31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬਿਜਲੀ ਦੇ ਸ਼ਾਰਟ-ਸਰਕਟ ਨਾਲ ਕਣਕ ਦੇ ਨਾੜ ਨੂੰ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 14-05-2026
ਗੁਰੂਸਰ ਸੁਧਾਰ, 13 ਮਈ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਸੁਧਾਰ ਪੱਤੀ ਗਿੱਲ ਵਿਖੇ ਜ਼ਾਹਰ ਬਲੀ ਦੇ ਰਾਹ 'ਤੇ ਲੱਗਦੇ ਖੇਤਾਂ ਵਿਚ ਬਿਜਲੀ ਦੇ ਸ਼ਾਰਟ-ਸਰਕਟ ਨਾਲ ਅੱਗ ਲੱਗ ਗਈ | ਹਾਲਾਂਕਿ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਵੱਢੀ ਜਾਣ ਤੋਂ ਬਿਨਾਂ ਉਪਰਲੇ ਨਾੜ ਦੀ ਤੂੜੀ ਬਨਾਉਣ ਦਾ ਕੰਮ ਸਿਰੇ ਚੜਿ•ਆ ਹੋਣ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਕਿਸਾਨ ਸਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ, ਗੁਰਦੀਪ ਸਿੰਘ ਪੁੱਤਰ ਗੁਰਦੇਵ ਸਿੰਘ, ਇਕਬਾਲ ਸਿੰਘ ਪੁੱਤਰ ਮੇਜਰ ਸਿੰਘ ਅਨੁਸਾਰ ਕਰੀਬ ਛੇ ਸੱਤ ਏਕੜ ਰਕਬੇ ਨੂੰ ਇਸ ਅੱਗ ਨੇ ਫ਼ਸਲ ਦੇ ਜ਼ਮੀਨ ਦੇ ਬਿਲਕੁਲ ਹੇਠਲੇ ਬਚਦੇ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ | ਸਤਪਾਲ ਸਿੰਘ ਤੇ ਇਕਬਾਲ ਸਿੰਘ ਅਨੁਸਾਰ ਸ਼ਾਰਟ ਸਰਕਟ ਦੀ ਸੂਚਨਾ ਪਾਵਰਕਾਮ ਮਹਿਕਮੇ ਨੂੰ ਦਿੱਤੀ ਗਈ ਤੇ ਮੁਲਾਜ਼ਮਾਂ ਵਲੋਂ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਅਜਮੇਰ ਸਿੰਘ ਧਾਲੀਵਾਲ ਚੱਕ ਕਲਾਂ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਅਕਾਲੀ ਦਲ ਵਲੋਂ ਨਜ਼ਰ-ਅੰਦਾਜ ਆਗੂ ਵਰਕਰਾਂ ਦੀ ਘਰ ਵਾਪਸੀ 'ਚ ਸਫਲ ਹੋ ਰਿਹਾ ਜਸਕਰਨ ਦਿਓਲ
Ad Position 24