30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਹੰਬੜਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 14-05-2026
ਹੰਬੜਾਂ, 13 ਮਈ (ਮੇਜਰ ਹੰਬੜਾਂ)-ਧਾਲੀਵਾਲ ਐਗਰੋ ਸੇਵਾ ਸੈਂਟਰ ਹੰਬੜਾਂ ਵਿਖੇ ਕਿਸਾਨਾਂ ਦੀ ਭਲਾਈ ਤੇ ਫ਼ਸਲਾਂ ਦੇ ਬੀਜਾਂ ਸਬੰਧੀ ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ਧਾਲੀਵਾਲ ਨੇ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਮਹਿਕਮੇ ਵਲੋਂ ਸਿਫ਼ਾਰਿਸ਼ ਕੀਤੇ ਹਰੇ ਚਾਰੇ ਦੇ ਬੀਜ, ਝੋਨੇ ਦੀਆਂ ਕਿਸਮਾਂ ਪੀ.ਆਰ 126, ਸਪਰੀਮ 110, ਕੇ.ਡੀ. ਸੀਡ, ਉਜਾਲਾ ਆਦਿ ਬੀਜਾ ਸਮੇਤ ਹੋਰ ਵਧੀਆਂ ਕਿਸਮਾਂ ਦੇ ਬੀਜਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ | ਧਾਲੀਵਾਲ ਨੇ ਕਿਹਾ ਕਿ ਝੋਨੇ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ, ਜਿਸ ਲਈ ਕਿਸਾਨ ਭਰਾ ਕੁਆਲਟੀ ਦੇ ਬੀਜ ਖ੍ਰੀਦਣ ਤਾਂ ਕਿ ਉਹ ਫ਼ਸਲਾਂ ਦੇ ਚੰਗੇ ਝਾੜ ਲੈ ਸਕਣ | ਇਸ ਸਮੇਂ ਰਵੀ ਧਾਲੀਵਾਲ ਅਤੇ ਕਰਨ ਬੁਆਲੀ ਨੇ ਵੀ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਧਾਲੀਵਾਲ ਐਗਰੋ ਸੇਵਾ ਸੇਂਟਰ ਦੇ ਮਾਲਕ ਗੁਰਮੀਤ ਸਿੰਘ ਧਾਲੀਵਾਲ, ਖੇਤੀਬਾੜੀ ਮਾਹਿਰ ਰਵੀ ਧਾਲੀਵਾਲ, ਕਰਨ ਬੁਆਲੀ ਵਲੋਂ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਦੇ ਬੀਜ ਵੰਡੇ ਗਏ | ਇਸ ਮੌਕੇ ਜਗਜੀਵਨ ਸਿੰਘ ਝੱਜ, ਪਰਮਜੀਤ ਸਿੰਘ ਸਲੇਮਪੁਰ, ਸਤਵੀਰ ਸਿੰਘ ਆਲੀਵਾਲ, ਨਿਰਮਲ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਸਾਹਨੀ, ਵਿਸਾਖਾ ਸਿੰਘ ਗਰੇਵਾਲ, ਜਗਤਾਰ ਸਿੰਘ ਕੈਲੇ, ਰਾਣਾ ਬੱਲੋਕੇ, ਲਖਵੀਰ ਸਿੰਘ ਗਰੇਵਾਲ, ਅਵਤਾਰ ਸਿੰਘ ਸਿੱਧੂ, ਰਛਪਾਲ ਸਿੰਘ ਚੱਠਾ, ਸੰਦੀਪ ਸਿੰਘ ਬੀਰਮੀ, ਬਲਵਿੰਦਰ ਸਿੰਘ ਬੀਰਮੀ, ਸਾਬਕਾ ਸਰਪੰਚ ਗੁਰਬਚਨ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸਲੇਮਪੁਰ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਦੇਸ਼ ਕਾਂਗਰਸ ਵਲੋਂ ਮਿਉਂਸਪਲ ਚੋਣਾਂ ਲਈ ਲਾਡੀ ਜੱਸੜ ਭਦੌੜ ਜ਼ਿਲ੍ਹਾ ਬਰਨਾਲਾ ਦਾ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਰੁੜਕਾ ਸਕੂਲ ਦੀ 10ਵੀਂ ਸ਼੍ਰੇਣੀ ਦੀ ਵਿਦਿਆਰਥਣ ਲਵੱਨਿਆ ਜੈਨ ਨੇ ਪੰਜਾਬ 'ਚੋਂ 17ਵਾਂ ਰੈਂਕ ਲਿਆ
Ad Position 24