ਬੱਸ ਵਿਚ ਸਵਾਰੀ ਦਾ ਗਲਾ ਵੱਢਣ ਵਾਲੇ ਹਮਲਾਵਰ ਨੂੰ 16 ਸਾਲ 8 ਮਹੀਨੇ ਦੀ ਕੈਦ
ਵੈਨਕੂਵਰ, 30 ਅਕਤੂਬਰ (ਮਲਕੀਤ ਸਿੰਘ)-ਸਰੀ ਵਿਚ ਸਾਲ 2023 ਦੌਰਾਨ ਇੱਕ ਬੱਸ ਵਿੱਚ ਸਫ਼ਰ ਕਰ ਰਹੇ ਮੁਸਾਫ਼ਰ ਦਾ ਚਾਕੂ ਨਾਲ ਗਲਾ ਵੱਢਣ ਦੇ ਮਾਮਲੇ ਵਿੱਚ ਦੋਸ਼ੀ ਅਬਦੁਲ ਅਜ਼ੀਜ਼ ਕਵਾਮ ਨੂੰ ਮਾਣਯੋਗ ਅਦਾਲਤ ਨੇ 16 ਸਾਲ ਅਤੇ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲਾਂ ਵੱਲੋਂ ਇਸ ਵਾਰਦਾਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ।
ਵੈਨਕੂਵਰ, 30 ਅਕਤੂਬਰ (ਮਲਕੀਤ ਸਿੰਘ)-ਸਰੀ ਵਿਚ ਸਾਲ 2023 ਦੌਰਾਨ ਇੱਕ ਬੱਸ ਵਿੱਚ ਸਫ਼ਰ ਕਰ ਰਹੇ ਮੁਸਾਫ਼ਰ ਦਾ ਚਾਕੂ ਨਾਲ ਗਲਾ ਵੱਢਣ ਦੇ ਮਾਮਲੇ ਵਿੱਚ ਦੋਸ਼ੀ ਅਬਦੁਲ ਅਜ਼ੀਜ਼ ਕਵਾਮ ਨੂੰ ਮਾਣਯੋਗ ਅਦਾਲਤ ਨੇ 16 ਸਾਲ ਅਤੇ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲਾਂ ਵੱਲੋਂ ਇਸ ਵਾਰਦਾਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਾਲ 2023 ਵਿੱਚ ਸਰੀ ਦੀ ਇੱਕ ਬੱਸ ਵਿੱਚ ਵਾਪਰੀ ਸੀ, ਜਦੋਂ ਹਮਲਾਵਰ ਨੇ ਇੱਕ ਮੁਸਾਫ਼ਰ ਉੱਤੇ ਚਾਕੂ ਨਾਲ ਹਮਲਾ ਕਰਦਿਆਂ ਉਸ ਦੇ ਗਲੇ ਉੱਤੇ ਗੰਭੀਰ ਵਾਰ ਕੀਤਾ ਸੀ। ਇਸ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ ਅਤੇ ਜਨਤਕ ਆਵਾਜਾਈ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਵਧ ਗਈਆਂ ਸਨ।ਇਸ ਮਾਮਲੇ ਵਿੱਚ ਅਬਦੁਲ ਅਜ਼ੀਜ਼ ਕਵਾਮ ਨੂੰ ਸਾਲ 2025 ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹੁਣ ਅਦਾਲਤ ਵੱਲੋਂ ਉਸ ਨੂੰ 16 ਸਾਲ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਨਾਲ ਮਾਮਲੇ ਵਿੱਚ ਅਹਿਮ ਫ਼ੈਸਲਾ ਸਾਹਮਣੇ ਆਇਆ ਹੈ