30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜਗਰਾਉਂ 'ਚ ਕਾਂਗਰਸ ਦੀ ਟਿਕਟ ਦਾ ਫ਼ੈਸਲਾ ਡਰਾਅ ਰਾਹੀਂ ਕੱਢਿਆ

Ad Position 21
No active advertisement
ਜਗਰਾਉਂ ਨਗਰ ਕੌਂਸਲ ਦੇ ਵਾਰਡ ਨੰਬਰ-22 ਤੋਂ ਕਾਂਗਰਸ ਦੀ ਟਿਕਟ ਲਈ ਡਰਾਅ ਰਾਹੀਂ ਕੱਢੀ ਗਈ ਪਰਚੀ ਤੋਂ ਬਾਅਦ ਦੋਵਾਂ ਟਿਕਟ ਦੇ ਦਾਅਵੇਦਾਰ ਪਵਨ ਕੱਕੜ ਅਤੇ ਵਰਿੰਦਰ ਸਿੰਘ ਕਲੇਰ ਨਾਲ ਮੇਜਰ ਸਿੰਘ ਭੈਣੀ, ਮਾ. ਗੁਰਮੇਲ ਸਿੰਘ ਰੂਮੀ ਤੇ ਹੋਰ | ਤਸਵੀਰ: ਭੁਪਿੰਦਰ ਸਿੰਘ ਮੁਰਲੀ <br/> 14-05-2026
ਜਗਰਾਉਂ, 13 ਮਈ (ਗੁਰਦੀਪ ਸਿੰਘ ਮਲਕ)-ਨਗਰ ਕੌਂਸਲ ਜਗਰਾਉਂ ਦੀ ਚੋਣਾਂ 'ਚ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਰਾਜਸੀ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ | ਜਗਰਾਉਂ ਦੇ 23 ਵਾਰਡਾਂ 'ਚ ਇਸ ਮੌਕੇ ਕਾਂਗਰਸ ਪਾਰਟੀ ਦੀ ਟਿਕਟ 'ਚ ਜ਼ੋਰ ਅਜਮਾਈ ਚੱਲ ਰਹੀ ਹੈ ਅਤੇ ਹਰੇਕ ਵਾਰਡ 'ਚ ਟਿਕਟ ਦੇ ਘੱਟੋ-ਘੱਟ 2-2 ਦਾਅਵੇਦਾਰ ਹੋਣ ਕਾਰਨ ਕਾਂਗਰਸੀ ਆਗੂਆਂ ਨੂੰ ਆਪਣਿਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅੱਜ ਜਗਰਾਉਂ 'ਚ ਕਾਂਗਰਸ ਦੇ ਆਗੂਆਂ ਵਲੋਂ ਟਿਕਟ ਦੇ 2 ਦਾਅਵੇਦਾਰਾਂ ਨੂੰ ਇਕ ਮੁੱਠ ਕਰਨ ਦੀ ਨਵੀਂ ਮਿਸ਼ਾਲ ਕਾਇਮ ਕਰ ਦਿੱਤੀ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਵਾਰਡ ਨੰਬਰ-22 ਤੋਂ ਕਾਂਗਰਸ ਦੇ 2 ਚਿਹਰੇ ਪਵਨ ਕੁਮਾਰ ਕੱਕੜ (ਸਾਬਕਾ ਨਾਇਬ ਤਹਿਸੀਲਦਾਰ) ਅਤੇ ਸਾਬਕਾ ਕੌਂਸਲਰ ਸਵ: ਕਮਲਜੀਤ ਕੌਰ ਦੇ ਸਪੁੱਤਰ ਐਡਵੋਕੇਟ ਵਰਿੰਦਰ ਸਿੰਘ ਕਲੇਰ ਕਾਂਗਰਸ ਦੀ ਟਿਕਟ ਲਈ ਆਹਮੋ-ਸਾਹਮਣੇ ਸਨ | ਦੋਨਾਂ ਦੀ ਵਾਰਡ 'ਚ ਸਥਿਤੀ ਵੀ ਕਾਫ਼ੀ ਮਜ਼ਬੂਤ ਦੱਸੀ ਜਾ ਰਹੀ ਸੀ | ਜਿਸ ਲਈ ਕਾਂਗਰਸ ਵਲੋਂ ਦੋਨਾਂ 'ਚੋਂ ਇਕ ਨੂੰ ਨਿਰਾਸ਼ ਕਰਕੇ ਵਾਰਡ ਪਾਰਟੀ ਦੇ ਹੱਥੋ ਨਿਕਲ ਜਾਣ ਦਾ ਖ਼ਤਰਾ ਬਣ ਚੁੱਕਾ ਸੀ, ਦੋਨੋਂ ਦਾਅਵੇਦਾਰਾਂ ਦੇ ਸਮੱਰਥਕ ਵੀ ਲੱਗਭਗ ਇਕੱਠੇ ਸਨ | ਜਿਸ ਲਈ ਦੋਨਾਂ 'ਚੋਂ ਇਕ ਨੂੰ ਹੀ ਚੋਣ ਮੈਦਾਨ 'ਚ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਦੋਨੋਂ ਕਾਂਗਰਸ ਦੀ ਟਿਕਟ ਨੂੰ ਆਪੋ-ਆਪਣਾ ਹੱਕ ਦੱਸ ਰਹੇ ਹਨ | ਜਿਨ੍ਹਾਂ 'ਚੋਂ ਇਕ ਨੂੰ ਪਿੱਛੇ ਹਟਾਉਣ ਲਈ ਕਾਂਗਰਸ ਦੇ ਵੱਡੇ ਆਗੂਆਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਕੋਈ ਹੱਲ ਨਾ ਹੁੰਦਾ ਦੇਖ ਅੱਜ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਨੂੰ ਪਵਨ ਕੱਕੜ ਅਤੇ ਵਰਿੰਦਰ ਸਿੰਘ ਕਲੇਰ ਨੂੰ ਇਕੱਠੇ ਕਰ ਲਿਆ ਅਤੇ ਦੋਨਾਂ 'ਚੋਂ ਇਕ ਨੂੰ ਚੋਣ ਲੜਨ ਦੀ ਅਪੀਲ ਕੀਤੀ, ਪਰ ਦੋਨੋਂ ਆਪਣੀ ਜਿੱਦ 'ਤੇ ਅੜੇ ਰਹੇ, ਜਿਸ 'ਤੇ ਮੇਜਰ ਸਿੰਘ ਭੈਣੀ ਨੇ ਦੋਨਾਂ ਨੂੰ ਡਰਾਅ ਰਾਹੀਂ ਕਿਸਮਤ ਅਜਮਾਉਣ 'ਤੇ ਰਾਜੀ ਕਰ ਲਿਆ ਅਤੇ ਫ਼ੈਸਲਾ ਹੋਇਆ ਕਿ ਜਿਸ ਦੀ ਡਰਾਅ ਰਾਹੀਂ ਪਰਚੀ ਨਿਕਲੇਗੀ, ਉਹ ਕਾਂਗਰਸ ਦੀ ਟਿਕਟ 'ਤੇ ਚੋਣ ਲੜੇਗਾ ਅਤੇ ਦੂਸਰਾ ਉਸ ਦੀ ਖੁੱਲੇ੍ਹ ਮਦਦ ਕਰੇਗਾ | ਇਸ ਤੋਂ ਬਾਅਦ ਮੇਜਰ ਸਿੰਘ ਭੈਣੀ, ਮਾ. ਗੁਰਮੇਲ ਸਿੰਘ ਰੂਮੀ ਦੋਨਾਂ ਦਾਅਵੇਦਾਰਾਂ ਨੂੰ ਨਾਨਕਸਰ ਲੈ ਗਏ | ਜਿੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਪਵਨ ਕੱਕੜ ਅਤੇ ਵਰਿੰਦਰ ਕਲੇਰ ਦੇ ਨਾਂਅ ਦੀ ਪਰਚੀ ਪਈ ਗਈ | ਜਿਸ ਨੂੰ ਇਕ ਸ਼ਰਧਾਲੂ ਵਲੋਂ ਕੱਢਿਆ ਗਿਆ | ਗੁਰੂ ਸਾਹਿਬ ਦੀ ਹਜ਼ੂਰੀ 'ਚ ਪਰਚੀ ਵਰਿੰਦਰ ਸਿੰਘ ਕਲੇਰ ਦੀ ਨਿਕਲੀ ਅਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਵਾਰਡ ਨੰਬਰ-22 ਤੋਂ ਵਰਿੰਦਰ ਸਿੰਘ ਕਲੇਰ ਕਾਂਗਰਸ ਦੀ ਟਿਕਟ 'ਤੇ ਚੋਣ ਲੜੇਗਾ | ਇਸ ਫ਼ੈਸਲੇ ਦੀ ਅੱਜ ਪੂਰਾ ਦਿਨ ਜਗਰਾਉਂ ਸ਼ਹਿਰ 'ਚ ਚਰਚਾ ਹੁੰਦੀ ਰਹੀ |
Ad Position 22
No active advertisement
ਪਿਛਲੀ ਖ਼ਬਰ —ਨਗਰ ਕੌਂਸਲ ਚੋਣਾਂ-2026— ਸ਼੍ਰੋਮਣੀ ਅਕਾਲੀ ਦਲ ਵਲੋਂ ਰਾਏਕੋਟ ਤੋਂ ਉਮੀਦਵਾਰਾਂ ਦੀ ਪਹਿਲੀ 10 ਨਾਂਵਾਂ ਦੀ ਲਿਸਟ ਜਾਰੀ... ਅਗਲੀ ਖ਼ਬਰ ਰਾਏਕੋਟ ਦੇ ਮਸ਼ਹੂਰ ਡਾ. ਰਮੇਸ਼ ਜੈਨ 26 ਪਰਿਵਾਰਾਂ ਸਮੇਤ ਭਾਜਪਾ ਨੂੰ ਅਲਵਿਦਾ ਆਖ਼ ਕੇ 'ਆਪ' ਵਿਚ ਸ਼ਾਮਿਲ
Ad Position 24