰਡੀ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਿਆ, ਉਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਤਾਂ ਜੋ ਪੰਜਾਬ ਦੇ ਕਿਸਾਨ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਣ | ਚੇਅਰਮੈਨ ਗਿੱਲ ਵਲੋਂ ਜੋਧਾਂ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕਿਸਾਨਾਂ ਤੇ ਆੜ੍ਹਤੀਆਂ ਨੂੰ ਯਕੀਨ ਦਿਵਾਉਂਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਣਕ ਦੀ ਲਿਫ਼ਟਿੰਗ ਨੂੰ ਤੇਜ਼ ਕਰਨ ਲਈ ਕਿਹਾ | ਇਸ ਮੌਕੇ ਨੰਬਰਦਾਰ ਗੁਰਮੀਤ ਸਿੰਘ ਸੇਖੋਂ ਪਮਾਲੀ (ਕੋਆਰਡੀਨੇਟਰ ਕਿਸਾਨ ਵਿੰਗ), ਸਿਮਰਨਜੀਤ ਸਿੰਘ ਸਹੌਲੀ ਕੋਆਰਡੀਨੇਟਰ, ਬਲਾਕ ਪ੍ਰਧਾਨ ਅਵਤਾਰ ਸਿੰਘ ਜੋਧਾਂ, ਆੜ੍ਹਤੀਆ ਇਕਬਾਲ ਸਿੰਘ ਗਰੇਵਾਲ ਢੈਪਈ, ਆੜ੍ਹਤੀਆ ਸੰਦੀਪ ਸਿੰਘ ਜੰਡ, ਆੜ੍ਹਤੀਆ ਰਵਿੰਦਰ ਸਿੰਘ ਰਾਣਾ ਜੋਧਾਂ, ਕਾਲਾ ਜੋਧਾਂ ਆਦਿ ਹਾਜ਼ਰ ਸਨ |