ਲੁਧਿਆਣਾ, 24 ਅਪ੍ਰੈਲ (ਜਸਵਿੰਦਰ ਸਿੰਘ)-ਉਘੇ ਖੇਡ ਪ੍ਰਮੋਟਰ ਅਤੇ ਖਿਡਾਰੀ ਪਿੰਕਾ ਜਰਗ ਨੇ ਗੁਰੂ ਨਾਨਕ ਸਟੇਡੀਅਮ ਦੇ ਬਾਸਕਟਬਾਲ ਕੋਰਟ ਵਿਚ ਕਈ ਉੱਚ ਪੱਧਰੀ ਖਿਡਾਰੀਆਂ ਅਤੇ ਉੱਘੀਆਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਆਪਣਾ 33ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ | ਪੰਜਾਬ ਬਾਸਕਟਬਾਲ ਅਕੈਡਮੀ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਵਧਾਈ ਦਿੰਦੇ ਕਿਹਾ ਕਿ ਪਿੰਕਾ ਜਰਗ ਵਰਗੇ ਖਿਡਾਰੀਆਂ ਦੀ ਸਮਾਜ ਨੂੰ ਬਹੁਤ ਲੋੜ ਹੈ, ਜੋ ਕਿ ਖਿਡਾਰੀਆਂ ਨੂੰ ਜ਼ਮੀਨੀ ਪੱਧਰ ਤੋਂ ਚੱਕ ਕੇ ਸਿੱਧੇ ਰਸਤੇ ਪਾਉਂਦੇ ਹਨ | ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਵਿਚ ਹਰ ਸੰਭਵ ਮਦਦ ਵੀ ਕਰਦੇ ਹਨ | ਪਿੰਕਾ ਜਰਗ ਨੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਖਿਡਾਰੀਆਂ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਕਿਹਾ ਕਿ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ | ਖਿਡਾਰੀ ਆਪਣਾ ਵੱਧ ਤੋਂ ਵੱਧ ਸਮਾਂ ਖੇਡ ਮੈਦਾਨਾਂ ਵਿਚ ਬਿਤਾਉਣ | ਉਨ੍ਹਾਂ ਕਿਹਾ ਕਿ ਮੇਰੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਖਿਡਾਰੀ ਨੂੰ ਬਣਦਾ ਮਾਣ ਸਨਮਾਨ ਮਿਲੇ |