ਰਾਏਕੋਟ, 4 ਮਈ (ਬਲਵਿੰਦਰ ਸਿੰਘ ਲਿੱਤਰ)-ਪੱਛਮੀ ਬੰਗਾਲ ਦੇ ਵੋਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 'ਤੇ ਭਰੋਸਾ ਪ੍ਰਗਟਾ ਕੇ ਮੁਲਕ ਅਜ਼ਾਦ ਹੋਣ ਤੋਂ ਬਾਅਦ ਪੱਛਮੀ ਬੰਗਾਲ 'ਚ ਭਾਜਪਾ ਦੀ ਸਰਕਾਰ ਬਣਾ ਕੇ ਇਤਿਹਾਸ ਰਚਿਆ ਹੈ | ਇਹ ਪ੍ਰਗਟਾਵਾ ਭਾਜਪਾ ਆਗੂ ਲਖਵਿੰਦਰ ਸਿੰਘ ਸਪਰਾ ਨੇ ਆਸਾਮ ਤੇ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦੀ ਖੁਸ਼ੀ ਵਿਚ ਤਲਵੰਡੀ ਗੇਟ ਰਾਏਕੋਟ ਸਾਹਮਣੇ ਭਾਜਪਾ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਜਿੱਤ ਦੀ ਖੁਸ਼ੀ ਵਿਚ ਰਾਏਕੋਟ ਵਿਖੇ ਭਾਜਪਾ ਵਰਕਰਾਂ ਵਲੋਂ ਲੱਡੂ ਵੰਡ ਕੇ ਜਸ਼ਨ ਮਨਾਏ ਗਏ | ਇਸ ਮੌਕੇ ਕਪਿਲ ਗਰਗ ਸੀਨੀਅਰ ਮੀਤ ਪ੍ਰਧਾਨ ਵਪਾਰ ਮੰਡਲ ਪੰਜਾਬ ਭਾਜਪਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਜੰਡ, ਜਗਤਾਰ ਸਿੰਘ ਬੰਗੜ, ਦੀਪਕ ਬਾਂਸਲ ਮੰਡਲ ਪ੍ਰਧਾਨ, ਜੈ ਪ੍ਰਕਾਸ਼, ਅਨਿਲ ਪਰੂਥੀ, ਮਹਿੰਦਰਪਾਲ ਜੈਨ, ਸੁੰਦਰ ਲਾਲ, ਭੂਸ਼ਣ ਜੈਨ, ਮਨੋਜ ਜੈਨ, ਕਸ਼ਮੀਰ ਸਿੰਘ ਕਾਕਾ, ਮਨੀ ਸਿੰਘ ਗਰੇਵਾਲ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਅਮਿਤ ਸ਼ਰਮਾ ਆਦਿ ਹਾਜ਼ਰ ਸਨ |