ਲੈਸਟਰ (ਇੰਗਲੈਂਡ), 13 ਮਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਸਿਆਸੀ ਇਤਿਹਾਸ 'ਚ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ, ਜਦੋਂ ਕੌਂਸਲਰ ਕੁਲਵਿੰਦਰ ਸਿੰਘ ਜÏਹਲ 14 ਮਈ ਵੀਰਵਾਰ ਨੂੰ ਲੈਸਟਰ ਦੇ ਟਾਊਨ ਸੈਂਟਰ ਵਿਖੇ ਹੋਣ ਵਾਲੇ ਸ਼ਾਨਦਾਰ ਤਾਜਪੋਸ਼ੀ ਸਮਾਗਮ ਦÏਰਾਨ ਪਹਿਲੇ ਪਗੜੀਧਾਰੀ ਸਿੱਖ ਚੁਣੇ ਜਾ ਰਹੇ ਹਨ, ਜÏਹਲ ਅੱਜ ਲੈਸਟਰ ਸਿਟੀ ਕੌਂਸਲ ਵਿਖੇ ਤਾਜਪੋਸ਼ੀ ਸਮਾਰੋਹ ਮÏਕੇ ਲਾਰਡ ਮੇਅਰ ਵਜੋਂ ਅਹੁਦਾ ਸੰਭਾਲਣਗੇ | ਉਹ ਲੈਸਟਰ ਦੇ ਇਤਿਹਾਸ 'ਚ ਪਹਿਲੇ ਪਗੜੀਧਾਰੀ ਸਿੱਖ ਲਾਰਡ ਮੇਅਰ ਬਣ ਜਾਣਗੇ | ਉਨ੍ਹਾਂ ਦੀ ਚੋਣ ਨਾਲ ਸਿੱਖ ਤੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦਾ ਮਾਹÏਲ ਹੈ | ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲÏਰ ਨੇੜਲੇ ਪਿੰਡ ਤੇਹੰਗ ਨਾਲ ਸਬੰਧਤ ਕੁਲਵਿੰਦਰ ਸਿੰਘ ਜÏਹਲ 6 ਸਾਲ ਦੀ ਉਮਰ 'ਚ ਆਪਣੇ ਪਰਿਵਾਰ ਸਮੇਤ ਇੰਗਲੈਂਡ ਆ ਵੱਸੇ ਸਨ | ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਜÏਹਲ ਅਤੇ ਮਾਤਾ ਤਰਸੇਮ ਕÏਰ ਜÏਹਲ ਨੇ ਪਰਿਵਾਰ ਨੂੰ ਮਿਹਨਤ ਅਤੇ ਸੇਵਾ ਦੇ ਸੰਸਕਾਰ ਦਿੱਤੇ | ਚਾਰ ਭੈਣਾਂ ਵਾਲੇ ਪਰਿਵਾਰ 'ਚ ਪਲੇ ਕੁਲਵਿੰਦਰ ਸਿੰਘ ਜÏਹਲ ਨੇ ਆਪਣੀ ਪੜ੍ਹਾਈ ਲੈਸਟਰ 'ਚ ਹੀ ਪੂਰੀ ਕੀਤੀ ਅਤੇ ਬਾਅਦ ਵਿਚ ਰਸਲ ਕਾਸਟਿੰਗਜ਼ ਲਿਮਿਟਡ ਵਿਚ ਕਰੀਬ 25 ਸਾਲ ਤੱਕ ਸੇਵਾ ਨਿਭਾਈ | 2016 'ਚ ਫਾਊਾਡਰੀ ਬੰਦ ਹੋਣ ਤੱਕ ਉਹ ਮਜ਼ਦੂਰ ਹੱਕਾਂ ਅਤੇ ਟਰੇਡ ਯੂਨੀਅਨ ਮੁੱਲਾਂ ਨਾਲ ਜੁੜੇ ਰਹੇ | ਉਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਲੈਸਟਰ ਦੇ ਲੰਮਾ ਸਮਾਂ ਜਨਰਲ ਸਕੱਤਰ ਵੀ ਰਹੇ | ਸਾਲ 2015 'ਚ ਉਹ ਲੇਬਰ ਪਾਰਟੀ ਵਲੋਂ ਕੌਂਸਲਰ ਚੁਣੇ ਗਏ ਅਤੇ ਉਸ ਤੋਂ ਬਾਅਦ ਹੁਣ ਤੱਕ ਉਹ ਲਗਾਤਾਰ ਕੌਂਸਲਰ ਵਜੋਂ ਆਪਣੇ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਹਨ |