ਜਗਰਾਉਂ, 13 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਨਿਗਮ, ਨਗਰ ਕੌਂਸਲ ਪੰਚਾਇਤ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਸਬੰਧੀ 'ਚ 13 ਤੋਂ 16 ਮਈ ਤੱਕ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਸ਼ੁੁਰੂ ਹੋ ਗਈ ਹੈ | ਅੱਜ ਪਹਿਲੇ ਦਿਨ ਜਗਰਾਉਂ ਐੱਸ.ਡੀ.ਐੱਮ. ਦਫ਼ਤਰ ਕਿਸੇ ਨੇ ਕੋਈ ਨਾਮਜ਼ਦਗੀ ਨਹੀਂ ਭਰੀ | ਇਸ ਸਬੰਧੀ ਇਲੈਕਸ਼ਨ ਸੈੱਲ ਦੇ ਇੰਚਾਰਜ ਮੋਹਿਤ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ | ਇਥੇ ਦੱਸਣਯੋਗ ਹੈ ਕਿ ਜਗਰਾਉਂ ਦੇ 23 ਵਾਰਡ ਹਨ | ਅਜੇ ਤੱਕ ਕਿਸੇ ਉਮੀਦਵਾਰ ਨੇ ਪੇਪਰ ਨਹੀਂ ਭਰੇ | ਇਥੇ ਹੈਰਾਨਗੀ ਦੀ ਗੱਲ ਹੈ ਕਿ ਅਜੇ ਜਗਰਾਉਂ ਨਗਰ ਕੌਂਸਲ ਚੋਣਾਂ ਸਬੰਧੀ ਕੋਈ ਵੀ ਰਿਟਰਨਿੰਗ ਅਫ਼ਸਰ ਨਿਯੁਕਤ ਨਹੀਂ ਕੀਤਾ ਜਾ ਸਕਿਆ | ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ ਵੀ ਮਜ਼ਬੂਰੀ ਦੀ ਹਵਾਰਾ ਦੇ ਕੇ ਲੰਬੀ ਛੁੱਟੀ 'ਤੇ ਚਲੇ ਗਏ ਹਨ | ਤਹਿਸੀਲਦਾਰ ਰੇਸ਼ਮ ਸਿੰਘ ਕੋਲ ਜਗਰਾਉਂ ਅਤੇ ਰਾਏੇਕੋਟ ਦਾ ਚਾਰਜ ਹੋਣ ਕਰਕੇ ਅੱਜ ਕੋਈ ਕੰਮ ਨਹੀਂ ਹੋ ਸਕਿਆ ਤੇ ਨਾ ਹੀ ਜਗਰਾਉਂ ਕਚਿਹਰੀਆਂ ਵਿਚ ਕੋਈ ਰਜਿਸਟਰੀ ਹੋਈ |