ਗੁ: ਸਿੰਘ ਸਭਾ ਸਰੀ ’ਚ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ 1 ਨਵੰਬਰ ਨੂੰ ਮਨਾਇਆ ਜਾਵੇਗਾ
ਵੈਨਕੂਵਰ, 30 ਅਕਤੂਬਰ (ਮਲਕੀਤ ਸਿੰਘ)-ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ 1 ਨਵੰਬਰ ਨੂੰ ਸਰੀ ਸਥਿਤ ਗੁ: ਸਿੰਘ ਸਭਾ ਵਿਖੇ ਮਨਾਇਆ ਜਾਵੇਗਾ। ਅਤੇ ਇਸ ਸਬੰਧੀ ਲੋੜੀਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਵੈਨਕੂਵਰ, 30 ਅਕਤੂਬਰ (ਮਲਕੀਤ ਸਿੰਘ)-ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ 1 ਨਵੰਬਰ ਨੂੰ ਸਰੀ ਸਥਿਤ ਗੁ: ਸਿੰਘ ਸਭਾ ਵਿਖੇ ਮਨਾਇਆ ਜਾਵੇਗਾ। ਅਤੇ ਇਸ ਸਬੰਧੀ ਲੋੜੀਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਈ ਗੁਰਮੀਤ ਸਿੰਘ ਧਾਲੀਵਾਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੰਬੰਧ ਵਿੱਚ ਰਖਵਾਏ ਜਾਣ ਵਾਲੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਸਵੇਰੇ ਸਾਢੇ 9 ਵਜੇ ਪਾਏ ਜਾਣਗੇ ਉਪਰੰਤ ਸਜਾਏ ਜਾਣ ਵਾਲੇ ਧਾਰਮਿਕ ਦੀਵਾਨਾਂ ਵਿੱਚ ਉਚ ਕੋਟੀ ਦੇ ਪ੍ਰਚਾਰਕ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ। ਗੁਰੂ ਕਾ ਅਤੁੱਟ ਲੰਗਰ ਵੀ ਇਸ ਮੌਕੇ ਤੇ ਵਰਤਾਇਆ ਜਾਵੇਗਾ।