ਜਗਰਾਉਂ, 4 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜ ਪਿੰਡਾਂ ਦੀਆਂ ਪੰਚਾਇਤਾਂ ਮਲਕ, ਚੀਮਨਾ, ਪੱਤੀ ਜਗਰਾਉਂ, ਪੋਨਾ, ਸਿੱਧਵਾਂ ਕਲਾਂ ਨੇ ਜਗਰਾਉਂ ਐੱਸ. ਡੀ. ਐੱਮ. ਤੇ ਐੱਸ. ਐੱਸ. ਪੀ. ਨੂੰ ਲਿਖਤੀ ਮੰਗ ਪੱਤਰ ਦਿੱਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸੇਮ ਨਾਲੇ ਨਾਲ ਸਰਕਾਰੀ ਜ਼ਮੀਨਾਂ 'ਚ ਅਣ-ਅਧਿਕਾਰਤ ਤੌਰ 'ਤੇ ਬੈਠੇ ਝੁੱਗੀਆਂ, ਝੌਂਪੜੀਆਂ ਵਾਲਿਆਂ ਨੂੰ ਇੱਥੋਂ ਉਠਾਇਆ ਜਾਵੇ ਕਿਉਂਕਿ ਇਹ ਲੋਕ ਨਸ਼ਿਆਂ ਤੇ ਚੋਰੀਆਂ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਝੁੱਗੀਆਂ-ਝੌਂਪੜੀਆਂ ਵਾਲੇ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰੀਆਂ ਕਰਦੇ ਹਨ ਅਤੇ ਕਈ ਵਾਰ ਇਹ ਫੜੇ ਵੀ ਗਏ ਹਨ | ਇਸ ਮੌਕੇ ਸਰਪੰਚਾਂ ਤੇ ਮੁਹਤਬਰਾਂ ਵਿਅਕਤੀਆਂ ਨੇ ਕਿਹਾ ਕਿ ਚੋਰੀ, ਲੁੱਟਖੋਹ ਦੀਆਂ ਘਟਨਾਵਾਂ ਕਾਰਨ ਪੰਜਾਬ ਬਦਨਾਮ ਹੋ ਰਿਹਾ ਹੈ | ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਨੇ ਮੰਗ ਕੀਤੀ ਕਿ ਪਿੰਡਾਂ 'ਚ ਚੋਰੀਆਂ, ਲੁੱਟਖੋਹ ਆਦਿ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਦੀ ਪੈਟਰੋਲਿੰਗ ਵਧਾਈ ਜਾਵੇ ਅਤੇ ਪੰਜਾਬ ਸਰਕਾਰ ਵਲੋਂ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਮਜ਼ਬੂਤੀ ਨਾਲ ਲਾਗੂ ਕਰਕੇ ਨਸ਼ਿਆਂ ਨੂੰ ਰੋਕਿਆ ਜਾਵੇ ਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸਰਪੰਚ ਜਗਤਾਰ ਸਿੰਘ, ਸਰਪੰਚ ਸ਼ਰਨਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਹਰਜੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਸੰਦੀਪ ਸਿੰਘ ਅਲੀਗੜ੍ਹ, ਸਮਾਜ ਸੇਵੀ ਤਰਲੋਚਨ ਸਿੰਘ, ਇਕਬਾਲ ਸਿੰਘ ਰਾਏ, ਕੁਲਵੰਤ ਸਿੰਘ, ਹਰਦੇਵ ਸਿੰਘ, ਜਗਰਾਜ ਸਿੰਘ, ਮਨਜੀਤ ਸਿੰਘ, ਅਰਵਿੰਦਰ ਸਿੰਘ ਆਦਿ ਹਾਜ਼ਰ ਸਨ |