ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ 'ਚ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਜੋ ਪਿਛਲੇ ਇਕ ਦਹਾਕੇ ਤੋਂ ਨਜ਼ਰ ਅੰਦਾਜ ਕੀਤੇ ਗਏ, ਹਲਕਾ ਇੰਚਾਰਜ ਜਸਕਰਨ ਸਿੰਘ ਦਿਉਲ ਉਨ੍ਹਾਂ ਨੂੰ ਇਕ-ਇਕ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) 'ਚ ਮੁੜ ਵਾਪਸੀ ਲਈ ਸਫਲ ਹੋ ਰਿਹਾ | ਪਿੰਡ ਦੇਤਵਾਲ ਸਿੰਘ ਜਗਜੀਤ ਸਿੰਘ ਤੂਰ ਦੀ ਅਗਵਾਈ ਹੇਠ ਪ੍ਰਭਾਸ਼ਾਲੀ ਇਕੱਠ ਨੂੰ ਸੰਬੋਧਨ ਹੁੰਦਿਆ ਜਸਕਰਨ ਸਿੰਘ ਦਿਉਲ ਕਿਹਾ ਕਿ ਅਗਾਮੀ ਚੋਣਾਂ 'ਚ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ 'ਤੇ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਤਹਿ ਹੈ, ਇਸ ਦੀ ਮਜਬੂਤੀ ਲਈ ਮੇਰੇ ਵਲੋਂ ਹਲਕੇ ਦੇ ਹਰ ਪਿੰਡ ਕਿਸੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਕੇ ਅਕਾਲੀ ਦਲ ਤੋ ਦੂਰ ਚਲੇ ਗਏ ਵਿਅਕਤੀ ਵਿਸ਼ੇਸ਼ ਦੀ ਨਿੱਤ ਦਿਨ ਘਰ ਵਾਪਸੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ੳੱਜ ਵੀ ਤੂਰ ਦੀ ਪ੍ਰੇਰਣਾ ਨਾਲ ਅਮਰਪਾਲ ਸਿੰਘ, ਤਰਨਵੀਰ ਸਿੰਘ ਪਿੰਡ ਦੇਤਵਾਲ 'ਚ ਅਕਾਲੀ ਦਲ (ਬ) ਦਾ ਝੰਡਾ ਚੁੱਕ ਲਿਆ | ਦੋਵਾਂ ਨੋਜਵਾਨਾਂ ਦਾ ਜਸਕਰਨ ਸਿੰਘ ਦਿਉਲ, ਜਗਜੀਤ ਸਿੰਘ ਤੂਰ, ਅਮਨਦੀਪ ਸਿੰਘ ਸਵੱਦੀ ਵਲੋਂ ਸਨਮਾਨ ਕੀਤਾ ਗਿਆ | ਇਸ ਇਕੱਠ ਵਿਚ ਤਰਨ ਵਾਲੀਆ ਦੇਤਵਾਲ, ਅਮਰਪਾਲ ਸਿੰਘ ਸੇਖੋਂ, ਅਵਤਾਰ ਸਿੰਘ ਸੇਖੋਂ, ਅਜ਼ਾਦ ਦੇਤਵਾਲ, ਸੁਖਵਿੰਦਰ ਸਿੰਘ ਤੂਰ, ਜਸ਼ਨਪ੍ਰੀਤ ਸਿੰਘ ਦੇਤਵਾਲ, ਸੁਖਰਾਜ ਸਿੰਘ ਦੇਤਵਾਲ, ਹਰਦੀਪ ਸਿੰਘ ਸੇਖੋਂ, ਹਰਮਨਦੀਪ ਸਿੰਘ ਸੇਖੋਂ, ਅਮਰਜੀਤ ਸਿੰਘ ਤੂਰ, ਗੁਰਜੀਤ ਸਿੰਘ ਤੂਰ, ਹਰਜਿੰਦਰ ਸਿੰਘ ਦੇਤਵਾਲ, ਨਵੀ ਵਾਲੀਆ ਦੇਤਵਾਲ, ਪ੍ਰਦੀਪ ਦੇਤਵਾਲ ਹੋਰ ਮੌਜੂਦ ਰਹੇ |