05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਧਰਨੇ 'ਚ ਹੋਈਆਂ ਮੌਤਾਂ ਸੰਬੰਧੀ ਗ੍ਰਹਿ ਵਿਭਾਗ ਤੋਂ ਰਿਪੋਰਟ ਤਲਬ

Ad Position 21
No active advertisement
ਅਜੀਤ ਡੈਸਕ 05-05-2026
ਜਗਰਾਉਂ, 4 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸਥਾਨਕ ਥਾਣੇ ਸਿਟੀ ਮੂਹਰੇ ਚਾਰ ਸਾਲਾਂ ਤੋਂ ਅਣਮਿੱਥੇ ਧਰਨੇ 'ਤੇ ਬੈਠੇ ਪੀੜ੍ਹਤਾਂ ਅਤੇ ਨਿਆਂ ਪਸੰਦ ਜਥੇਬੰਦੀਆਂ ਦੇ ਆਗੂਆਂ ਨੇ ਥਾਣਾਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੂੰ ਮੰਗ-ਪੱਤਰ ਸੌਂਪ ਕੇ ਪੀੜ੍ਹਤਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਅਤੇ ਥਾਣਾਮੁਖੀ ਨੇ ਮੁੱਦਾ ਉੱਚ ਅਧਿਕਾਰੀਆਂ ਤੱਕ ਪੁੱਜਦਾ ਕਰਨ ਸੰਬੰਧੀ ਕਰਵਾਈ ਦਾ ਭਰੋਸਾ ਦਿੱਤਾ ਹੈ | ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ ਨੇ ਥਾਣਾਮੁਖੀ ਨੂੰ ਦੱਸਿਆ ਕਿ ਪੀੜ੍ਹਤ ਪਰਿਵਾਰਾਂ ਨੂੰ ਨਿਆਂ ਦੇਣਾ ਵਿਚ ਜਾਣਬੁੱਝ ਕੇ ਦੇਰੀ ਕਰਨਾਂ ਇਕ ਹੋਰ ਅੱਤਿਆਚਾਰ ਕਰਨ ਦੇ ਬਰਾਬਰ ਹੈ | ਉਨ੍ਹਾਂ ਮੰਗ ਪੱਤਰ ਰਾਹੀ ਦੱਸਿਆ ਕਿ ਕਿਵੇਂ ਤੱਤਕਾਲੀ ਥਾਣਾਮੁਖੀ ਅਤੇ ਚੌਕੀ ਇੰਚਾਰਜ ਏ. ਐੱਸ. ਆਈ. ਨੇ ਜਾਤੀ ਮੰਦਭਾਵਨਾ ਤਹਿਤ ਦੋ ਪਰਿਵਾਰਾਂ ਨੂੰ ਅਗਵਾ ਕਰਕੇ, ਨਾਜਾਇਜ਼ ਹਿਰਾਸਤ ਰੱਖਕੇ ਅੱਤਿਆਚਾਰ ਕੀਤੇ ਅਤੇ ਨੌਜਵਾਨ ਲੜਕੀ ਕੁਲਵੰਤ ਕੌਰ ਨੂੰ ਕਰੰਟ ਲਗਾਏ ਅਤੇ ਪੀੜਤਾ ਮਨਪ੍ਰੀਤ ਕੌਰ ਦਾ ਜਿਨਸੀ ਸ਼ੋਸ਼ਣ ਕੀਤਾ ਫਿਰ ਅੱਤਿਆਚਾਰਾਂ ਨੂੰ ਛੁਪਾਉਣ ਲਈ ਫਰਜ਼ੀ ਗਵਾਹ, ਫਰਜ਼ੀ ਦਸਤਾਵੇਜੀ ਰਿਕਾਰਡ ਬਣਾਕੇ ਦੋ ਝੂਠੇ ਕੇਸਾਂ 'ਚ ਨਾਜਾਇਜ਼ ਫਸਾਇਆ | ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਨਸਾਫ਼ ਕਿਰਤੀ ਕਿਸਾਨ ਯੂਨੀਅਨ ਦੇ ਮਰਹੂਮ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਵਲੋਂ 23 ਮਾਰਚ 2022 ਤੋਂ ਸ਼ੁਰੂ ਕੀਤੇ ਇਸ ਅਣਮਿੱਥੇ ਧਰਨੇ ਵਿਚ ਹੁਣ ਤੱਕ ਪੰਜ ਧਰਨਾਕਾਰੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਪਰ ਬਾਵਜੂਦ ਇਸ ਦੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ ਹੁਣ ਇਸ ਸਬੰਧੀ ਸੂਚਨਾ ਕਮਿਸ਼ਨਰ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਰਿਪੋਰਟ ਤਲਬ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂੂ. (ਰਾਜੇਵਾਲ) ਵਲੋਂ 15 ਨੂੰ ਰਾਜ ਭਵਨ ਵੱਲ ਕੂਚ ਕਰਨ ਦਾ ਐਲਾਨ <br/> ਅਗਲੀ ਖ਼ਬਰ ਭਾਜਪਾ ਜ਼ਿਲ੍ਹਾ ਜਗਰਾਉਂ ਵਲੋਂ ਬੰਗਾਲ 'ਚ ਵਿਧਾਨ ਸਭਾ ਚੋਣਾਂ ਜਿੱਤਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ
Ad Position 24