ਰਾਏਕੋਟ, 20 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਵਾਰਡ ਨੰਬਰ-09 ਵਿਚ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਵਾਰਡ ਨੰਬਰ-09 ਤੋਂ 'ਆਪ' ਦੀ ਉਮੀਦਵਾਰ ਅਮਨਜੋਤ ਕੌਰ ਕਹਿਲ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਉਮੀਦਵਾਰ ਅਮਨਜੋਤ ਕੌਰ ਕਹਿਲ ਸਰਪੰਚ ਦਵਿੰਦਰ ਸਿੰਘ ਕਹਿਲ ਦੀ ਧਰਮਪਤਨੀ ਹਨ | ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ, ਯੂਥ ਆਗੂਆਂ ਸਮੇਤ ਵੱਡੀ ਗਿਣਤੀ 'ਚ ਵਰਕਰ ਤੇ ਵਾਰਡ ਵਾਸੀ ਹਾਜ਼ਰ ਸਨ | ਇਸ ਮੌਕੇ ਵਿਧਾਇਕ ਹਾਕਮ ਸਿੰਘ ਨੇ ਰੀਬਨ ਕੱਟ ਕੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਅਤੇ ਉਮੀਦਵਾਰ ਅਮਨਜੋਤ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਸਮੇਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਗਾਮੀ ਨਗਰ ਕੌਂਸਲ ਚੋਣਾਂ ਲਈ ਵਲੰਟੀਅਰਾਂ ਨੂੰ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਸਾਰੇ ਵਰਕਰ ਇਕਜੁੱਟ ਹੋ ਕੇ ਡੱਟ ਕੇ ਮਿਹਨਤ ਕਰਨ ਅਤੇ ਵਾਰਡ ਨੰਬਰ-09 'ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ | ਵਿਧਾਇਕ ਹਾਕਮ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ-09 ਵਿਚ ਪਾਰਟੀ ਦੀਆਂ ਸਮੂਹ ਚੋਣ ਸਰਗਰਮੀਆਂ ਦੀ ਪੂਰੀ ਰੂਪ-ਰੇਖਾ ਹੁਣ ਇਸੇ ਦਫ਼ਤਰ ਤੋਂ ਤੈਅ ਕੀਤੀ ਜਾਵੇਗੀ | ਉਮੀਦਵਾਰ ਅਮਨਜੋਤ ਕੌਰ ਕਹਿਲ ਨੇ ਵਿਧਾਇਕ ਹਾਕਮ ਸਿੰਘ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ | ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਾਰਡ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਸੀਵਰੇਜ਼, ਸਫ਼ਾਈ, ਟੁੱਟੀਆਂ ਗਲੀਆਂ-ਨਾਲੀਆਂ ਤੇ ਪੀਣ ਵਾਲੇ ਪਾਣੀ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਯੂਥ ਆਗੂ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਮਨਜੀਤ ਸਿੰਘ ਰਾਏਕੋਟ ਕੋਆਰਡੀਨੇਟਰ ਮਾਲਵਾ ਜੋਨ, ਯਸ਼ਪਾਲ ਬਿੱਟੂ ਜੈਨ, ਪੀ.ਏ. ਕਮਲ ਸੁਖਾਣਾ, ਅਮਰੀਕ ਸਿੰਘ ਸੰਧੂ, ਰਾਜੂ ਧੀਂਗੜਾ, ਅੰਗਰੇਜ਼ ਸਿੰਘ ਕੁਲਾਰ, ਦਿਨੇਸ਼ ਜੈਨ, ਗੌਰਵ ਅਰੋੜਾ, ਪ੍ਰੀਤਮ ਸਿੰਘ ਗਰੇਵਾਲ, ਬਲਵੀਰ ਸਿੰਘ ਗਰੇਵਾਲ, ਦਵਿੰਦਰ ਸਿੰਘ ਨਿੱਕਾ ਗਰੇਵਾਲ, ਇਨਾਇਤ ਅਲੀ, ਅਮਿਤ ਜੈਨ, ਦੀਪੂ ਜੈਨ, ਦਰਸ਼ਨ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ, ਪਾਰਸ ਜੈਨ, ਮਨਦੀਪ ਸਿੰਘ ਕੈਲਾ, ਸੁਖਚੈਨ ਸਿੰਘ ਚੈਨਾ, ਬਿੱਟੂ ਗਰੇਵਾਲ, ਕੁਲਦੀਪ ਕੌਰ ਦੱਧਾਹੂਰ, ਕਰਮਜੀਤ ਕੌਰ ਸਿਵੀਆਂ, ਕਰਮਜੀਤ ਕੌਰ ਰਾਜੋਆਣਾ ਕਲਾਂ, ਕਮਲਪ੍ਰੀਤ ਕੌਰ ਝੋਰੜਾਂ, ਜਸਵਿੰਦਰ ਕੌਰ ਰਾਏਕੋਟ, ਪਵਨਦੀਪ ਕੌਰ ਰੂਪਾਪੱਤੀ, ਗੁਰਪ੍ਰੀਤ ਕੌਰ ਰੂਪਾਪੱਤੀ, ਗੁਰਮੀਤ ਕੌਰ ਰੂਪਾਪੱਤੀ, ਮਨਜੀਤ ਕੌਰ ਰੂਪਾਪੱਤੀ, ਗਗਨਦੀਪ ਕੌਰ ਰੂਪਾਪੱਤੀ, ਜਸਵੀਰ ਕੌਰ ਰਾਏਕੋਟ ਆਦਿ ਹਾਜ਼ਰ ਸਨ |