31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਟਰੈਕਟਰ ਨਾਲ ਸਕੂਟਰੀ ਟਕਰਾਉਣ ਦੇ ਵਿਵਾਦ 'ਚ ਨੌਜਵਾਨ ਨੂੰ ਗੋਲੀਆਂ ਮਾਰੀਆਂ

Ad Position 21
No active advertisement
ਅਜੀਤ ਡੈਸਕ 14-05-2026
ਹਠੂਰ, 13 ਮਈ (ਜਸਵਿੰਦਰ ਸਿੰਘ ਛਿੰਦਾ)-ਕਸਬਾ ਹਠੂਰ ਵਿੱਚ ਟਰੈਕਟਰ ਨਾਲ ਸਕੂਟਰੀ ਟਕਰਾਉਣ ਤੋਂ ਬਾਅਦ ਹੋਏ ਵਿਵਾਦ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ, ਜਦੋਂ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ | ਪੁਲਿਸ ਨੇ ਇਸ ਮਾਮਲੇ ਵਿੱਚ ਇਕ ਅÏਰਤ, ਉਸ ਦੀ ਧੀ ਅਤੇ ਇਕ ਨੌਜਵਾਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਪੁਲਿਸ ਜਾਣਕਾਰੀ ਅਨੁਸਾਰ ਵੀਰ ਸਿੰਘ ਆਪਣੇ ਪਿਤਾ ਰਣਧੀਰ ਸਿੰਘ, ਭਰਾ ਜਸਵਿੰਦਰ ਸਿੰਘ ਉਰਫ ਜਸਪ੍ਰੀਤ ਸਿੰਘ ਨਾਲ ਟਰੈਕਟਰ-ਟਰਾਲੀ ਅਤੇ ਮਿੱਟੀ ਲੋਡ ਕਰਨ ਵਾਲੀ ਮਸ਼ੀਨ ਰਾਹੀਂ ਕਿਰਾਏ 'ਤੇ ਮਿੱਟੀ ਢੋਹਣ ਦਾ ਕੰਮ ਕਰਦਾ ਹੈ | ਬੀਤੀ ਰਾਤ ਕਰੀਬ 8:35 ਵਜੇ ਉਹ ਆਪਣੇ ਪਿਤਾ ਅਤੇ ਭਰਾ ਕੰਮ ਮੁਕਾ ਕੇ ਵਾਪਸ ਘਰ ਆ ਰਹੇ ਸਨ | ਜਦੋਂ ਉਹ ਜਸਵਿੰਦਰ ਕੌਰ ਉਰਫ਼ ਪਾਲਾਂ ਦੇ ਘਰ ਅੱਗੋਂ ਲੰਘ ਰਹੇ ਸਨ ਤਾਂ ਟਰੈਕਟਰ ਪਿੱਛੇ ਲੱਗੀ ਮਸ਼ੀਨ ਦਾ ਹਿੱਸਾ ਘਰ ਅੱਗੇ ਖੜੀ ਇਕ ਚਿੱਟੇ ਰੰਗ ਦੀ ਸਕੂਟਰੀ ਨਾਲ ਟਕਰਾ ਗਿਆ | ਜਿਸ ਦਾ ਉਨ੍ਹਾਂ ਨੂੰ ਪਤਾ ਨਾ ਲੱਗਿਆ | ਜਸਵਿੰਦਰ ਕੌਰ ਉਰਫ਼ ਪਾਲਾਂ ਅਤੇ ਉਸਦੇ ਨਾਲ ਮੋਟਰਸਾਈਕਲ 'ਤੇ ਆਏ ਰਾਮਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਬੀੜ ਰਾਊਕੇ, ਜ਼ਿਲ੍ਹਾ ਮੋਗਾ ਨੇ ਟਰੈਕਟਰ ਅੱਗੇ ਮੋਟਰਸਾਈਕਲ ਲਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਗਾਲੀ-ਗਲੌਚ ਕੀਤੀ ਤੇ ਸਥਿਤੀ ਤਣਾਅਪੂਰਨ ਗਈ ਅਤੇ ਜਸਵਿੰਦਰ ਕੌਰ ਪਾਲਾਂ ਨਾਲ ਆਏ ਰਾਮਪ੍ਰੀਤ ਸਿੰਘ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਜਸਵਿੰਦਰ ਸਿੰਘ ਉਰਫ਼ ਜਸਪ੍ਰੀਤ ਸਿੰਘ ਉੱਤੇ ਫਾਇਰ ਕਰ ਦਿੱਤੇ | ਦੋ ਗੋਲੀਆਂ ਉਸਦੇ ਖੱਬੇ ਪੱਟ ਵਿਚ ਲੱਗੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ | ਪਰਿਵਾਰਿਕ ਮੈਂਬਰਾਂ ਨੇ ਜਦੋਂ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਨ੍ਹਾਂ ਵੱਲ ਵੀ ਪਿਸਤੌਲ ਤਾਣ ਦਿੱਤੀ ਅਤੇ ਇਕ ਹਵਾਈ ਫਾਇਰ ਕੀਤਾ | ਰੌਲਾ ਪੈਣ 'ਤੇ ਆਸਪਾਸ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਦੋਸ਼ੀ ਆਪਣਾ ਮੋਟਰਸਾਈਕਲ ਮੌਕੇ 'ਤੇ ਛੱਡ ਕੇ ਹਥਿਆਰ ਸਮੇਤ ਫ਼ਰਾਰ ਹੋ ਗਏ | ਜ਼ਖ਼ਮੀ ਜਸਵਿੰਦਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਹਠੂਰ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਤੇ ਉਸ ਤੋਂ ਬਾਅਦ ਫਰੀਦਕੋਟ ਰੈੱਫਰ ਕਰ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ | ਇਸ ਘਟਨਾ ਤੋੰ ਬਾਅਦ ਥਾਣਾ ਹਠੂਰ ਦੇ ਮੁੱਖ ਅਫਸਰ ਇੰਸਪੈਕਟਰ ਕੁਲਦੀਪ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ | ਪੁਲਿਸ ਨੇ ਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਸਵਿੰਦਰ ਕੌਰ ਉਰਫ਼ ਪਾਲਾਂ, ਕਰਮਜੀਤ ਕੌਰ ਅਤੇ ਰਾਮਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਥਾਣਾ ਹਠੂਰ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਪਿੰਡ ਕਾਉਂਕੇ ਕਲਾਂ ਵਿਖੇ ਨਵਾਂ 66 ਕੇ.ਵੀ. ਗਰਿੱਡ ਮਨਜ਼ੂਰ, ਜਲਦੀ ਹੋਵੇਗਾ ਕੰਮ ਸ਼... ਅਗਲੀ ਖ਼ਬਰ ਜਗਰਾਉਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦਾ ਸੀ.ਬੀ.ਐੱਸ.ਈ. 12ਵੀਂ ਦਾ ਨਤੀਜਾ ਸ਼ਾਨਦਾਰ
Ad Position 24