31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ ਆਂਡਲੂ ਦੇ ਕਿਸਾਨ ਦੇ ਖੇਤ ਤੋਂ ਤੂੜੀ ਚੋਰੀ

Ad Position 21
No active advertisement
ਅਜੀਤ ਡੈਸਕ 14-05-2026
ਰਾਏਕੋਟ, 13 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਆਂਡਲੂ ਵਿਖੇ ਇੱਕ ਕਿਸਾਨ ਦੇ ਖੇਤ ਵਿੱਚੋਂ ਕਣਕ ਦੀ ਰਹਿੰਦ-ਖੂੰਹਦ ਨਾੜ੍ਹ ਤੋਂ ਤੂੜੀ ਬਣਾ ਕੇ ਤੂੜੀ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ਪਿੰਡ ਆਂਡਲੂ ਦੇ ਸਾਬਕਾ ਪੰਚ ਅਵਤਾਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਧੰਦਾ ਕਰਦਾ ਹੈ, ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਚੋਰਾਂ ਦਾ ਗਰੋਹ ਐਥੋਂ ਤੱਕ ਗਿਰ ਚੁੱਕਾ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਉਸਦੇ ਖੇਤ ਵਾਲੀ ਮੋਟਰ ਦੇ ਕੋਠੇ ਤੋਂ ਲੋਹੇ ਦਾ ਗੇਟ ਚੋਰੀ ਹੋ ਗਿਆ ਸੀ, ਜਦਕਿ ਹੁਣ ਉਸ ਵੱਲੋਂ ਸਰਪੰਚ ਹਰਵਿੰਦਰ ਸਿੰਘ ਰਾਜਾ ਦੀ ਜ਼ਮੀਨ ਠੇਕੇ ਉੱਪਰ ਲਈ ਹੋਈ ਸੀ | ਜਿੱਥੇ ਕਣਕ ਦੀ ਕਟਾਈ ਦੇ ਬਾਅਦ ਜਦੋਂ ਉਹ ਉਕਤ ਖੇਤ ਵਿੱਚ ਤੂੜੀ ਬਣਾਉਣ ਲਈ ਗਿਆ ਤਾਂ ਹੈਰਾਨੀ ਦੀ ਹੱਦ ਨਾ ਰਹੀ ਕਿ ਕਿਸੇ ਅਣਪਛਾਤੇ ਵੱਲੋਂ ਉਸ ਦੇ ਖੇਤ ਵਿੱਚੋਂ ਤੂੜੀ ਬਣਾ ਕੇ ਚੋਰੀ ਕਰ ਲਈ ਗਈ ਹੈ | ਅਜਿਹੀ ਅਨੋਖੀ ਚੋਰੀ ਦੀ ਘਟਨਾ ਦੀ ਇਲਾਕੇ ਭਰ ਵਿੱਚ ਖੂਬ ਚਰਚਾ ਛਿੜੀ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੂੰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦਾ ਸੀ.ਬੀ.ਐੱਸ.ਈ. 12ਵੀਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਕੁਲਵਿੰਦਰ ਸਿੰਘ ਜੌਹਲ ਬਣਨਗੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ, ਅੱਜ ਸੰਭਾਲਣਗੇ ਅਹੁਦਾ
Ad Position 24