ਜਗਰਾਉਂ, 4 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਭਾਜਪਾ ਨੇ ਵੈਸਟ ਬੰਗਾਲ, ਅਸਾਮ ਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ 'ਚ ਜਗਰਾਉਂ ਵਿਖੇ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਆਗੂਆਂ ਤੇ ਵਰਕਰਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਕਿਹਾ ਕਿ ਪਾਰਟੀ ਦੀਆਂ ਚੰਗੀਆਂ ਨੀਤੀਆਂ ਕਰਕੇ ਭਾਜਪਾ ਨੇ ਪਹਿਲੀ ਵਾਰੀ ਬੰਗਾਲ 'ਚ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਵੈਸਟ ਬੰਗਾਲ ਵਿਚ ਵੀ ਵਿਕਾਸ ਦੇ ਕਾਰਜਾਂ 'ਚ ਤੇਜ਼ੀ ਲਿਆਂਦੀ ਜਾਵੇਗੀ | ਇਸ ਮੌਕੇ ਰਾਣੀ ਝਾਂਸੀ ਚੌਕ ਜਗਰਾਉਂ ਵਿਖੇ ਵਰਕਰਾਂ ਨੇ ਖੁਸ਼ੀ ਸਾਂਝੀ ਕਰਦਿਆਂ ਇਕ-ਦੂਜੇ ਨੂੰ ਵਧਾਈ ਦਿੱਤੀ ਉਥੇ ਸਾਰਿਆਂ ਦਾ ਲੱਡੂ ਖਵਾ ਕੇ ਮੂੰਹ ਵੀ ਮਿੱਠਾ ਕਰਵਾਇਆ | ਇਸ ਸਮੇਂ ਗੇਜਾ ਰਾਮ ਵਾਲਮੀਕਿ, ਸੁਮੀਤ ਅਰੋੜਾ, ਸਤੀਸ਼ ਕੁਮਾਰ ਪੱਪੂ, ਵਿਵੇਕ ਭਾਰਦਵਾਜ, ਕਿ੍ਸ਼ਨ ਕੁਮਾਰ, ਅੰਕੁਸ਼ ਧੀਰ, ਟੋਨੀ ਵਰਮਾ, ਨਵਨੀਤ ਗੁਪਤਾ ਸਿਸ਼ੂ, ਦਰਸ਼ਨ ਗਿੱਲ, ਅਨਿਲ ਕੁਮਾਰ ਸ਼ੰਟੀ, ਗੌਰਵ ਗੁਪਤਾ, ਸੌਰਵ ਗੁਪਤਾ, ਡਾਕਟਰ ਨਿਰਮਲ ਭੁੱਲਰ, ਸੁਰੇਸ਼ ਗਰਗ, ਰਾਜਪਾਲ ਜੈਨ, ਜਿੰਦਰ ਪਾਲ ਧੀਮਾਨ, ਪੱਤਰਕਾਰ ਅਜੀਤ ਸਿੰਘ ਅਖਾੜਾ, ਗੋਰਾ ਕਾਉਂਕੇ, ਅਭੀ ਕੁਮਾਰ, ਅਮਿਤ ਸ਼ਰਮਾ, ਵਿਸ਼ਾਲ ਗੋਇਲ, ਹਰਬੰਸ ਗੁਪਤਾ, ਹਰੀ ਓਮ ਵਰਮਾ, ਕਪਿਲ ਪ੍ਰਜਾਪਤੀ, ਰਾਕੇਸ਼ ਕੁਮਾਰ ਹੈਪੀ, ਪ੍ਰਦੀਪ ਕੁਮਾਰ, ਗੁਰਪ੍ਰੀਤ ਕਾਉਂਕੇ, ਗੁਰਤੇਜ ਸਿੰਘ ਗੇਜਾ, ਅਨੋਜ ਕੁਮਾਰ, ਜਗਸੀਰ ਜੱਸੀ, ਕੁਲਦੀਪ ਸਿੱਧੂ, ਰਜਨੀਸ਼ ਕੁਮਾਰ ਰਾਜੂ, ਵਨੀਤ ਦੁਆ, ਸੁਸ਼ੀਲ ਗੋਇਲ, ਸੁਰੇਸ਼ ਖੰਨਾ, ਪੁਲਕਿਤ ਲੂੰਬਾ, ਸੁਖਵਿੰਦਰ ਸਿੰਘ,ਭਜਨ ਸਿੰਘ, ਮਨਦੀਪ ਸਿੰਘ ਕਾਉਂਕੇ ਆਦਿ ਹਾਜ਼ਰ ਸਨ |