ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2025-26 ਲਈ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਬਾਅਦ ਐਲਾਨੇ ਨਤੀਜੇ ਸਮੇਂ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁੜਕਾ ਕਲਾਂ (ਲੁਧਿ:) ਦੀ ਵਿਦਿਆਰਥਣ ਲਵੱਨਿਆ ਜੈਨ ਪੁੱਤਰੀ ਸੂਰਜ ਭਾਨ ਜੈਨ ਨੇ 628/650 (96.62 ਫ਼ੀਸਦੀ) ਅੰਕਾਂ ਨਾਲ ਪੰਜਾਬ ਦੀ ਮੈਰਿਟ ਵਿਚੋਂ 17ਵਾਂ ਰੈਂਕ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਚਮਕਾਇਆ | ਲਵੱਨਿਆ ਜੈਨ ਦੀ ਵਿੱਦਿਅਕ ਪ੍ਰਾਪਤੀ ਉੱਪਰ ਸਰਪੰਚ ਕਮਲਜੀਤ ਕੌਰ, ਸਕੂਲ ਦੀ ਐੱਸ.ਐੱਮ.ਸੀ. ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ, ਪੀ.ਟੀ.ਏ ਪ੍ਰਧਾਨ ਕੁਲਵੰਤ ਸਿੰਘ, ਹੋਰ ਮੈਂਬਰ ਦਲਜੀਤ ਸਿੰਘ ਗਰਚਾ, ਮੁੱਖ ਅਧਿਆਪਕ ਸ੍ਰੀ ਫਰਾਂਸਿਸ, ਅਜੈ ਕੁਮਾਰ, ਸਤਿੰਦਰ ਕੌਰ, ਗੁਰਦੀਪ ਕੌਰ, ਪਵਨਦੀਪ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਵਲੋਂ ਲਵੱਨਿਆ ਜੈਨ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ |