ਜੋਧਾਂ, 28 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਹਲਕਾ ਦਾਖਾ ਦੇ ਪਿੰਡ-ਪਿੰਡ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦੀ ਸ਼ੁਰੂਆਤ ਹਲਕਾ ਦੇ ਪਿੰਡ ਖੰਡੂਰ ਤੋਂ ਕੀਤੀ | ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਅਤੇ ਸਰਕਲ ਪ੍ਰਧਾਨ ਅੰਮਿ੍ਤਪਾਲ ਸਿੰਘ ਦਿਉਲ ਵਲੋਂ ਜਸਕਰਨ ਸਿੰਘ ਦਿਉਲ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਜਸਕਰਨ ਸਿੰਘ ਦਿਉਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਜਲੀ ਕੱਟਾਂ ਲਈ ਆੜੇ ਹੱਥੀ ਲੈਂਦਿਆਂ ਕਿਹਾ ਜੇਕਰ ਬਿਜਲੀ ਵਿਭਾਗ ਲੁਧਿਆਣਾ ਵਰਗੇ ਸ਼ਹਿਰ ਨੂੰ ਬਿਨਾਂ ਰੋਕ-ਟੋਕ ਬਿਜਲੀ ਦੇ ਸਕਦਾ ਹੈ, ਤਾਂ ਮੇਰੇ ਹਲਕੇ ਦੇ ਪਿੰਡਾਂ ਨਾਲ ਇਹ ਵਿਤਕਰਾ ਕਿਉਂ? ਪਿੰਡਾਂ ਦੇ ਲੋਕਾਂ ਦਾ ਜੀਵਨ ਬਿਜਲੀ ਕੱਟਾਂ ਕਾਰਨ ਬੇਹਾਲ ਹੋਇਆ ਪਿਆ ਹੈ | ਇਸ ਮੌਕੇ ਜਸਕਰਨ ਸਿੰਘ ਦਿਉਲ ਨੇ ਹਲਕਾ ਵਿਧਾਇਕ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਪਾਰਟੀ ਪਲੇਟਫ਼ਾਰਮ ਅਤੇ ਦਾਖਾ ਦੇ ਵੋਟਰਾਂ ਦੀ ਵਰਤੋਂ ਸਿਰਫ਼ ਉੱਚੇ ਅਹੁਦੇ ਹਾਸਲ ਕਰਨ ਅਤੇ ਆਪਣੀਆਂ ਕਾਲੋਨੀਆਂ ਪਾਸ ਕਰਵਾਉਣ ਲਈ ਕੀਤੀ ਹੈ | ਉਨਾਂ ਦੋਸ਼ ਲਾਇਆ ਕਿ ਹੁਣ ਭਗਵੰਤ ਮਾਨ ਦੇ ਇਸ਼ਾਰਿਆਂ 'ਤੇ ਇਯਾਲੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ¢ ਉਨਾਂ ਯਾਦ ਕਰਵਾਇਆ ਕਿ ਬਲਾਕ ਸੰਮਤੀ ਚੋਣਾਂ ਦੌਰਾਨ ਇਯਾਲੀ ਨੇ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਸੀ ਕਿ ਉਹ ਦੋ ਹਫ਼ਤਿਆਂ ਵਿਚ ਅਕਾਲੀ ਦਲ 'ਚ ਵਾਪਸ ਆ ਰਹੇ ਹਨ ਅਤੇ ਉਨਾਂ ਨੂੰ ਪਾਈ ਵੋਟ ਅਕਾਲੀ ਦਲ ਨੂੰ ਹੀ ਜਾਵੇਗੀ, ਜੋ ਕਿ ਸਿਰਫ਼ ਵੋਟਾਂ ਬਟੋਰਨ ਦਾ ਇਕ ਡਰਾਮਾ ਸੀ | ਦਿਉਲ ਨੇ ਕਿਹਾ ਕਿ ਇਯਾਲੀ ਦਾ ਗਰਮ ਖ਼ਿਆਲੀਆਂ ਦੇ ਪੱਖ ਵਿਚ ਖੜਨਾ ਪੰਜਾਬ ਦੀ ਅਮਨ-ਸ਼ਾਂਤੀ ਲਈ ਖ਼ਤਰਾ ਬਣ ਸਕਦਾ ਹੈ¢ ਪੰਜਾਬ ਨੇ ਕਾਲਾ ਦੌਰ ਬੜੀ ਮੁਸ਼ਕਿਲ ਨਾਲ ਪਿੱਛੇ ਛੱਡਿਆ ਹੈ ਅਤੇ ਹੁਣ ਲੋਕ ਸਿਰਫ਼ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ¢ ਇਸ ਮੌਕੇ ਸਰਕਲ ਪ੍ਰਧਾਨ ਅੰਮਿ੍ਤਪਾਲ ਸਿੰਘ ਦਿਉਲ, ਗੁਰਦੀਪ ਸਿੰਘ, ਬਲਰਾਜ ਸਿੰਘ ਸਾਬਕਾ ਡੀ.ਐੱਸ.ਪੀ, ਬਲਵਿੰਦਰ ਸਿੰਘ ਫੱਲੇਵਾਲ, ਚਮਕੌਰ ਸਿੰਘ ਉਬਭੀ ਜ਼ਿਲਾ ਪ੍ਰਧਾਨ ਬੀ.ਸੀ. ਵਿੰਗ, ਸ਼ਮਸ਼ੇਰ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਸੁਰਮੁੱਖ ਸਿੰਘ, ਬੂਟਾ ਸਿੰਘ, ਯਾਦਵਿੰਦਰ ਸਿੰਘ, ਜੱਸਾ ਦਿਉਲ, ਗੁਰਪਿੰਦਰ ਸਿੰਘ ਬਿੱਟੂ, ਬੱਬੂ ਮਦਾਨ, ਗਿਆਨ ਸਿੰਘ, ਬਲਜਿੰਦਰ ਸਿੰਘ, ਚਮਕੌਰ ਸਿੰਘ, ਗੋਲਡਨ ਸੰਘੇੜਾ, ਅਰਸ਼ ਦਿਉਲ, ਗੁਰਵਿੰਦਰ ਸਿੰਘ ਗੁਰੀ, ਮੋਹਿਤ ਦਿਉਲ, ਜਗਮੇਲ ਸਿੰਘ, ਹਰਮਿੰਦਰ ਸਿੰਘ, ਜਗਲਾਲ ਸਿੰਘ ਖੰਡੂਰ ਆਦਿ ਹਾਜ਼ਰ ਸਨ¢