31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਕਾਰੀ ਹਾਈ ਸਕੂਲ ਜੰਡੀ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 14-05-2026
ਸਿੱਧਵਾਂ ਬੇਟ, 13 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਜੰਡੀ ਦੇ ਸਰਕਾਰੀ ਹਾਈ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਅਨੁਸਾਰ ਰਮਣੀਕ ਸਿੰਘ ਨੇ 80 ਫ਼ੀਸਦੀ, ਗੁਰਮਨਜੋਤ ਕੌਰ ਨੇ 77 ਫ਼ੀਸਦੀ ਅਤੇ ਭੁਪਿੰਦਰ ਸਿੰਘ ਨੇ 72 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸ ਦੌਰਾਨ ਪਿੰਡ ਦੀ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ, ਭਾਈ ਅਜਮੇਰ ਸਿੰਘ ਖ਼ਾਲਸਾ, ਬਲਜੀਤ ਸਿੰਘ ਪੰਧੇਰ, ਸਾਬਕਾ ਸਰਪੰਚ ਕੁਲਦੀਪ ਕੌਰ ਛੀਨਾਂ, ਸਾਬਕਾ ਸਰਪੰਚ ਗੁਲਵੰਤ ਸਿੰਘ ਭੁੱਲਰ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਵਧੀਆ ਨਤੀਜੇ ਲਈ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਨਜ਼ਰ-ਅੰਦਾਜ ਆਗੂ ਵਰਕਰਾਂ ਦੀ ਘਰ ਵਾਪਸੀ 'ਚ ਸਫਲ ਹੋ ਰਿਹਾ ਜਸਕਰਨ ਦਿਓਲ ਅਗਲੀ ਖ਼ਬਰ ਸੰਤ ਨਰਸਿੰਗ ਹੋਮ ਮੰਡੀ ਮੁੱਲਾਂਪੁਰ 'ਚ ਅਤਿ-ਆਧੁਨਿਕ ਕੈਥ ਲੈਬ ਪੰਜਾਬ 'ਚ ਨਵਾਂ ਯੂਨਿਟ ਚਾਲੂ
Ad Position 24