04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੱਛਮੀ ਬੰਗਾਲ, ਅਸਾਮ, ਪਾਂਡੂਚੇਰੀ 'ਚ ਭਾਜਪਾ ਦੀ ਜਿੱਤ 'ਤੇ ਭਾਜਪਾ ਆਗੂਆਂ ਨੇ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 05-05-2026
ਹਲਵਾਰਾ, 4 ਮਈ (ਮਨਦੀਪ ਸਿੰਘ ਉੱਭੀ)-ਭਾਜਪਾ ਵਲੋਂ ਪੱਛਮੀ ਬੰਗਾਲ, ਅਸਾਮ, ਪਾਂਡੂਚੇਰੀ 'ਚ ਸਰਕਾਰ ਬਣਾਉਣ 'ਤੇ ਭਾਜਪਾ ਦੇ ਆਗੂਆਂ ਨੇ ਹਲਵਾਰਾ ਵਿਖੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ | ਹਲਕਾ ਰਾਏਕੋਟ ਦੇ ਚੋਣ ਇੰਚਾਰਜ ਪਰਮਜੀਤ ਸਿੰਘ ਟੂਸਾ ਨੇ ਬੀ. ਜੇ. ਪੀ. ਦੀ ਜਿੱਤ 'ਚ ਅੱਜ ਲੱਡੂ ਵੰਡਣ ਮੌਕੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਲੋਕਾਂ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਕੰਮਾਂ ਨੂੰ ਦੇਸ਼ ਵਾਸੀ ਵੋਟਾਂ ਪਾ ਕੇ ਆਪਣਾ ਫਰਜ਼ ਨਿਭਾ ਰਹੇ ਹਨ | ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਬੀਜੇਪੀ ਆਪਣੀ ਇਕ ਵੱਡੀ ਲਹਿਰ ਖੜ੍ਹੀ ਕਰੇਗੀ ਅਤੇ ਪੰਜਾਬ 'ਚ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜੇ੍ਹ ਕਰੇਗੀ | ਇਸ ਸਮੇਂ ਬੀਜੇਪੀ ਦੇ ਆਗੂ ਭਜਨ ਸਿੰਘ ਅਕਾਲਗੜ੍ਹ, ਜਸਪਾਲ ਸ਼ਰਮਾ ਨਿਊ ਅਬਾਦੀ ਅਕਾਲਗੜ੍ਹ, ਮਹਿੰਦਰ ਸਿੰਘ ਟੂਸਾ, ਜਗਰੂਪ ਸਿੰਘ ਹਲਵਾਰਾ ਅਤੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ ਅਗਲੀ ਖ਼ਬਰ ਆਸਾਮ ਤੇ ਪੱਛਮੀ ਬੰਗਾਲ 'ਚ ਭਾਜਪਾ ਦੀ ਜਿੱਤ 'ਤੇ ਰਾਏਕੋਟ ਦੇ ਭਾਜਪਾ ਵਰਕਰਾਂ ਨੇ ਲੱਡੂ ਵੰਡੇ ਤੇ ਕੀਤੀ ਆਤਿਸ਼ਬਾਜ਼ੀ
Ad Position 24