30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗਲਾਸਗੋ ’ ਚ ਮੈਕਡੋਨਲਡਜ਼ ਬਾਹਰ ਗਾਂ ਦੇ ਨਕਲੀ ਸਿਰ ਨਾਲ ਅਨੋਖਾ ਪ੍ਰਦਰਸ਼ਨ

ਗਲਾਸਗੋ, 30 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੀ ਸੌਖੀਹੌਲ ਸਟਰੀਟ ਸਥਿਤ ਮੈਕਡੋਨਲਡਜ਼ ਦੇ ਬਾਹਰ ਪਸ਼ੂ ਅਧਿਕਾਰ ਸੰਸਥਾ ‘ਪੀਟਾ’ ਦੇ ਕਾਰਕੁਨਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਇਕ ਕਾਰਕੁਨ ਨੇ ਖਾਣਾ ਪਰੋਸਣ ਵਾਲੇ ਮੁਲਾਜ਼ਮ ਦਾ ਪਹਿਰਾਵਾ ਪਾ ਕੇ ਗਾਂ ਦਾ ਨਕਲੀ ਕੱਟਿਆ ਹੋਇਆ ਸਿਰ ਹੱਥ ਵਿਚ ਫੜਿਆ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 31-10-2026
ਗਲਾਸਗੋ, 30 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੀ ਸੌਖੀਹੌਲ ਸਟਰੀਟ ਸਥਿਤ ਮੈਕਡੋਨਲਡਜ਼ ਦੇ ਬਾਹਰ ਪਸ਼ੂ ਅਧਿਕਾਰ ਸੰਸਥਾ ‘ਪੀਟਾ’ ਦੇ ਕਾਰਕੁਨਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਇਕ ਕਾਰਕੁਨ ਨੇ ਖਾਣਾ ਪਰੋਸਣ ਵਾਲੇ ਮੁਲਾਜ਼ਮ ਦਾ ਪਹਿਰਾਵਾ ਪਾ ਕੇ ਗਾਂ ਦਾ ਨਕਲੀ ਕੱਟਿਆ ਹੋਇਆ ਸਿਰ ਹੱਥ ਵਿਚ ਫੜਿਆ ਹੋਇਆ ਸੀ। ਕਾਰਕੁਨਾਂ ਨੇ ਲੋਕਾਂ ਨੂੰ ਮਾਸ ਵਾਲੇ ਬਰਗਰਾਂ ਦੀ ਥਾਂ ਪੌਦਿਆਂ ਤੋਂ ਬਣੇ ਬਦਲ ਚੁਣਨ ਲਈ ਪ੍ਰੇਰਿਆ। ਪ੍ਰਦਰਸ਼ਨਕਾਰੀਆਂ ਨੇ ਮਾਸ ਲਈ ਜਾਨਵਰਾਂ ਨੂੰ ਮਾਰੇ ਜਾਣ ਵਿਰੁੱਧ ਤਖ਼ਤੀਆਂ ਫੜੀਆਂ ਅਤੇ ਰਾਹਗੀਰਾਂ ਨੂੰ ਖਾਣ ਤੋਂ ਪਹਿਲਾਂ ਸੋਚਣ ਦਾ ਸੁਨੇਹਾ ਦਿੰਦੇ ਪਰਚੇ ਵੰਡੇ। ਪੀਟਾ ਦੀ ਸਵੈਸੇਵਕ ਪਾਮੇਲਾ ਵੇਟ ਨੇ ਕਿਹਾ ਕਿ ਮੁਹਿੰਮ ਦਾ ਮਕਸਦ ਲੋਕਾਂ ਨੂੰ ਇਹ ਸੋਚਣ ਲਈ ਪ੍ਰੇਰਨਾ ਹੈ ਕਿ ਮਾਸ ਲਈ ਵਰਤੇ ਜਾਣ ਵਾਲੇ ਜਾਨਵਰ ਵੀ ਦਰਦ ਅਤੇ ਡਰ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਗਾਹਕਾਂ ਨੂੰ ਮੈਕਡੋਨਲਡਜ਼ ਦੇ ‘ਮੈਕਪਲਾਂਟ’ ਵਰਗੇ ਪੌਦਿਆਂ ਤੋਂ ਬਣੇ ਬਰਗਰ ਚੁਣਨ ਦੀ ਅਪੀਲ ਕੀਤੀ। ਪਾਮੇਲਾ ਅਨੁਸਾਰ, ਲੋਕਾਂ ਦੀ ਵੱਧ ਆਵਾਜਾਈ ਕਾਰਨ ਇਸ ਸ਼ਾਖਾ ਨੂੰ ਪ੍ਰਦਰਸ਼ਨ ਲਈ ਚੁਣਿਆ ਗਿਆ। ਸੰਸਥਾ ਨੇ ਦੱਸਿਆ ਕਿ ਇਹ ਉਪਰਾਲਾ ਪਸ਼ੂ ਭਲਾਈ ਅਤੇ ਵਾਤਾਵਰਨ ਲਈ ਪੂਰੀ ਤਰ੍ਹਾਂ ਬਨਸਪਤੀ ਆਧਾਰਿਤ ਖੁਰਾਕ ਨੂੰ ਉਤਸ਼ਾਹਿਤ ਕਰਨ ਵਾਲੀ ਉਸ ਦੀ ਵਿਆਪਕ ਮੁਹਿੰਮ ਦਾ ਹਿੱਸਾ ਹੈ।
Ad Position 22
No active advertisement
ਪਿਛਲੀ ਖ਼ਬਰ ਟੀ-20 ’ਚ ਭਾਰਤ ਦੀ ਦੂਜੀ ਸਭ ਤੋਂ ਵੱਡੀ ਹਾਰ ਅਗਲੀ ਖ਼ਬਰ ਮੇਗਨ ਮਾਰਕਲ ਦੇ ਪਿਤਾ ਖ਼ਿਲਾਫ਼ ਗੰਭੀਰ ਦੋਸ਼ਾਂ ਵਾਲੇ ਪੱਤਰ ਦੇ ਮਾਮਲੇ ਵਿੱਚ ਬਰਤਾਨਵੀ ਪੁਲਿਸ ਦੀ ਭੂਮਿਕਾ ਦੀ ਹੋਵੇਗੀ ਸਮ...
Ad Position 24