13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪਰਿਵਾਰ ਨੂੰ ਅਮਰੀਕਾ ਪੱਕੇ ਤੌਰ 'ਤੇ ਭੇਜਣ ਦੇ ਨਾਂਅ 'ਤੇ 1 ਕਰੋੜ 40 ਲੱਖ ਦੀ ਠੱਗੀ <br/>

Ad Position 21
No active advertisement
ਅਜੀਤ ਡੈਸਕ 13-05-2026
ਗੁਰੂਸਰ ਸੁਧਾਰ, 12 ਮਈ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਪੁਲਿਸ ਨੇ ਇਕ ਪਰਿਵਾਰ ਦੇ ਚਾਰ ਜੀਆਂ ਨੂੰ ਪੱਕੇ ਤੌਰ 'ਤੇ ਅਮਰੀਕਾ ਭੇਜਣ, ਪੀ.ਆਰ. ਦਿਵਾਉਣ ਆਦਿ ਦੇ ਨਾਂਅ 'ਤੇ ਪੀੜਤ ਪਰਿਵਾਰ ਨਾਲ 1 ਕਰੋੜ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਕਥਿਤ ਦੋਸ਼ੀਆਂ 6 ਠੱਗ ਟਰੈਵਲ ਏਜੰਟਾਂ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 318 (4), 61 (2), ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 13 ਤਹਿਤ ਮੁਕੱਦਮਾ ਦਰਜ ਕੀਤਾ ਹੈ | ਮੁਕੱਦਮੇ ਅੰਦਰ ਨਾਮਜ਼ਦ ਕਥਿਤ ਦੋਸ਼ੀਆਂ ਸਿਮਰਨ ਕੌਰ ਪਤਨੀ ਬਿਕਰਮ ਸਿੰਘ, ਬਿਕਰਮ ਸਿੰਘ, ਕੁਲਬੀਰ ਸਿੰਘ (ਦੋਵੇਂ ਪੁੱਤਰ ਹਰਚੰਦ ਸਿੰਘ), ਅਮਨਜੋਤ ਸਿੰਘ ਪੁੱਤਰ ਕੁਲਬੀਰ ਸਿੰਘ, ਸਾਹਿਲ ਸਾਰੇ ਵਾਸੀ ਗੋਲਡਨ ਹੋਮਜ਼, ਸੰਨੀ ਇਨਕਲੇਵ ਖਰੜ (ਮੋਹਾਲੀ) ਅਤੇ ਅਗਮਜੋਤ ਸਿੰਘ ਪੁੱਤਰ ਕੁਲਜਿੰਦਰਜੀਤ ਸਿੰਘ ਵਾਸੀ ਚਮਕੌਰ ਸਾਹਿਬ (ਰੂਪਨਗਰ) ਵਿਰੁੱਧ ਕਾਰਵਾਈ ਲਈ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਅੰਕੁਰ ਗੁਪਤਾ ਨੂੰ ਦਿੱਤੀ ਦਰਖਾਸਤ ਵਿਚ ਪੀੜਤ ਕਰਮਜੀਤ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਨਵੀਂ ਆਬਾਦੀ ਅਕਾਲਗੜ੍ਹ ਤਹਿਸੀਲ ਰਾਏਕੋਟ ਥਾਣਾ ਸੁਧਾਰ ਨੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਅਮਰੀਕਾ ਜਾਣ ਦਾ ਚਾਹਵਾਨ ਸੀ | ਦਰਖਾਸਤ ਕਰਤਾ ਅਨੁਸਾਰ ਉਸ ਦੇ ਰਿਸ਼ਤੇਦਾਰਾਂ ਵਲੋਂ ਇੰਮੀਗ੍ਰੇਸ਼ਨ ਦਾ ਕੰਮ ਕੀਤੇ ਜਾਣ ਕਾਰਨ ਉਸ ਨੇ ਇਸ ਖਾਤਰ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ | ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਸਿਮਰਨ ਕੌਰ ਨਾਲ ਅਮਰੀਕਾ ਜਾਣ ਬਾਰੇ ਗੱਲ ਕੀਤੀ ਤਾਂ ਸਿਮਰਨ ਕੌਰ ਨੇ ਪ੍ਰਤੀ ਜੀਅ 35 ਲੱਖ ਰੁਪਏ ਦਾ ਖ਼ਰਚਾ ਆਖਿਆ ਤੇ 2 ਮਹੀਨਿਆਂ ਵਿਚ ਸਾਰਾ ਕੰਮ ਹੋਣ ਦਾ ਭਰੋਸਾ ਦਿੱਤਾ | ਪੁਲਿਸ ਜ਼ਿਲ੍ਹਾ ਲੁਧਿਆਣਾ ਮੁਖੀ ਨੂੰ ਦਰਖਾਸਤ ਰਾਹੀਂ ਕਰਮਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਵੀਜ਼ਾ ਨਾ ਲੱਗਣ 'ਤੇ ਸਾਰੇ ਪੈਸੇ ਮੋੜਨ ਦਾ ਵਾਅਦਾ ਕੀਤਾ ਸੀ | ਉਸ ਅਨੁਸਾਰ 11 ਸਤੰਬਰ 2024 ਨੂੰ ਸਿਮਰਨ ਕੌਰ ਤੇ ਹੋਰ ਉਨ੍ਹਾਂ ਦੇ ਘਰ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਆਏ ਤੇ ਕੰਮ ਸ਼ੁਰੂ ਕਰਨ ਲਈ ਪੰਜ ਲੱਖ ਦੀ ਮੰਗ ਕੀਤੀ | ਕਰਮਜੀਤ ਸਿੰਘ ਅਨੁਸਾਰ ਰਿਸ਼ਤੇਦਾਰ ਹੋਣ ਕਰਕੇ ਭਰੋਸਾ ਕਰਦਿਆਂ ਉਸ ਨੇ ਪੰਜ ਲੱਖ ਰੁਪਏ ਖਾਤੇ ਵਿਚ ਟਰਾਂਸਫਰ ਕਰਨ ਤੋਂ ਇਲਾਵਾ ਆਪਣੇ ਪਾਸਪੋਰਟ ਤੇ ਹੋਰ ਕਾਗਜ਼ਾਤ ਦੇ ਦਿੱਤੇ | ਸ਼ਿਕਾਇਤ ਕਰਤਾ ਅਨੁਸਾਰ ਵੱਖ-ਵੱਖ ਸਮਿਆਂ 'ਤੇ ਉਸ ਵਲੋਂ 81 ਲੱਖ ਰੁਪਏ ਨਕਦ ਤੇ ਬਾਕੀ ਰਕਮ ਬੈਂਕ ਖਾਤਿਆਂ ਵਿਚ (ਕੁੱਲ 1 ਕਰੋੜ 40 ਲੱਖ) ਰੁਪਏ ਇੰਨ੍ਹਾਂ ਨੂੰ ਅਦਾ ਕਰ ਦਿੱਤੇ ਪ੍ਰੰਤੂ ਸਮਾਂ ਬੀਤਣ 'ਤੇ ਜਿਥੇ ਇੰਨ੍ਹਾਂ ਕਥਿਤ ਦੋਸ਼ੀਆਂ ਨੇ ਮੈਨੂੰ ਤੇ ਪਰਿਵਾਰ ਨੂੰ ਵਿਦੇਸ਼ ਅਮਰੀਕਾ ਨਾ ਭੇਜਿਆ ਉਥੇ ਪੈਸੇ ਵਾਪਸ ਮੰਗਣ 'ਤੇ ਧਮਕੀਆਂ ਦੇਣ ਤੇ ਮੁਕੱਦਮਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ | ਪੁੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਮੁਖੀ ਅੰਕੁਰ ਗੁਪਤਾ ਦੇ ਨਿਰਦੇਸ਼ਾਂ 'ਤੇ ਪੁਲਿਸ ਵਲੋਂ ਕੀਤੀ ਜਾਂਚ ਪੜਤਾਲ ਉਪਰੰਤ ਥਾਣਾ ਸੁਧਾਰ ਵਿਖੇ ਸਾਰੇ ਉਪਰੋਕਤ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਥਾਣਾ ਮੁਖੀ ਸੁਧਾਰ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਅਜੇ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ ਤੇ ਮਾਮਲੇ ਦੀ ਜਾਂਚ ਡੀ.ਐੱਸ.ਪੀ. ਦਾਖਾ ਕਰਨ ਸਿੰਘ ਸੰਧੂ ਖ਼ੁਦ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਹਰਭਜਨ ਸਿੰਘ ਗਿੱਲ ਸਲੇਮਪੁਰ ਨਮਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਦਾ ਸੰਘਰਸ਼ ਸੱਤਵੇਂ ਦਿਨ ਵੀ ਜਾਰੀ <br/>
Ad Position 24