31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੰਤ ਨਰਸਿੰਗ ਹੋਮ ਮੰਡੀ ਮੁੱਲਾਂਪੁਰ 'ਚ ਅਤਿ-ਆਧੁਨਿਕ ਕੈਥ ਲੈਬ ਪੰਜਾਬ 'ਚ ਨਵਾਂ ਯੂਨਿਟ ਚਾਲੂ

Ad Position 21
No active advertisement
ਅਜੀਤ ਡੈਸਕ 14-05-2026
ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਐਂਡਵਾਸ ਵੈਸਕੁਲਰ ਕੇਅਰ ਪੰਜਾਬ 'ਚ ਪਹਿਲੀ ਕੈਥ ਲੈਬ ਸੰਤ ਨਰਸਿੰਗ ਹੋਮ, ਚਾਦ ਵੈਸਕੁਲਰ ਐਂਡ ਡੈਬਟਿਕ ਫੁੱਟ ਕਲੀਨਕ ਮੰਡੀ ਮੁੱਲਾਂਪੁਰ (ਲੁਧਿ:) ਅੰਦਰ ਚਾਲੂ ਹੋ ਗਈ ਹੈ | ਸੰਤ ਨਰਸਿੰਗ ਹੋਮ ਮੁਖੀ ਡਾ. ਹਰੀਸ ਲੁਥਰਾ, ਡਾ. ਚਾਦ ਲੁਥਰਾ ਦੇ ਲਖਤੇ-ਏ ਜਿਗਰ ਡਾ. ਲਵ ਲੂਥਰਾ (ਵੈਸਕੁਲਰ ਐਂਡ ਇੰਡੋ ਵੈਸਕੁਲਰ ਸਰਜਨ), ਬੱਚਿਆਂ ਦੇ ਮਾਹਿਰ ਸਰਜਨ ਡਾ. ਕੁਸ਼ ਲੂਥਰਾ ਵਲੋਂ ਸ਼ੁਰੂ ਕੈਥ ਲੈਬ ਬੜੀ ਐਂਡਵਾਸ ਟੈਕਨਾਲੋਜੀ ਵਾਲੀ ਹੈ | ਸੰਤ ਨਰਸਿੰਗ ਹੋਮ ਦਾ ਨਵਾਂ ਯੂਨਿਟ ਚਾਦ ਵੈਸਕੁਲਰ ਸੈਂਟਰ ਅਤੇ ਡਾਈਬਿਟ ਫੁੱਟ ਕਲੀਨਕ ਮਲਟੀ ਸਪੈਸਲਿਟੀ ਹਸਪਤਾਲ 'ਚ ਡਾ. ਲਵ ਲੂਥਰਾ ਦੇ ਨਾਲ ਬਾਲ ਇਲਾਜ਼ ਸਰਜਰੀ ਬੱਚੇ ਰੋਗਾਂ ਦੇ ਮਾਹਿਰ ਡਾ. ਕੁਸ਼ ਲੂਥਰਾ ਵਲੋਂ ਅਤਿ-ਅਧੁਨਿਕ ਨਵਜਾਤ ਅਤੇ ਵੱਡੇ ਬੱਚਿਆਂ ਲਈ ਕੈਥ ਲੈਬ ਦੇ ਉਦਘਾਟਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਮੇਂ ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ, ਇੰਚਾਰਜ ਕੈਪਟਨ ਸੰਦੀਪ ਸੰਧੂ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਪ੍ਰਵੀਨ ਕੁਮਾਰੀ ਰਾਣੀ, ਰਾਜ ਕੁਮਾਰ, ਮੀਨੂ ਲੂਥਰਾ, ਹਿੰਦ ਹਸਪਤਾਲ ਮੰਡੀ ਅਹਿਮਦਗੜ੍ਹ ਦੇ ਸਮੁੱਚੇ ਡਾਕਟਰ ਸਹਿਬਾਨ, ਬਾਬਾ ਕੁੰਦਨ ਸਿੰਘ ਵਿੱਦਿਅਕ ਸੰਸਥਾਵਾਂ ਲੁਧਿਆਣਾ ਦੇ ਸਮੁੱਚੇ ਪ੍ਰਬੰਧਕ, ਡਾ: ਅਮਰਪ੍ਰੀਤ ਸਿੰਘ ਦਿਉਲ, ਰਿਟ: ਚੀਫ਼ ਇੰਜ: ਸਰੂਪ ਸਿੰਘ ਮੁੱਲਾਂਪੁਰ, ਬਲਵਿੰਦਰ ਸਿੰਘ ਸਿੱਧੂ ਐੱਸ.ਸੀ, ਕੌਸ਼ਲਰ ਬਲਵਿੰਦਰ ਸਿੰਘ ਬੱਸਣ, ਸਰਪੰਚ ਬਲਵਿੰਦਰ ਸਿੰਘ ਪਮਾਲ, ਜਸਕੀਰਤ ਸਿੰਘ ਘੁਮਾਣ, ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿੱਦਿਅਕ ਅਦਾਰੇ ਦੇ ਪ੍ਰਧਾਨ ਡਾ: ਰਾਜਪਾਲ ਸਿੰਘ ਗਰੇਵਾਲ, ਸਕੱਤਰ ਚਰਨਜੀਤ ਸਿੰਘ ਗਹੌਰ, ਜੀ.ਟੀ.ਬੀ. ਕਾਲਜ ਦਾਖਾ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸਨ ਅਰੋੜਾ, ਮੁੱਲਾਂਪੁਰ ਦਾਖਾ ਨਗਰ ਕੌਸ਼ਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਮਾਰਕਫੈਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, 'ਆਪ' ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ, ਕੈਮਿਸਟ ਐਸੋ: ਸੁਧਾਰ ਵਲੋਂ ਜਸਵੰਤ ਰਾਏ, ਮੁੱਲਾਂਪੁਰ ਦਾਖਾ ਕੈਮਿਸਟ ਐਸੋ: ਦੇ ਪ੍ਰਧਾਨ ਜਗਤਾਰ ਸਿੰਘ ਧਾਲੀਵਾਲ, ਸਰਪ੍ਰਸਤ ਰਾਜ ਸ਼ਰਮਾ, ਸਰਪੰਚ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਬੰਤ ਸਿੰਘ ਬੌਬੀ ਕੋਟਲੀ, ਅਮਰੀਕ ਸਿੰਘ ਤਲਵੰਡੀ, ਜੇ.ਈ. ਗਗਨਦੀਪ ਸਿੰਘ ਹੰਸਰਾ, ਸੁਖਵਿੰਦਰ ਸਿੰਘ, ਰਾਣੂ ਰੱਤੋਵਾਲ, ਸਮੇਤ ਵੱਡੀ ਤਾਆਦ ਸਥਾਨਿਕ ਸ਼ਹਿਰ ਦੇ ਵੱਖੋ-ਵੱਖ ਵਾਰਡਾਂ ਨਾਲ ਜੁੜੇ ਲੋਕ ਅਤੇ ਇਲਾਕੇ ਭਰ 'ਚ ਪਿੰਡਾਂ ਦੇ ਲੋਕ ਸੰਤ ਨਰਸਿੰਗ ਹੋਮ ਵਿਚ ਅਤਿ-ਅਧੁਨਿਕ ਕੈਥ ਲੈਬ ਦੇ ਉਦਘਾਟਨ ਸਮੇਂ ਡਾ: ਲਵ ਲੂਥਰਾ, ਡਾ: ਕੁਸ਼ ਲੂਥਰਾ ਨੂੰ ਵਧਾਈ ਦੇਣ ਪਹੁੰਚੇ | ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਬੁੱਕਲ 'ਚ ਕਸਬਾ ਮੰਡੀ ਮੁੱਲਾਂਪੁਰ ਵਿਖੇ ਡਾ: ਸਵਿੱਤਾ ਦੀ ਕੈਥ ਲੈਬ ਵੈਸਕੁਲਰ ਐਂਡ ਡੈਬਟਿਕ ਪੰਜਾਬ ਦੀ ਪਹਿਲੀ ਕੈਥ ਲੈਬ ਬਣ ਗਈ | ਨਵਜਾਤ ਬੱਚਿਆਂ ਦੇ ਮਹਿਰ ਡਾ: ਪਲਵੀ ਦੱਸਿਆ ਕਿ ਮਾਂ ਦੇ ਪੇਟ ਤੋਂ ਲੈ ਕੇ ਜਨਮ ਅਤੇ 14 ਵਰ੍ਹੇ ਤੱਕ ਉਮਰ ਵਾਲੇ ਬੱਚਿਆਂ ਦੀ ਹਰ ਬਿਮਾਰੀ ਦਾ ਇਲਾਜ ਅਤੇ ਸਰਜਰੀ ਬੜੀ ਅਸਾਨ ਵਿਧੀ ਨਾਲ ਸੰਤ ਨਰਸਿੰਗ ਹੋਮ ਹਸਪਤਾਲ ਵਿਚ ਹੋਇਆ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਜੰਡੀ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਪਿੰਡ ਕਾਉਂਕੇ ਕਲਾਂ ਵਿਖੇ ਨਵਾਂ 66 ਕੇ.ਵੀ. ਗਰਿੱਡ ਮਨਜ਼ੂਰ, ਜਲਦੀ ਹੋਵੇਗਾ ਕੰਮ ਸ਼...
Ad Position 24