31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਪਿੰਡ ਕਾਉਂਕੇ ਕਲਾਂ ਵਿਖੇ ਨਵਾਂ 66 ਕੇ.ਵੀ. ਗਰਿੱਡ ਮਨਜ਼ੂਰ, ਜਲਦੀ ਹੋਵੇਗਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 14-05-2026
ਜਗਰਾਉਂ, 13 ਮਈ (ਸ਼ਮਸ਼ੇਰ ਸਿੰਘ ਗਾਲਿਬ)-ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਵੱਡਾ ਹੰਭਲਾ ਮਾਰਦਿਆਂ ਹਲਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਨਵਾਂ 66 ਕੇ.ਵੀ. ਗਰਿੱਡ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਕੋਲੋਂ ਮਨਜੂਰ ਕਰਵਾ ਲਿਆ ਹੈ ਅਤੇ ਇਸ ਗਰਿੱਡ ਨੂੰ ਬਣਾਉਣ ਲਈ ਲਗਭਗ ਅੱਠ ਕਰੋੜ ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਹੈ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਟਰਾਂਸਮਿਸ਼ਨ ਪਲੇਨਿੰਗ ਵਿਭਾਗ ਦੇ ਅਮੈਂਡਮੈਂਟ ਨੰ:107/2025-26 ਦੀ ਕਾਪੀ ਵਿਖਾਉਂਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਿਜਲੀ ਵਿਭਾਗ ਜਗਰਾਉਂ ਦੇ ਐਕਸੀਅਨ ਅਤੇ ਉਨ੍ਹਾਂ ਦੇ ਨਾਲ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਦੇ ਸਹਿਯੋਗ ਨਾਲ ਜਗਰਾਉਂ ਹਲਕੇ ਦੇ ਲੋਕਾਂ ਨੂੰ ਘੱਟ ਬਿਜਲੀ ਦੀ ਵੋਲਟੇਜ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਹਿਲਾਂ ਪਿੰਡ ਗਿੱਦੜਵਿੰਡੀ, ਪਿੰਡ ਬੁਜਰਗ ਅਤੇ ਭੰਮੀਪੁਰਾ ਕਲਾਂ ਵਿਖੇ ਨਵੇਂ ਗਰਿੱਡ ਮਨਜ਼ੂਰ ਕਰਵਾਏ ਹਨ | ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਵਿਖੇ ਨਵਾਂ 66 ਕੇਵੀ ਗਰਿੱਡ ਬਣਾਉਣ ਲਈ ਤਖਮੀਨਾਂ ਤਿਆਰ ਕਰਕੇ ਬਿਜਲੀ ਵਿਭਾਗ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਵਾਨ ਕਰ ਲਿਆ ਹੈ ਅਤੇ ਗਰਿੱਡ ਦੇ ਨਿਰਮਾਣ ਲਈ ਲਗਭਗ 8 ਕਰੋੜ ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਗਈ ਹੈ | ਇਸ ਮੌਕੇ ਐਕਸੀਅਨ ਜਗਰਾਉਂ ਇੰਜ: ਗੁਰਪ੍ਰੀਤਮਹਿੰਦਰ ਸਿੰਘ ਸਿੱਧੂੂ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਵਿਖੇ ਬਣਨ ਵਾਲੇ ਨਵੇਂ 66 ਕੇ.ਵੀ. ਗਰਿੱਡ ਵਿਚ ਨਵਾਂ 20 ਐੱਮ.ਵੀ.ਏ. ਦਾ ਵੱਡਾ ਟਰਾਂਸਫਾਰਮਰ ਸਥਾਪਿਤ ਹੋਵੇਗਾ ਅਤੇ 66 ਕੇ.ਵੀ. ਅਤੇ 11 ਕੇ.ਵੀ. ਲਾਈਨਾਂ ਉਸਾਰੀਆਂ ਜਾਣਗੀਆਂ, ਜਿਸ ਨਾਲ ਪਿੰਡ ਕਾਉਂਕੇ ਕਲਾਂ ਤੋਂ ਇਲਾਵਾ ਡਾਂਗੀਆਂ, ਰਸੂਲਪੁਰ, ਡੱਲਾ, ਨਵਾਂ ਡੱਲਾ, ਕਾਉਂਕੇ ਖੋਸਾ, ਕਾਉਂਕੇ ਕਲੋਨੀਆਂ, ਨਾਨਕਸਰ, ਗੁਰੂਸਰ, ਕੋਠੇ ਬੱਗੂ, ਕੋਠੇ ਜੀਵਾ, ਕੋਠੇ ਅੱਠ ਚੱਕ, ਕੋਠੇ ਹਰੀ ਸਿੰਘ, ਅਗਵਾੜ ਲੋਪੋ ਖੁਰਦ, ਚੂਹੜਚੱਕ ਆਦਿ ਪਿੰਡਾਂ ਦੇ ਲੋਕਾਂ ਨੂੰ ਘਰੇਲੂ ਅਤੇ ਖੇਤੀਬਾੜੀ ਲਈ ਘੱਟ ਬਿਜਲੀ ਦੀ ਸਮੱਸਿਆ ਹੱਲ ਹੋਵੇਗੀ ਅਤੇ ਵੱਡਾ ਫਾਇਦਾ ਮਿਲੇਗਾ |
Ad Position 22
No active advertisement
ਪਿਛਲੀ ਖ਼ਬਰ ਸੰਤ ਨਰਸਿੰਗ ਹੋਮ ਮੰਡੀ ਮੁੱਲਾਂਪੁਰ 'ਚ ਅਤਿ-ਆਧੁਨਿਕ ਕੈਥ ਲੈਬ ਪੰਜਾਬ 'ਚ ਨਵਾਂ ਯੂਨਿਟ ਚਾਲੂ ਅਗਲੀ ਖ਼ਬਰ ਟਰੈਕਟਰ ਨਾਲ ਸਕੂਟਰੀ ਟਕਰਾਉਣ ਦੇ ਵਿਵਾਦ 'ਚ ਨੌਜਵਾਨ ਨੂੰ ਗੋਲੀਆਂ ਮਾਰੀਆਂ
Ad Position 24