ਜੋਧਾਂ, 4 ਮਈ (ਗੁਰਵਿੰਦਰ ਸਿੰਘ ਹੈਪੀ)-ਸਭਰੰਗ ਕਲਾ ਮੰਚ ਪੰਜਾਬ (ਰਜਿ:) ਵਲੋਂ ਮਜ਼ਦੂਰ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਸਮਾਗਮ ਆਰ. ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਵਿਖੇ ਕਰਵਾਇਆ | ਇਸ ਮੌਕੇ ਲੋਕ ਨਾਚ, ਲੋਕ ਗੀਤ ਤੇ ਪਹਿਰਾਵਿਆਂ ਦੇ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਦੌਰਾਨ ਜੂਨੀਅਰ ਵਰਗ ਦੇ ਲੋਕ ਨਾਚ ਮੁਕਾਬਲਿਆਂ 'ਚੋਂ ਜਪਸੀਰਤ ਕੌਰ, ਜੈਰਿਕਾ ਅਤੇ ਅਸਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸੀਨੀਅਰਤਾ ਅਨੁਸਾਰ ਦੋ ਵਰਗ ਬਣਾਏ ਗਏ | ਪਹਿਲੇ ਸੀਨੀਅਰ ਵਰਗ ਦੇ ਬੇਹੱਦ ਫ਼ਸਵੇਂ ਮੁਕਾਬਲਿਆਂ 'ਚੋਂ ਗੁਰਅਸੀਸ ਕੌਰ, ਦੀਵਾਂਸ਼ੀ ਤੇ ਦਿਵਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਦੂਸਰੇ ਸੀਨੀਅਰ ਵਰਗ ਦੇ ਬੇਹੱਦ ਰੋਚਕ ਮੁਕਾਬਲਿਆਂ 'ਚੋਂ ਗੁਰਸਿਮਰਨ ਸਿੰਘ, ਹਸਮੀਤ ਸਿੰਘ ਅਤੇ ਲਕਸ਼ਮੀ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪਹਿਰਾਵਿਆਂ ਦੇ ਮੁਕਾਬਲੇ ਵੀ ਬੇਹੱਦ ਦਿਲਚਸਪ ਰਹੇ | ਲੋਕ ਗੀਤ ਮੁਕਾਬਲਿਆਂ ਵਿਚੋਂ ਇਰਫਾਨ ਖ਼ਾਨ, ਨਿਸ਼ਠਾ ਘਈ ਤੇ ਜਪਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜੇਤੂ ਪ੍ਰਤੀਯੋਗੀਆਂ ਨੂੰ ਨਕਦ ਇਨਾਮ, ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਦਕਿ ਬਾਕੀ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ, ਤਗਮੇ ਤੇ ਬੈਗ ਪ੍ਰਦਾਨ ਕੀਤੇ ਗਏ | ਇਸ ਮੌਕੇ ਸਭਰੰਗ ਕਲਾ ਮੰਚ ਦੇ ਚੇਅਰਮੈਨ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਦਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਪੰਜਾਬ ਦੀ ਜਵਾਨੀ 'ਚ ਅਥਾਹ ਸ਼ਕਤੀ ਹੈ ਜਿਸ ਨੂੰ ਸੂਤਰਬੱਧ ਕਰਕੇ ਸਮਾਜਿਕ ਅਲਾਮਤਾਂ ਤੋਂ ਬਚਾਇਆ ਜਾ ਸਕਦਾ ਹੈ | ਡਾ. ਹਰਜੀਤ ਸਿੰਘ ਰਤਨ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲਾਵਾਂ ਮਾਨਸਿਕ, ਸਰੀਰਕ, ਭਾਵੁਕ ਤੇ ਸਮਾਜਿਕ ਸਰੋਕਾਰਾਂ ਦੀ ਤਿ੍ਪਤੀ ਦਾ ਵੱਡਾ ਸਰੋਤ ਹਨ | ਹਰਦੇਵ ਸਿੰਘ ਤੇ ਲਖਵੀਰ ਸਿੰਘ ਨੇ ਸਾਂਝੇ ਤੌਰ 'ਤੇ ਸਟੇਜ਼ ਸੰਚਾਲਨ ਕੀਤਾ | ਮਾਨਵਤਾ ਭਲਾਈ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ਗੁਰਨੇਕ ਸਿੰਘ ਪਿ੍ੰਸੀਪਲ, ਕੰਵਰਦੀਪ ਸਿੰਘ, ਸੁੱਖ ਇੰਟਰਪ੍ਰਾਈਜਜ਼ ਲੁਧਿਆਣਾ ਦੇ ਚੇਅਰਮੈਨ ਤੇ ਉੱਘੇ ਭੰਗੜਾ ਕੋਚ ਪਰਮਿੰਦਰਜੀਤ ਸਿੰਘ ਭੋਲਾ ਅਤੇ ਆਰਤੀ ਸਿੰਘ ਸਮੇਤ ਸਮੂਹ ਸ਼ਖ਼ਸੀਅਤਾਂ ਵਲੋਂ ਸਾਂਝੇ ਤੌਰ 'ਤੇ ਸਮੂਹ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਤਗਮੇ, ਟਰਾਫ਼ੀਆਂ, ਬੈਗ ਤੇ ਨਕਦ ਰਾਸ਼ੀ ਨਾਲ ਯੋਗਦਾਨ ਪਾਇਆ ਗਿਆ | ਇਸ ਮੌਕੇ ਪਿ੍ੰਸੀਪਲ ਉਬਜਲਵੀਰ ਸਿੰਘ, ਪਿ੍ੰਸੀਪਲ ਕਰਮਜੀਤ ਕੌਰਾ, ਪਿ੍ੰਸੀਪਲ ਮਨਪ੍ਰੀਤ ਕੌਰ, ਵਾਈਸ ਚੇਅਰਪਰਸਨ ਸੁਪਰਜੀਤ ਕੌਰ, ਸਕੱਤਰ ਲਖਬੀਰ ਸਿੰਘ, ਸੁਖਬੀਰ ਸਿੰਘ ਗਿੱਲ, ਬਲਰਾਜ ਸਿੰਘ ਗਿੱਲ, ਹਰਦੇਵ ਸਿੰਘ, ਹਰਦੀਪ ਸਿੰਘ, ਨੈਸ਼ਨਲ ਐਵਾਰਡੀ ਕਰਮਜੀਤ ਸਿੰਘ, ਰਾਜਕੁਮਾਰ, ਅਰੁਣ ਕੁਮਾਰ ਆਨੰਦ, ਅੰਜੂ ਬਾਲਾ, ਬਲਜੀਤ ਕੌਰ, ਸੁਰਚਨਾ ਪੰਧੇਰ, ਗੁਰਚਰਨ ਕੌਰ, ਹਰਦੀਪ ਕੌਰ, ਹਰਜਿੰਦਰ ਕੌਰ, ਹੇਮ ਲਤਾ, ਰਮਨਦੀਪ ਗਿੱਲ, ਸਮੇਤ ਸਮੂਹ ਸ਼ਖ਼ਸੀਅਤਾਂ ਹਾਜ਼ਰ ਸਨ |