13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼ਿਵ ਕਾਵੜ ਭਗਤਾਂ ਦਾ ਕਾਠਗੜ੍ਹ ’ਚ ਭਰਵਾਂ ਸਵਾਗਤ

ਕਾਠਗੜ੍ਹ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਾਉਣ ਮਹੀਨੇ ਦੀ ਪਵਿੱਤਰ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ’ਤੇ ਕਸਬਾ ਕਾਠਗੜ੍ਹ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ। ਹਰਿਦੁਆਰ ਦੀ ਪਵਿੱਤਰ ਧਰਤੀ ਹਰਿ ਕੀ ਪੌੜੀ ਤੋਂ ਲਗਪਗ 400 ਕਿਲੋਮੀਟਰ ਦਾ ਕਠਿਨ ਪੈਦਲ ਸਫ਼ਰ ਤੈਅ ਕਰਕੇ ਮੋਢਿਆਂ ’ਤੇ ਕਾਵੜ ਚੁੱਕ ਕੇ ਪਹੁੰਚੇ ਸ਼ਿਵ ਭਗਤਾਂ ਦਾ ਕਾਠਗੜ੍ਹ ਦੀ ਮੁੱਖ ਮਾਰਕੀਟ ਤੇ ਡੇਰਾ ਕੁੱਲਾਂ ਵਾਲੇ ਪੀਰ ਅਸਥਾਨ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-08-2026
ਕਾਠਗੜ੍ਹ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਾਉਣ ਮਹੀਨੇ ਦੀ ਪਵਿੱਤਰ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ’ਤੇ ਕਸਬਾ ਕਾਠਗੜ੍ਹ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ। ਹਰਿਦੁਆਰ ਦੀ ਪਵਿੱਤਰ ਧਰਤੀ ਹਰਿ ਕੀ ਪੌੜੀ ਤੋਂ ਲਗਪਗ 400 ਕਿਲੋਮੀਟਰ ਦਾ ਕਠਿਨ ਪੈਦਲ ਸਫ਼ਰ ਤੈਅ ਕਰਕੇ ਮੋਢਿਆਂ ’ਤੇ ਕਾਵੜ ਚੁੱਕ ਕੇ ਪਹੁੰਚੇ ਸ਼ਿਵ ਭਗਤਾਂ ਦਾ ਕਾਠਗੜ੍ਹ ਦੀ ਮੁੱਖ ਮਾਰਕੀਟ ਤੇ ਡੇਰਾ ਕੁੱਲਾਂ ਵਾਲੇ ਪੀਰ ਅਸਥਾਨ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਵਿ ਭਗਤਾਂ ਨੇ ਅਸਥਾਨ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਤੇ ਸੇਵਾਦਾਰ ਕਲਿਆਣ ਦਾਸ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਵਿੱਚ ਵਿਸ਼ੇਸ਼ ਹਵਨ ਯੱਗ ਵੀ ਕੀਤਾ ਗਿਆ। ਸਵੇਰ ਸਮੇਂ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ ਜਦਕਿ ਦੁਪਹਿਰ ਸਮੇਂ ਮਾਲ-ਪੂੜੇ ਤੇ ਖੀਰ ਦਾ ਵਿਸ਼ੇਸ਼ ਲੰਗਰ ਵਰਤਾਇਆ ਗਿਆ। ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਲੰਗਰ ਸ਼ਿਵ ਭਗਤ ਕਾਵੜੀਆਂ ਨੂੰ ਛਕਾਇਆ ਗਿਆ, ਜਿਸ ਤੋਂ ਬਾਅਦ ਸਾਧੂ-ਸੰਤਾਂ, ਬ੍ਰਾਹਮਣਾਂ ਅਤੇ ਫਿਰ ਆਈਆਂ ਤਮਾਮ ਸੰਗਤਾਂ ਵਿੱਚ ਪ੍ਰਸਾਦ ਵਜੋਂ ਵੰਡਿਆ ਗਿਆ। ਇਸ ਮੌਕੇ ਡਾਕਟਰ ਜੋਗਿੰਦਰ ਪਾਲ ਦੱਤ, ਜੀਵਨ ਪਾਲ ਕਪੀਲਾ, ਪ੍ਰਿੰਸ ਜੋਸ਼ੀ, ਗੁਲਸ਼ਨ ਜੋਸ਼ੀ, ਕਮਲ ਆਨੰਦ, ਰਾਕੇਸ਼ ਬਜਾੜ, ਲਖਵਿੰਦਰ ਸਿੰਘ, ਪ੍ਰਿੰਸੀਪਲ ਚਮਨ ਲਾਲ ਆਨੰਦ, ਆਸ਼ਵਨੀ ਆਨੰਦ, ਰੋਹਿਤ ਕੁਮਾਰ, ਬੀਸੂ ਸ਼ਰਮਾ, ਅਨੂ ਜੋਸ਼ੀ, ਅਸ਼ੋਕ ਸ਼ਰਮਾ, ਰਵੀ ਕੱੁਮਾਰ, ਅਨਿਲ ਦੱਤ, ਨਰੇਸ਼ ਵਰਮਾ, ਪੰਕਜ ਸ਼ਰਮਾ, ਸਨੀ ਸ਼ਰਮਾ, ਰਾਮ ਕੁਮਾਰ ਸ਼ਰਮਾ, ਜਤਿੰਦਰ ਮਿੰਟੂ, ਵਿਪਨ ਕੁਮਾਰ ਅਤੇ ਬਖਸ਼ੀ ਰਾਮ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਤੇ ਸੰਗਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੰਨੀ ਭਰੋਲੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖੁਰਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24