ਜਗਰਾਉਂ, 27 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਯੂਨੀਰਾਈਜ਼ ਵਰਲਡ ਸਕੂਲ ਵਿਖੇ ਅਕਾਦਮਿਕ ਸੈਸ਼ਨ 2025-26 ਦੌਰਾਨ 100 ਫ਼ੀਸਦੀ ਹਾਜ਼ਰੀ, 90 ਫ਼ੀਸਦੀ ਤੇ ਉਸ ਤੋਂ ਵੱਧ ਅੰਕ ਅਤੇ ਹੋਰ ਗਤੀਵਿਧੀਆਂ 'ਚ ਸਕੂਲ ਦਾ ਨਾਂਅ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਚੇਅਰਮੈਨ ਰਾਕੇਸ਼ ਅਗਰਵਾਲ, ਡਾਇਰੈਕਟਰ ਡਾ: ਪੱਲਵੀ ਅਗਰਵਾਲ, ਮੈਨੇਜਿੰਗ ਡਾਇਰੈਕਟਰ ਸ਼ਿਫੂ ਅਗਰਵਾਲ ਅਤੇ ਪਿ੍ੰਸੀਪਲ ਨੇਹਾ ਰਤਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਰੋਹ ਦੀ ਸ਼ੁਰੂਆਤ 'ਮੂਲ ਮੰਤਰ' ਦੇ ਜਾਪ ਅਤੇ ਪੰਜਾਬੀ ਪ੍ਰਾਰਥਨਾ ਨਾਲ ਹੋਈ | ਇਸ ਤੋਂ ਬਾਅਦ ਪਿ੍ੰਸੀਪਲ ਨੇਹਾ ਰਤਨ ਨੇ ਕੋ-ਆਰਡੀਨੇਟਰਾਂ ਨੀਰੂ ਜੋਸ਼ੀ ਅਤੇ ਰੇਣੂ ਕੌੜਾ ਦੇ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਬੈਜ ਅਤੇ ਟਰਾਫ਼ੀਆਂ ਪ੍ਰਦਾਨ ਕੀਤੀਆਂ | ਅੰਗਰੇਜ਼ੀ ਅਧਿਆਪਕਾ ਮੀਨਾਕਸ਼ੀ ਜ਼ਖਮੀ ਨੇ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ | ਇਸ ਮੌਕੇ ਪਿ੍ੰਸੀਪਲ ਨੇ ਕਿਹਾ ਕਿ ਸਕੂਲ ਦੇ ਮਿਆਰ ਉੱਚਾ ਚੁੱਕਣ 'ਚ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਅਤੇ ਜਜ਼ਬੇ ਨੂੰ ਬਰਕਰਾਰ ਰੱਖੋ ਅਤੇ ਹਮੇਸ਼ਾਂ ਅੱਗੇ ਵਧਦੇ ਰਹੋ ਤਾਂ ਕਿ ਦੂਸਰੇ ਤੁਹਾਡੇ ਵਾਂਗ ਅੱਗੇ ਵਧ ਸਕਣ |