14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮੋਕ ਡਰਿੱਲ ਨੂੰ ਲੈ ਕੇ ਹਾਜੀਪੁਰ ਖੇਤਰ 'ਚ ਲੋਕਾਂ ਵਿਚ ਜਾਗਰੂਕਤਾ ਦੀ ਭਾਰੀ ਕਮੀ ਦੇਖੀ

Ad Position 21
No active advertisement
ਅਜੀਤ ਡੈਸਕ 25-04-2026
ਹਾਜੀਪੁਰ, 24 ਅਪ੍ਰੈਲ (ਪੁਨੀਤ ਭਾਰਦਵਾਜ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਤ 8 ਵਜੇ ਤੋਂ ਲੈ ਕੇ 20 ਮਿੰਟ ਦੇ ਵਾਸਤੇ ਬਲੈਕ ਆਊਟ ਮੋਕ ਡਰਿਲ ਐਕਸਰਸਾਈਜ਼ ਦੀ ਅਪੀਲ ਕੀਤੀ ਗਈ ਸੀ | ਪੀ.ਐੱਸ.ਪੀ.ਸੀ.ਐੱਲ. ਵਲੋਂ 20 ਮਿੰਟ ਦੇ ਵਾਸਤੇ ਬਿਜਲੀ ਬੰਦ ਕਰ ਦਿੱਤੀ ਗਈ | ਇਸ ਸਭ ਦੇ ਬਾਵਜੂਦ ਵੀ ਹਾਜੀਪੁਰ ਦੇ ਬਾਜ਼ਾਰਾਂ ਦੇ ਵਿਚ ਦੁਕਾਨਦਾਰਾਂ ਵਲੋਂ ਇਸ ਬਲੈਕ ਆਊਟ ਦੀ ਅਪੀਲ ਨੂੰ ਲੈ ਕੇ ਜਾਗਰੂਕਤਾ ਦੀ ਭਾਰੀ ਕਵੀ ਦੇਖਣ ਨੂੰ ਮਿਲੀ | ਕੁਝ ਦੁਕਾਨਦਾਰਾਂ ਵਲੋਂ ਹੀ ਇਸ ਬਲੈਕ ਆਊਟ ਦੀ ਅਪੀਲ 'ਤੇ ਅਮਲ ਕੀਤਾ ਗਿਆ | ਇਥੋਂ ਤੱਕ ਕਿ ਹਾਜੀਪੁਰ ਦੀ ਦਾਣਾ ਮੰਡੀ ਦੇ ਵਿਚ ਲਾਈਟਾਂ ਜਗਾਈਆਂ ਹੋਈਆਂ ਸਨ | ਲੋਕਾਂ ਦਾ ਕਹਿਣਾ ਹੈ ਕਿ ਬਲੈਕ ਆਊਟ ਮੋਕ ਡਰਿਲ ਐਕਸਰਸਾਈਜ਼ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ ਉੱਘੇ ਖੇਡ ਪ੍ਰਮੋਟਰ ਅਤੇ ਖਿਡਾਰੀ ਪਿੰਕਾ ਜਰਗ ਦਾ ਮਨਾਇਆ 33ਵਾਂ ਜਨਮ ਦਿਨ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਭੂਮਿਕਾ ਦੇਵੀ ਪੰਜਾਬ ਯੂਨੀਵਰਸਿਟੀ ਵਲੋਂ 'ਰੋਲ ਆਫ਼ ਆਨਰ' ਨਾਲ ਸਨਮਾਨਿਤ
Ad Position 24