ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੰਡੀ ਅਹਿਮਦਗੜ੍ਹ ਲਈ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਹਿਮਦਗੜ੍ਹ ਨਗਰ ਕੌਂਸਲ ਚੋਣ ਲਈ ਵਾਰਡ ਨੰਬਰ-14 ਤੋਂ ਉਮੀਦਵਾਰ ਹੋਣਗੇ | ਸਿੱਖ, ਹਿੰਦੂ ਵੋਟਰਾਂ ਦੇ ਪਹਿਲ ਹੀ ਅਜਮਾਏ ਹੋਏ ਸੇਵਾ ਭਾਵਨਾ ਵਾਲੇ ਰਵਿੰਦਰ ਪੁਰੀ ਨੂੰ ਹਰ ਵਰਗ ਸਹਿਯੋਗ ਕਰ ਰਿਹਾ | ਪੁਰੀ ਆਪਣੇ ਸਾਥੀਆਂ ਨਾਲ ਰਿਟਨਿੰਗ ਅਫ਼ਸਰ ਕੋਲ ਆਪਣੀ ਨਾਮਜ਼ਦਗੀ ਸਨਿਚਰਵਾਰ 16 ਮਈ ਨੂੰ ਦਾਖ਼ਲ ਕਰਨ ਜਾ ਰਿਹਾ | ਜਿਕਰਯੋਗ ਹੈ ਕਿ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਲਈ ਨਾਮਜ਼ਦਗੀਆਂ ਦੀ ਆਖਰੀ ਵਾਪਸੀ 19 ਮਈ ਅਤੇ ਵੋਟਾਂ ਦਿਨ ਮੰਗਲਵਾਰ 26 ਮਈ 2026 ਨੂੰ ਪੈਣਗੀਆਂ |