19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਰਾੜਾ ਸਾਹਿਬ ਵਿਖੇ ਰਾਤ ਨੂੰ ਬਣਾਈ ਸੜਕ ਦਿਨ ਚੜ੍ਹਦੇ ਨੂੰ ਖਿੱਲਰੀ

Ad Position 21
No active advertisement
ਰਾੜਾ ਸਾਹਿਬ ਵਿਖੇ ਨਵੀਂ ਸੜਕ ਬਣਨ ਤੋਂ ਕੁਝ ਘੰਟਿਆਂ ਬਾਅਦ ਹੀ ਖਿੱਲਰੀ ਹੋਈ ਸੜਕ ਦੀ ਮੰੂਹ ਬੋਲਦੀ ਤਸਵੀਰ | ਤਸਵੀਰ : ਸੁਖਵੀਰ ਸਿੰਘ ਚਣਕੋਈਆਂ <br/> ਰਾੜਾ ਸਾਹਿਬ ਵਿਖੇ ਸੜਕ ਦੇ ਮਾਮਲੇ ਸੰਬੰਧੀ ਗੱਲਬਾਤ ਕਰਦੇ ਹੋਏ ਰਾਹਗੀਰ ਤੇ ਸਥਾਨਕ ਦੁਕਾਨਦਾਰ ;ਤੇ ਆਲੇ-ਦੁਆਲੇ ਪਿੰਡਾਂ ਦੇ ਲੋਕ | ਤਸਵੀਰ : ਸੁਖਵੀਰ ਸਿੰਘ ਚਣਕੋਈਆਂ <br/> ਇਤਿਹਾਸਕ ਗੇਟ ਪੁਆਇੰਟ 'ਤੇ ਅਕਸਰ ਲੱਗਦਾ ਹੈ ਲੰਮਾ ਜਾਮ <br/> 19-05-2026
ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਨੂੰ ਕਈ ਵਾਰ ਕਰ ਚੁੱਕੇ ਹਾਂ ਤਾੜਨਾ-ਸਰਪੰਚ
ਇਸ ਸਬੰਧੀ ਕੁਹਾੜਾ ਦੇ ਸਰਪੰਚ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਸਮੂਹ ਗ੍ਰਾਮ ਪੰਚਾਇਤ ਵਲੋਂ ਰੇਹੜੀ ਵਾਲਿਆਂ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਕੁੱਝ ਰੇਹੜੀ ਵਾਲੇ ਸੜਕ ਕਿਨਾਰੇ ਰਹਿੰਦ ਖੰੂਹਦ ਛੱਡ ਦਿੰਦੇ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇਕਰ ਕੋਈ ਵੀ ਰੇਹੜੀ ਜਾਂ ਦੁਕਾਨ ਵਾਲੇ ਵਲੋਂ ਆਪਣੀ ਦੁਕਾਨ ਦੀ ਰਹਿੰਦ ਖੰੂਹਦ ਜਾਂ ਆਪਣੇ ਗਾਹਕਾਂ ਵਲੋਂ ਸੁੱਟੀਆਂ ਜੂਠੀਆਂ ਪਲੇਟਾਂ ਮੌਕੇ 'ਤੇ ਨਾ ਚੁੱਕੀਆਂ ਗਈਆਂ ਤਾਂ ਪੰਚਾਇਤ ਵਲੋਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |


ਰਾੜਾ ਸਾਹਿਬ, 18 ਮਈ (ਸੁਖਵੀਰ ਸਿੰਘ ਚਣਕੋਈਆਂ)-ਰਾੜਾ ਸਾਹਿਬ ਬਠਿੰਡਾ ਬਰਾਂਚ ਨਹਿਰ 'ਤੇ ਨਵੇਂ ਬਣੇ ਪੁਲ ਅਤੇ ਉਸ ਦੇ ਆਲੇ ਦੁਆਲੇ ਬੀਤੀ ਕੱਲ੍ਹ ਸੜਕ ਬਣਾਈ ਗਈ ਸੀ | ਜੋ ਰਾਤ ਲੰਘਦਿਆਂ ਸਾਰ ਹੀ ਦਿਨ ਚੜ੍ਹਦੇ ਨੂੰ ਖਿੱਲਰ ਗਈ ਅਤੇ ਸੜਕ ਬਣਾਉਣ ਤੋਂ ਪਹਿਲਾਂ ਹੇਠਾਂ ਪਾਏ ਬੱਟੇ ਅਤੇ ਮਿੱਟੀ ਸੜਕ ਬਣਨ ਤੋਂ ਬਾਅਦ ਮੁੜ ਨਿਕਲ ਕੇ ਉੱਪਰ ਆ ਗਏ | ਜਿਸ ਦੀ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਹੋ ਰਹੀ ਹੈ ਅਤੇ ਸਥਾਨਕ ਦੁਕਾਨਦਾਰ ਤੇ ਰਾਹਗੀਰ ਲਾਹਨਤਾਂ ਪਾ ਰਹੇ ਹਨ | ਜਦੋਂ ਇਸ ਸੰਬੰਧੀ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਰੋਸ ਜਿਤਾਉਂਦਿਆਂ ਕਿਹਾ ਕਿ ਸੜਕ ਬਣਾਉਣ ਲਈ ਘਟੀਆ ਕਿਸਮ ਦਾ ਮੈਟੀਰੀਅਲ ਵਰਤਿਆ ਗਿਆ ਜਿਸ ਕਰ ਕੇ ਸੜਕ ਰਾਤ ਲੰਘਣ ਤੋਂ ਬਾਅਦ ਹੀ ਖਿੱਲਰਨੀ ਸ਼ੁਰੂ ਹੋ ਗਈ | ਉਨ੍ਹਾਂ ਦੱਸਿਆ ਬੀਤੀ ਕੱਲ੍ਹ ਸਾਮ ਨੂੰ ਸੜਕ ਬਣਾਉਣ ਲਈ ਮਸ਼ੀਨਰੀ ਸਮੇਤ ਅਮਲਾ ਪਹੰੁਚਿਆਂ ਤਾਂ ਉਨ੍ਹਾਂ ਤੁਰੰਤ ਬਿਨਾਂ ਕਿਸੇ ਸਾਫ-ਸਫਾਈ ਤੋਂ ਮਿੱਟੀ ਉੱਪਰ ਹੀ ਰਾਤ ਨੂੰ ਮੈਟੀਰੀਅਲ ਪਾਉਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਸੜਕ ਬਣਨ ਤੋਂ ਪਹਿਲਾਂ ਉਹ ਇੱਥੇ ਉੱਡਦੀ ਧੂੜ ਮਿੱਟੀ ਤੋਂ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਸ਼ੁਕਰ ਮਨਾਇਆ ਸੀ ਕਿ ਸੜਕ ਬਣਨ ਨਾਲ ਰਾਹਤ ਮਿਲੇਗੀ, ਪਰ ਉਲਟਾ ਹੋਰ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ | ਇਸ ਸਮੇਂ ਸੁਰਿੰਦਰ ਸਿੰਘ ਘਣਗਸ ਰਿਟਾ. ਏ. ਐੱਸ. ਆਈ., ਸਕਿੰਦਰ ਕੁਮਾਰ, ਹਰਜੀਤ ਇਲੈਕ., ਆਲਮਜੀਤ ਸਿੰਘ, ਹੈਪੀ ਘਲੋਟੀ, ਬਿੱਟੀ ਘਲੋਟੀ, ਜਯੋਤੀ ਸਿਹੌੜਾ, ਰੂਬਲ ਘਣਗਸ, ਰਾਜਿੰਦਰ ਸਿੰਘ ਕਟਾਹਰੀ, ਨੱਥਾ ਬਾਬਾ ਸੋਮਲਖੇੜੀ, ਬਲਜਿੰਦਰ ਸਿੰਘ ਢੋਡਾ ਆਦਿ ਹਾਜ਼ਰੀਨ ਸਮੂਹ ਰਾਹਗੀਰਾਂ, ਸਥਾਨਕ ਦੁਕਾਨਦਾਰਾਂ ਤੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਬਣਾਉਣ ਲਈ ਘਟੀਆ ਮੈਟੀਰੀਅਲ ਵਰਤਿਆ ਗਿਆ ਹੈ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ | ਇਸ ਕਰ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ |
ਕੀ ਕਹਿੰਦੇ ਹਨ ਠੇਕੇਦਾਰ
ਇਸ ਸੰਬੰਧੀ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਦੇ ਸਾਹਮਣੇ ਠੇਕੇਦਾਰ ਨਾਲ ਸਪੀਕਰ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਤਸੱਲੀ ਬਖਸ਼ ਜਵਾਬ ਦੇਣ ਦੀ ਬਜਾਏ ਕਿਹਾ ਕਿ ਲੋਕ ਐਵੇਂ ਪਹਿਲਾਂ ਹੀ ਨੁਕਤਾਚੀਨੀ ਕਰਨ ਲੱਗ ਜਾਂਦੇ ਹਨ, ਅਜੇ ਸੜਕ ਨੂੰ ਬਣ ਤਾਂ ਜਾਣ ਦਿਓ |
ਕੀ ਕਹਿੰਦੇ ਹਨ ਜੇ. ਈ. ਗੁਰਨੂਰ ਸਿੰਘ
ਮੌਕੇ 'ਤੇ ਪਹੰੁਚੇ ਜੇ. ਈ. ਗੁਰਨੂਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਸ਼ੀਨਰੀ ਵਿਚ ਖ਼ਰਾਬੀ ਆ ਜਾਣ ਕਾਰਨ ਕੰਮ ਰੁਕ ਗਿਆ ਸੀ, ਜਿਸ ਕਰ ਕੇ ਅਜੇ ਸੜਕ ਦਾ ਪੂਰਾ ਕੰਮ ਨੇਪਰੇ ਨਹੀ ਚੜ੍ਹ ਸਕਿਆ | ਉਨ੍ਹਾਂ ਕਿਹਾ ਇਸ ਸੜਕ ਉੱਪਰ ਇੱਕ ਵਾਰ ਹੋਰ ਮੈਟੀਰੀਅਲ ਪਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਅਗਲੀ ਖ਼ਬਰ ਬਾਬਾ ਕਾਹਲਾ ਸਿੰਘ ਦੀ ਬਰਸੀ ਮਨਾਈ
Ad Position 24