05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸ਼ਹੀਦ ਭਗਤ ਸਿੰਘ ਕਲੱਬ ਨੇ ਜਗਰਾਉਂ ਦੇ ਮੁਹੱਲਾ ਰਵਿਦਾਸਪੁਰਾ 'ਚ ਲਾਇਆ ਡਾਕਟਰੀ ਕੈਂਪ

Ad Position 21
No active advertisement
ਅਜੀਤ ਡੈਸਕ 05-05-2026
ਜਗਰਾਉਂ, 4 ਮਈ (ਗੁਰਦੀਪ ਸਿੰਘ ਮਲਕ)-ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਰਾਜੂ ਕਾਮਰੇਡ ਦੀ ਅਗਵਾਈ 'ਚ ਸੁਖਵੀਨ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਸ਼ਹਿਰ ਦੇ ਮੁਹੱਲਾ ਰਵਿਦਾਸਪੁਰਾ (ਧੂੰਮੇ ਦਾ ਮੁਹੱਲਾ) ਵਿਖੇ ਇਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ | ਇਸ ਕੈਂਪ 'ਚ 200 ਤੋਂ ਵੱਧ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਹੂਲਤ ਦਿੱਤੀ ਗਈ, 100 ਤੋਂ ਵੱਧ ਜ਼ਰੂਰਤਮੰਦਾਂ ਦੀ ਈ. ਜੀ. ਸੀ. ਮੁਫ਼ਤ ਕੀਤੀ ਗਈ | ਹੱਡੀਆਂ ਦੇ ਮਾਹਿਰ ਡਾਕਟਰ ਦਿਵਾਂਸੂ ਗੁਪਤਾ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਾਹਿਲ ਬਾਂਸਲ ਤੇ ਜਰਨਲ ਰੋਗਾਂ ਦੇ ਮਾਹਿਰ ਡਾਕਟਰ ਮਹਿਫੂਜ਼ ਵਲੋਂ ਕੈਂਪ 'ਚ ਪਹੁੰਚਣ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈ ਤੇ 25 ਮਰੀਜ਼ ਦਿਲ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਪਾਏ ਗਏ, ਜਿਨ੍ਹਾਂ ਦਾ ਸੁਖਵੀਨ ਹਸਪਤਾਲ 'ਚ ਮੁਫ਼ਤ ਆਪ੍ਰੇਸ਼ਨ ਕੀਤਾ ਜਾਵੇਗਾ | ਸ਼ਹੀਦ ਭਗਤ ਸਿੰਘ ਕਲੱਬ ਵਲੋਂ ਲਾਏ ਮੈਡੀਕਲ ਕੈਂਪ ਦਾ ਉਦਘਾਟਨ ਮੁਹੱਲੇ ਦੀਆਂ 2 ਬਜ਼ੁਰਗ ਮਹਿਲਾਵਾਂ ਮਾਤਾ ਹਰਬੰਸ ਕੌਰ ਤੇ ਗੁਰਪਾਲ ਕੌਰ ਵਲੋਂ ਰੀਬਨ ਕੱਟ ਕੇ ਕੀਤਾ ਗਿਆ, ਜਿਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਹੱਲਾ ਰਵਿਦਾਸਪੁਰਾ 'ਚ ਜ਼ਿਆਦਾਤਰ ਮੱਧਮ ਵਰਗ ਦੇ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਲਈ ਵੱਡੇ ਹਸਪਤਾਲਾਂ 'ਚ ਇਲਾਜ ਕਰਵਾਉਣ ਅਸੰਭਵ ਹੈ, ਪਰ ਕਾਮਰੇਡ ਰਵਿੰਦਰਪਾਲ ਰਾਜੂ ਦੀ ਟੀਮ ਵਲੋਂ ਸੁਖਵੀਨ ਹਸਪਤਾਲ ਦੇ ਸਹਿਯੋਗ ਨਾਲ ਮੁਹੱਲਾ ਵਾਸੀਆਂ ਨੂੰ ਮੁਫ਼ਤ ਸਿਹਤ ਸਹੂਲਤ ਮਹੱਈਆ ਕਰਵਾਈ ਹੈ, ਜੋ ਸ਼ਲਾਘਾਯੋਗ ਉੱਦਮ ਹੈ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਕਲੱਬ ਮੈਂਬਰਾਂ ਵਲੋਂ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਪ੍ਰੇਮ ਗਲੋਟ ਨੇ ਸਾਥੀ ਨੌਜਵਾਨਾਂ ਨਾਲ ਮਿਲ ਕੇ ਲੰਗਰ ਲਾਇਆ | ਇਸ ਮੌਕੇ ਪਿ੍ੰਸੀਪਲ ਸੁਖਨੰਦਨ ਗੁਪਤਾ, ਗੁਰਮੀਤ ਸਿੰਘ ਸਰਨਾ, ਬਲਦੇਵ ਸਿੰਘ ਗਰਚਾ, ਸੰਜੀਵ ਕੱਕੜ, ਬੱਲੂ ਸ਼ਰਮਾ, ਵਿੱਕੀ ਟੰਡਨ, ਅਨਿਲ ਸਿਆਲ, ਭਗਵੰਤ ਸਿੰਘ, ਨਰਿੰਦਰ ਕੁਮਾਰ ਹੈਪੀ, ਕੇਵਲ ਕਿ੍ਸ਼ਨ, ਅੰਮਿ੍ਤਪਾਲ ਸਿੰਘ, ਬੌਬੀ ਸ਼ਰਮਾ, ਸੁਖਮੰਦਰ ਸਿੰਘ, ਹਰਦੇਵ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਢੈਪਈ ਵਿਖੇ ਵਿਧਾਇਕ ਇਯਾਲੀ ਵਲੋਂ ਵਰਕਰਾਂ ਤੇ ਯੂਥ ਆਗੂਆਂ ਨਾਲ ਮੀਟਿੰਗ ਅਗਲੀ ਖ਼ਬਰ ਕਿਸਾਨਾਂ ਦੇ ਹਿੱਤਾਂ ਲਈ ਪੰਜਾਬ ਸਰਕਾਰ ਵਚਨਬੱਧ-ਚੇਅਰਮੈਨ ਡਾ. ਤੇਜਪਾਲ
Ad Position 24