ਜਗਰਾਉਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦਾ ਸੀ.ਬੀ.ਐੱਸ.ਈ. 12ਵੀਂ ਦਾ ਨਤੀਜਾ ਸ਼ਾਨਦਾਰ
ਅਜੀਤ ਡੈਸਕ
14-05-2026
ਜਗਰਾਉਂ, 13 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਬੀ.ਐੱਸ.ਈ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ 'ਚ ਬਲੌਜ਼ਮ ਕਾਨਵੈਂਟ ਸਕੂਲ ਨੇ ਆਪਣਾ ਰਿਕਾਰਡ ਨੂੰ ਮੁੜ ਤੋਂ ਬਰਕਰਾਰ ਰੱਖਦਿਆਂ ਹੋਇਆ ਇਸ ਵਾਰ ਦੇ ਨਤੀਜਿਆਂ ਵਿਚ ਆਪਣੇ ਜਗਰਾਉਂ ਸ਼ਹਿਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਦੇ ਸੌ-ਸੌ ਅੰਕਾਂ ਦੀ ਭਰਮਾਰ ਨੇ ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇੇ | ਇਸ ਨਤੀਜੇ 'ਚ ਹਿਊਮੈਨਿਟੀਜ਼ ਸਟਰੀਮ 'ਚੋਂ ਮਨਦੀਪ ਕੌਰ ਨੇ 99.4 ਪ੍ਰਤੀਸ਼ਤ ਲੈ ਕੇ ਪਹਿਲਾ, ਅਵਨੀਤ ਕੌਰ ਧਾਲੀਵਾਲ ਨੇ 97 ਪ੍ਰਤੀਸ਼ਤ ਲੈ ਕੇ ਦੂਸਰਾ ਅਤੇ ਜੈਸਮੀਨ ਪਨੇਸਰ ਨੇ 96.6 ਪ੍ਰਤੀਸ਼ਤ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟਰੀਮ 'ਚੋਂ ਮਹਿਕਵੀਰ ਕੌਰ ਨੇ 98 ਪ੍ਰਤੀਸ਼ਤ, ਪ੍ਰਭਦੀਪ ਕੌਰ ਨੇ 97.2 ਪ੍ਰਤੀਸ਼ਤ ਅਤੇ ਸੁਰਪ੍ਰੀਤ ਕੌਰ ਨੇ 96.8 ਪ੍ਰਤੀਸ਼ਤ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਬਰਕਰਾਰ ਰੱਖਿਆ | ਇਸੇ ਤਰ੍ਹਾਂ ਹੀ ਸਾਇੰਸ ਸਟਰੀਮ 'ਚੋਂ ਜਸਮੀਤ ਕੌਰ 91.6 ਪ੍ਰਤੀਸ਼ਤ, ਜਸ਼ਨਪ੍ਰੀਤ ਸਿੰਘ ਨੇ 90.6 ਪ੍ਰਤੀਸ਼ਤ, ਗੁਰਕਮਲ ਕੌਰ ਨੇ 88 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਬੱਚਿਆਂ ਨੇ ਅਲੱਗ-ਅਲੱਗ ਵਿਸ਼ਿਆਂ ਜਿਵੇਂ ਕਿ ਪੰਜਾਬੀ, ਪੋਲਿਟੀਕਲ ਸਾਇੰਸ, ਬਿਜ਼ਨਸ ਸਟੱਡੀਜ਼, ਮਾਸ ਮੀਡੀਆ ਅਤੇ ਪੇਂਟਿੰਗ ਵਿਚੋਂ 100 ਵਿਚੋਂ 100 ਅੰਕ ਹਾਸਲ ਕਰਦੇ ਹੋਏ ਆਪਣੇ ਅਧਿਆਪਕਾਂ ਦੀ ਕਰਵਾਈ ਮਿਹਨਤ ਦਾ ਮੁੱਲ ਮੋੜਿਆ | ਸਕੂਲ ਦੇ 89 ਬੱਚੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਸ਼ਾਮਿਲ ਹੋਏ, ਜਿਨ੍ਹਾਂ ਵਿਚੋਂ 22 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਏ ਕਿਹਾ ਕਿ ਅੱਜ ਇਨ੍ਹਾਂ ਵਿਦਿਆਰਥੀਆਂ ਦੀ ਖੁਸ਼ੀ ਪਿੱਛੇ ਅਣਥੱਕ ਮਿਹਨਤ ਹੈ, ਜੋ ਇਨ੍ਹਾਂ ਦੇ ਅਧਿਆਪਕਾਂ ਨੇ ਦਿਨ-ਰਾਤ ਇਕ ਕਰਕੇ ਇਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ | ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਭਵਿੱਖ ਵਿਚ ਤਰੱਕੀ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |
ਦ ਯੂਨੀਰਾਈਜ਼ ਵਰਲਡ ਸਕੂਲ ਦਾ ਨਜੀਤਾ ਸ਼ਾਨਦਾਰ
ਜਗਰਾਉਂ- ਦ ਯੂਨੀਰਾਈਜ਼ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵਲੋਂ ਲਈਆਂ ਗਈਆਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ ਦੇ ਨਤੀਜੇ ਅੱਜ 13 ਮਈ 2026 ਨੂੰ ਐਲਾਨੇ ਗਏ | ਪਿ੍ੰਸੀਪਲ ਸ੍ਰੀਮਤੀ ਨੇਹਾ ਰਤਨ ਜੀ ਨੇ ਦੱਸਿਆ ਕਿ ਸਕੂਲ ਵਿੱਚ ਬਾਰਵੀਂ ਜਮਾਤ ਵਿਚ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ 100 ਪ੍ਰਤੀਸ਼ਤਤਾ ਹਾਸਲ ਕੀਤੀ ਹੈ | ਬਾਰ੍ਹਵੀਂ ਜਮਾਤ ਵਿਚੋਂ ਸਭ ਤੋਂ ਵੱਧ ਸਕੋਰ ਕਰਨ ਵਾਲੀ ਵਿਦਿਆਰਥਣ ਰਮਲੀਨ ਕੌਰ ਨੇ 91.4 ਪ੍ਰਤੀਸ਼ਤ, ਤਮਨਪ੍ਰੀਤ ਕੌਰ ਨੇ 90.4 ਪ੍ਰਤੀਸ਼ਤ, ਜਸਲੀਨ ਕੌਰ ਨੇ 88.2 ਪ੍ਰਤੀਸ਼ਤ, ਤਨਵੀਰ ਸਿੰਘ ਨੇ 88 ਪ੍ਰਤੀਸ਼ਤ, ਐਸ਼ਦੀਪ ਕੌਰ ਨੇ 87.6 ਪ੍ਰਤੀਸ਼ਤ, ਰਾਘਵ ਬਜਾਜ ਨੇ 87 ਪ੍ਰਤੀਸ਼ਤ, ਪੁਨੀਤ ਕੌਰ ਨੇ 85.4 ਪ੍ਰਤੀਸ਼ਤ, ਕਮਲਪ੍ਰੀਤ ਸਿੰਘ ਨੇ 83 ਪ੍ਰਤੀਸ਼ਤ, ਜਸਬੀਰ ਕੌਰ ਨੇ 81.4 ਪ੍ਰਤੀਸ਼ਤ, ਹਰਸ਼ਵੀਰ ਸਿੰਘ ਨੇ 80.8 ਪ੍ਰਤੀਸ਼ਤ, ਜਸਮੀਤ ਕੌਰ ਨੇ 80.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਸਕੂਲ ਦੇ ਚੇਅਰਮੈਨ ਰਾਕੇਸ਼ ਅੱਗਰਵਾਲ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ, ਮੈਨੇਜਿੰਗ ਡਾਇਰੈਕਟਰ ਸ਼ੀਫੂ ਅੱਗਰਵਾਲ, ਡਾਇਰੈਕਟਰ ਡਾ. ਪਲਵੀ ਅੱਗਰਵਾਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਭਵਿੱਖ ਲਈ ਸ਼ੱੱਭਕਾਮਨਾਵਾਂ ਦਿੱਤੀਆਂ | ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ |
ਸਰਕਾਰੀ ਸਕੂਲ ਆਫ਼ ਐਮੀਨੈਂਸ ਜਗਰਾਉਂ ਦੀ ਵਿਦਿਆਰਥਣ ਨੇ ਮੈਰਿਟ ਹਾਸਿਲ ਕੀਤੀ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਜਗਰਾਉਂ ਸ਼ਹਿਰ ਦੇ ਸਰਕਾਰੀ ਸਕੂਲ ਆਫ਼ ਐਮੀਨੈਂਸ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੀ ਬੋਰਡ ਨਤੀਜਾ ਸ਼ਤ-ਪ੍ਰਤੀਸ਼ਤ ਆਇਆ ਹੈ ਤੇ ਇਕ ਵਿਦਿਆਰਥਣ ਗੁਰਲੀਨ ਕੌਰ 97.2 ਪ੍ਰਤੀਸ਼ਤ ਅੰਕ ਲੈ ਕੇ ਬੋਰਡ ਮੈਰਿਟ ਜਗ੍ਹਾ ਬਣਾਈ ਹੈ, ਜੋ ਕਿ ਜਗਰਾਉਂ ਸ਼ਹਿਰ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਸਕੂਲ ਆਫ਼ ਐਮੀਨੈਂਸ ਸਥਾਪਤ ਕੀਤਾ ਹਨ ਉਨ੍ਹਾਂ ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੋਣ ਦੇ ਬਾਵਜੂਦ ਵੀ 100 ਪ੍ਰਤੀਸ਼ਤ ਨਤੀਜਾ ਰਿਹਾ | ਇਹ ਜਗਰਾਉਂ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਥੇ ਢੇਡ ਦਰਜਨ ਤੋਂ ਵੱਧ ਪਿੰਡਾਂ ਦੇ ਵਿਦਿਅਆਰਥੀ ਸਿੱਖਿਆ ਹਾਸਲ ਕਰਦੇ ਹਨ | ਪਿ੍ੰਸੀਪਲ ਨੇ ਕਿਹਾ ਕਿ ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ ਜਮਾਤ 'ਚੋਂ 4 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸਮੇਂ ਸਕੂਲ ਪਿ੍ੰਸੀਪਲ ਡਾ. ਗੁਰਵਿੰਦਰਜੀਤ ਸਿੰਘ, ਐੱਸ.ਐੱਮ.ਸੀ ਕਮੇਟੀ ਚੇਅਰਮੈਨ ਰਵੀ ਕਾਂਤ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਇੰਚਾਰਜ ਨਿਰਮਲ ਕੌਰ, ਪੁਸ਼ਪਿੰਦਰ ਕੌਰ, ਰਾਮ ਕੁਮਾਰ, ਰੰਜੀਵ ਕੁਮਾਰ, ਅਮਨਪ੍ਰੀਤ ਸਿੰਘ, ਮਹਿੰਦਰਪਾਲ ਸਿੰਘ, ਇੰਦੂ ਬਾਲਾ ਤੇ ਸਕੂਲ ਸਟਾਫ਼ ਹਾਜ਼ਰ ਸੀ |
ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦਾ ਨਤੀਜਾ ਸ਼ਾਨਦਾਰ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਯੂਨੀਅਨ ਸਰਕਾਰ ਭਾਰਤ ਅਧੀਨ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਵਲੋਂ ਅੱਜ ਬਾਰ੍ਹਵੀਂ ਜਮਾਤ ਪ੍ਰੀਖਿਆ ਦੇ ਐਲਾਨੇ ਨਤੀਜੇ ਸਮੇਂ ਮੰਡੀ ਮੁੱਲਾਂਪੁਰ ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਨਤੀਜਾ 100 ਫ਼ੀਸਦੀ ਰਿਹਾ | ਬਾਰ੍ਹਵੀਂ ਜਮਾਤ ਕਾਮਰਸ ਗਰੁੱਪ ਵਿਦਿਆਰਥਣ ਸਤਕੀਰਤ ਕੌਰ ਨੇ 96.6 ਫ਼ੀਸਦੀ, ਭੂਮਿਕਾ ਜੋਸ਼ੀ ਵਲੋਂ 95 ਫ਼ੀਸਦੀ, ਕਾਸ਼ਵੀ ਨੇ 93.8 ਫ਼ੀਸਦੀ ਅੰਕ ਹਾਸਲ ਕਰਕੇ ਕਰਮਵਾਰ ਪਹਿਲਾ, ਦੂਸਰਾ ਅਤੇ ਤੀਜਾ ਸਥਾਨ ਹਾਸਲ ਕੀਤਾ | ਸਾਇੰਸ ਗਰੁੱਪ ਮੈਡੀਕਲ 'ਚ ਨਾਨ-ਮੈਡੀਕਲ ਵਿਚੋਂ ਹਰਨੂਰਪ੍ਰੀਤ ਕੌਰ ਨੇ 91 ਪ੍ਰਤੀਸ਼ਤ, ਅਰਮਨਪ੍ਰੀਤ ਕੌਰ ਨੇ 86.4 ਪ੍ਰਤੀਸ਼ਤ ਅਤੇ ਜੈਸਮੀਨ ਕੌਰ ਨੇ 86 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਆਰਟਸ ਗਰੁੱਪ ਵਿਚੋਂ ਆਸ਼ਾ ਦੇਵੀ ਅਤੇ ਇੰਦਰਪ੍ਰੀਤ ਕੌਰ 89 ਪ੍ਰਤੀਸ਼ਤ, ਮਧੂਲਿਕਾ 83.4 ਪ੍ਰਤੀਸ਼ਤ ਅਤੇ ਰੀਆ 82 ਪ੍ਰਤੀਸ਼ਤ ਹਾਸਲ ਕਰਕੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਵਿਸ਼ਾ ਵਾਰ ਅੰਕਾਂ 'ਚ ਤਨਵੀਰ ਕੌਰ, ਅਰਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਨੂਰਦੀਪ ਕੌਰ, ਗੁਰਮਨਜੋਤ ਕੌਰ, ਜਸ਼ਨਪ੍ਰੀਤ ਕੌਰ ਸਾਰਿਆ ਪੰਜਾਬੀ ਵਿਸ਼ਾ 100/100 ਅੰਕ ਪ੍ਰਾਪਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ | ਜੈਸਮੀਨ ਕੌਰ ਨੇ ਇੰਗਲਿਸ਼ ਵਿਚੋਂ 100 ਅੰਕ, ਸਤਕੀਰਤ ਕੌਰ ਨੇ ਅਕਾਊਾਟ ਵਿਚ 99 ਅੰਕ ਲੈ ਕੇ ਵਾਹ-ਵਾਹ ਖੱਟੀ | ਭੂਮੀਕਾ ਜੋਸ਼ੀ ਇਕਨੌਮਿਕਸ ਵਿਚ 98 ਅੰਕ, ਕਾਸ਼ਵੀ ਸੇਠੀ, ਭੂਮੀਕਾ ਜੋਸ਼ੀ ਫਿਜੀਕਲ ਐਜੂਕੇਸ਼ਨ ਵਿਚ 97 ਅੰਕ, ਕਾਸ਼ਵੀ ਸੇਠੀ ਬਿਜਨਸ ਸਟੱਡੀਸ ਵਿਚ 97 ਅੰਕ, ਗੁਰਮਨਜੋਤ ਕੌਰ ਹੈਲਥ ਕੇਅਰ ਵਿਚ 97 ਅੰਕ, ਸਤਕੀਰਤ ਨੇ ਆਈ.ਟੀ ਵਿਚ 96 ਅੰਕ, ਹਰਨੂਰਦੀ5 ਕੌਰ ਨੇ ਬਾਇਓ ਵਿਚ 95 ਅੰਕ, ਤਨਵੀਰ ਕੌਰ ਨੇ ਰਿਟੇਲ ਵਿਚ 94 ਅੰਕ, ਗੁਰਸਿਮਰਨ ਕੌਰ ਫਿਜ਼ੀਕਲ ਐਕਟੀਵਿਟੀ ਟਰੇਨਰ ਵਿੱਚ 92 ਅੰਕ ਪ੍ਰਾਪਤ ਕੀਤੇ | ਤਸ਼ੱਲੀਬਖਸ ਸ਼ਾਨਦਾਰ ਨਤੀਜੇ 'ਤੇ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸੀ ਵਲੋਂ ਵਿਦਿਆਰਥੀ, ਅਧਿਆਕਾ ਅਤੇ ਬੱਚਿਆਂ ਨੂੂੰ ਵਧਾਈ ਦਿੱਤੀ |
ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਨਤੀਜਾ ਸ਼ਾਨਦਾਰ
ਜਗਰਾਉਂ, (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਬਾਰ੍ਹਵੀ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਐਨਸੀ ਜੋਜਫ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਬੀ.ਐੱਸ.ਈਾ ਬਾਰ੍ਹਵੀਂ ਕਲਾਸ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿਚ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਦਰਸ਼ਨ 'ਤੇ ਮਾਣ ਮਹਿਸੂਸ ਕਰਦਿਆਂ ਖੁਸ਼ੀ ਮਨਾਈ | ਸਕੂਲ ਨੇ ਇਕ ਵਾਰ ਫਿਰ ਵਿਦਿਆਰਥੀਆਂ ਦੀ ਮਿਹਨਤ ਸਮਰਪਣ ਅਤੇ ਲਗਨ ਨਾਲ ਉੱਤਮ ਅਕਾਦਮਿਕ ਸਫ਼ਲਤਾ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਸਕੂਲ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਖੁਸ਼ੀ 96.2 ਪ੍ਰਤੀਸ਼ਤ ਕਾਮਰਸ ਗਰੁੱਪ, ਜਪਜੋਤ ਸਿੰਘ 95.6 ਪ੍ਰਤੀਸ਼ਤ, ਕਾਮਰਸ ਗਰੁੱਪ ਥਰਮਨਜੋਤ ਕੌਰ 94.2 ਪ੍ਰਤੀਸ਼ਤ ਕਾਮਰਸ