19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬਾਬਾ ਕਾਹਲਾ ਸਿੰਘ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 19-05-2026
ਮਾਛੀਵਾੜਾ ਸਾਹਿਬ, 18 ਮਈ (ਰਾਜਦੀਪ ਸਿੰਘ ਅਲਬੇਲਾ)-ਬਾਬਾ ਕਾਹਲਾ ਸਿੰਘ ਦੀ ਬਰਸੀ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਈ ਗਈ | ਜਾਣਕਾਰੀ ਅਨੁਸਾਰ ਬਾਬਾ ਕਾਹਲਾ ਸਿੰਘ ਦਾ ਪਿਛੋਕੜ ਪਿੰਡ ਲੱਲ੍ਹ ਕਲਾਂ ਸੀ | ਪਰ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਨੇੜੇ ਜ਼ਮੀਨ ਖਰੀਦੀ ਜਿੱਥੇ ਪੁਰਾਤਨ ਬਾਗ ਲਗਾਇਆ | ਉਨ੍ਹਾਂ ਕਿਹਾ ਕਿ ਬਾਬਾ ਕਾਹਲਾ ਸਿੰਘ ਨੇ ਇਸ ਬਾਗ ਦੇ ਫਲਾਂ ਨੂੰ ਕਦੇ ਵੇਚਿਆ ਨਹੀਂ ਬਲਕਿ ਸੰਗਤ 'ਚ ਗੁਰੂ ਸਾਹਿਬ ਦੇ ਪ੍ਰਸਾਦਿ ਰੂਪ 'ਚ ਵਰਤਾਇਆ | ਬਾਬਾ ਕਾਹਲਾ ਸਿੰਘ ਦੀ ਬਰਸੀ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਬਾਬਾ ਬਲਵਿੰਦਰ ਸਿੰਘ ਸਲੌਦੀ ਵਾਲੇ, ਬਾਬਾ ਬਲਕਾਰ ਸਿੰਘ, ਫ਼ੌਜੀ ਮਲਕੀਤ ਸਿੰਘ, ਬਾਬਾ ਅਮਰਜੀਤ ਸਿੰਘ ਈਸੜੂ, ਉਜਾਗਰ ਸਿੰਘ ਗਿੱਲ, ਇਕਬਾਲ ਸਿੰਘ ਊਰਨਾ, ਪ੍ਰੀਤਮ ਸਿੰਘ ਕੁੱਬੇ, ਗੁਰਮੀਤ ਸਿੰਘ, ਜਸਵੀਰ ਸਿੰਘ, ਨਿੱਕਾ ਸਿੰਘ, ਰੌਸ਼ਨ ਸਿੰਘ, ਪ੍ਰੀਤ ਸਿੰਘ ਲੱਲ੍ਹ ਕਲਾਂ, ਧਨਵੰਤ ਸਿੰਘ ਸਲੋਦੀ, ਕੇਵਲ ਸਿੰਘ, ਲੈਕਚਰਾਰ ਸਵਰਨ ਸਿੰਘ, ਰਾਜ ਕੁਮਾਰ, ਹਰਜਿੰਦਰ ਸਿੰਘ ਈਸੜੂ, ਸਵਰਨ ਸਿੰਘ, ਦਲਜੀਤ ਸਿੰਘ, ਨਿਰਮਲ ਸਿੰਘ ਜੇ. ਈ., ਕੁਲਦੀਪ ਸਿੰਘ ਗਿੱਲ, ਸਿਕੰਦਰ ਸਿੰਘ ਸਲੌਦੀ, ਗੁਰਦੀਪ ਸਿੰਘ ਲੰਗਰ ਇੰਚਾਰਜ ਤੇ ਇੰਦਰਜੀਤ ਸਿੰਘ ਖੰਨਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾੜਾ ਸਾਹਿਬ ਵਿਖੇ ਰਾਤ ਨੂੰ ਬਣਾਈ ਸੜਕ ਦਿਨ ਚੜ੍ਹਦੇ ਨੂੰ ਖਿੱਲਰੀ ਅਗਲੀ ਖ਼ਬਰ ਮਾਤਾ ਹਰਦੇਈ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ
Ad Position 24