05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਢੈਪਈ ਵਿਖੇ ਵਿਧਾਇਕ ਇਯਾਲੀ ਵਲੋਂ ਵਰਕਰਾਂ ਤੇ ਯੂਥ ਆਗੂਆਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 05-05-2026
ਜੋਧਾਂ, 4 ਮਈ (ਗੁਰਵਿੰਦਰ ਸਿੰਘ ਹੈਪੀ)-ਲਾਗਲੇ ਪਿੰਡ ਢੈਪਈ ਵਿਖੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਨਵੀਨਰ ਪੰਥਕ ਏਕਤਾ ਤਾਲਮੇਲ ਕਮੇਟੀ ਵਲੋਂ ਆਪਣੇ ਵਰਕਰਾਂ ਤੇ ਯੂਥ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਵੱਡੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਸਮੇਂ ਦੀਆਂ ਮੌਜੂਦਾ ਸਰਕਾਰਾਂ ਵਲੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਨੂੰ ਵਾਰ-ਵਾਰ ਜੇਲ੍ਹ ਵਿਚ ਬੰਦ ਕਰਕੇ ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ | ਅਜੋਕੇ ਸਮੇਂ ਦੌਰਾਨ ਵਿਸ਼ਾਲ ਗਿਣਤੀ 'ਚ ਨੌਜਵਾਨ ਵਰਗ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਦਾ ਹਾਣੀ ਹੈ | ਵਿਧਾਇਕ ਇਯਾਲੀ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਤੇ ਲਗਾਇਆ ਐੱਨ. ਐੱਸ. ਏ. ਖ਼ਤਮ ਹੋਣ ਤੋਂ ਬਾਅਦ ਸਰਕਾਰ ਵਲੋਂ ਹੁਣ ਫਿਰ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ, ਇਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਸ ਤਰ੍ਹਾਂ ਜੇਲ੍ਹ ਵਿਚ ਰੱਖਣਾ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਇਨਸਾਫ਼ ਪਸੰਦ ਹਰ ਵਿਅਕਤੀ ਦੀ ਇਹੀ ਇੱਛਾ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ, ਪਰ ਸਮੇਂ ਦੀਆਂ ਸਰਕਾਰਾਂ ਪਤਾ ਨਹੀਂ ਕੀ ਸੋਚ ਰਹੀਆਂ ਹਨ | ਵਿਧਾਇਕ ਇਯਾਲੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਉਹ ਇਕ ਚੰਗੇ ਪੰਥਕ ਪਲੇਟਫ਼ਾਰਮ ਲਈ ਪੰਥਕ ਏਕਤਾ ਤਾਲਮੇਲ ਕਮੇਟੀ ਨੂੰ ਪੂਰਨ ਸਹਿਯੋਗ ਦੇਣ | ਪਿੰਡ ਢੈਪਈ ਦੇ ਵੱਡੀ ਗਿਣਤੀ ਲੋਕਾਂ ਵਲੋਂ ਵਿਧਾਇਕ ਇਯਾਲੀ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਨ | ਆਉਣ ਵਾਲੇ ਸਮੇਂ 'ਚ ਵੀ ਪੰਥਕ ਏਕਤਾ ਤਾਲਮੇਲ ਕਮੇਟੀ ਨੂੰ ਪੂਰਨ ਸਹਿਯੋਗ ਦੇਣਗੇ | ਇਸ ਮੌਕੇ ਨੰਬਰਦਾਰ ਬਲਦੇਵ ਸਿੰਘ, ਗੁਰਜੋਤ ਸਿੰਘ ਪਿ੍ੰਸ, ਪੰਚ ਪ੍ਰਦੀਪ ਸਿੰਘ ਸਰਾਭਾ, ਪ੍ਰਧਾਨ ਜਗਸੀਰ ਸਿੰਘ ਗਰੇਵਾਲ ਸਰਾਭਾ, ਬਲਜਿੰਦਰ ਸਿੰਘ, ਮਨੀ ਸਿੰਘ, ਸਤਨਾਮ ਸਿੰਘ, ਆਕਾਸ਼ਦੀਪ ਸਿੰਘ, ਪੰਚ ਪੱਪੂ ਢੈਪਈ, ਵਰਿੰਦਰ ਸਿੰਘ ਪੰਚ, ਇੰਦਰਪਾਲ ਸਿੰਘ ਕਾਲਾ, ਜੱਸਾ ਗਰੇਵਾਲ, ਮਿੰਦਾ ਗਰੇਵਾਲ, ਪ੍ਰਧਾਨ ਬਾਰਾ ਸਿੰਘ, ਮਾ. ਲਵਲੀ ਸਿੰਘ, ਫ਼ੌਜੀ ਸ਼ਿੰਦਾ ਸਿੰਘ, ਦੀਸ਼ਾ ਗਰੇਵਾਲ, ਜਸਕਰਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਭਰੰਗ ਕਲਾ ਮੰਚ ਪੰਜਾਬ (ਰਜਿ:) ਵਲੋਂ ਮਜ਼ਦੂਰ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਲੱਬ ਨੇ ਜਗਰਾਉਂ ਦੇ ਮੁਹੱਲਾ ਰਵਿਦਾਸਪੁਰਾ 'ਚ ਲਾਇਆ ਡਾਕਟਰੀ ਕੈਂਪ
Ad Position 24