ਸਿੱਧਵਾਂ ਬੇਟ, 4 ਮਈ (ਜਸਵੰਤ ਸਿੰਘ ਸਲੇਮਪੁਰੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਕਰਵਾਈ ਧਾਰਮਿਕ ਪ੍ਰੀਖਿਆ 2025 ਦੇ ਐਲਾਨੇ ਗਏ ਨਤੀਜਿਆਂ 'ਚ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ, ਜਿਸ 'ਚ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪ੍ਰੀਖਿਆ 'ਚੋਂ ਏਕਮਜੋਤ ਸਿੰਘ ਪੁੱਤਰ ਬਲਦੇਵ ਸਿੰਘ, ਪੁਨੀਤਮ ਯੋਸ਼ੀ ਪੁੱਤਰੀ ਅਮਨਦੀਪ ਸ਼ਰਮਾ ਨੇ 80 ਫ਼ੀਸਦੀ, ਸ਼ਿਵਾਏ ਯੋਸ਼ੀ ਪੁੱਤਰ ਅਮਨਦੀਪ ਸ਼ਰਮਾ ਨੇ 81 ਫ਼ੀਸਦੀ, ਨਵਰੀਤ ਕੌਰ ਪੁੱਤਰੀ ਸਤਨਾਮ ਸਿੰਘ ਨੇ 76 ਫ਼ੀਸਦੀ, ਸੁਖਮਨਜੋਤ ਕੌਰ ਪੁੱਤਰੀ ਬਲਦੇਵ ਸਿੰਘ ਨੇ 64 ਫ਼ੀਸਦੀ, ਪ੍ਰਭਜੌਤ ਕੌਰ ਪੁੱਤਰੀ ਪ੍ਰਕਾਸ਼ ਸਿੰਘ ਨੇ 60 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੀਆ ਪੁਜੀਸ਼ਨਾਂ ਹਾਸਿਲ ਕੀਤੀਆਂ | ਇਸ ਮੌਕੇ ਸਕੂਲ ਇੰਚਾਰਜ ਮੈਡਮ ਕੰਚਨ ਰਾਣੀ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਸ਼ੀਲਡਾਂ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਭੁਪਿੰਦਰ ਗੁਪਤਾ, ਡਾਇ. ਤੇਜਿੰਦਰ ਗੁਪਤਾ, ਵਾਈਸ ਪਿ੍ੰਸੀਪਲ ਮੈਡਮ ਕਮਲੇਸ਼ ਗੁਪਤਾ ਤੇ ਸਮੂਹ ਸਟਾਫ਼ ਨੇ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ |