11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਰਡ ਨੰਬਰ-09 'ਚ ਅਕਾਲੀ ਉਮੀਦਵਾਰ ਅਮਨਪ੍ਰੀਤ ਕੌਰ ਗਰੇਵਾਲ ਦੀ ਹਮਾਇਤ 'ਚ ਡੋਰ-ਟੂ-ਡੋਰ ਮੁਹਿੰਮ ਕੀਤੀ

Ad Position 21
repet_subhas-goyals [Copy P29]
ਵਾਰਡ ਨੰਬਰ-09 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਮਨਪ੍ਰੀਤ ਕੌਰ ਗਰੇਵਾਲ ਦੀ ਹਮਾਇਤ 'ਚ ਉਨ੍ਹਾਂ ਦੇ ਪਤੀ ਪ੍ਰਦੀਪ ਸਿੰਘ ਲਾਡੀ ਗਰੇਵਾਲ ਸਮਰਥਕਾਂ ਸਮੇਤ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 22-05-2026
ਰਾਏਕੋਟ, 21 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ | ਵਾਰਡ ਨੰਬਰ-09 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਮਨਪ੍ਰੀਤ ਕੌਰ ਗਰੇਵਾਲ ਪਤਨੀ ਪ੍ਰਦੀਪ ਸਿੰਘ ਲਾਡੀ ਗਰੇਵਾਲ ਦੀ ਹਮਾਇਤ 'ਚ ਅਕਾਲੀ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਵਾਰਡ 'ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ | ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਦਿਆਂ ਪ੍ਰਦੀਪ ਸਿੰਘ ਲਾਡੀ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਦਾ ਸਾਥੀ ਰਿਹਾ ਹੈ | ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਸਾਨੂੰ ਇਕ ਮੌਕਾ ਦਿਓ, ਵਾਰਡ ਨੂੰ ਮਾਡਲ ਵਾਰਡ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ | ਇਸ ਮੌਕੇ ਲਾਡੀ ਗਰੇਵਾਲ ਨੇ ਕਿਹਾ ਕਿ ਜਿੱਤ ਤੋਂ ਬਾਅਦ ਉਹ 24 ਘੰਟੇ ਵਾਰਡ ਵਾਸੀਆਂ ਦੀ ਸੇਵਾ ਲਈ ਹਾਜ਼ਰ ਰਹਿਣਗੇ, ਹਰ ਛੋਟੀ-ਵੱਡੀ ਸਮੱਸਿਆ ਦਾ ਮੌਕੇ 'ਤੇ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 'ਤੱਕੜੀ' ਦੇ ਚੋਣ ਨਿਸ਼ਾਨ 'ਤੇ ਮੋਹਰ ਲਗਾ ਕੇ ਅਕਾਲੀ ਦਲ ਨੂੰ ਜੇਤੂ ਬਣਾਉਣ | ਇਸ ਮੌਕੇ ਪਵਨ ਧਾਲੀਵਾਲ ਮੈਂਬਰ ਕੋਰ ਕਮੇਟੀ, ਗਗਨਪ੍ਰੀਤ ਸਿੰਘ ਛੰਨਾਂ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਗਦੇਵ ਸਿੱਘ ਤਾਜਪੁਰ, ਰਾਜ ਸਿੰਘ ਸੱਤੋਵਾਲ, ਭੁਪਿੰਦਰ ਸਿੰਘ ਸੱਤੋਵਾਲ, ਮਨਜੀਤ ਸਿੰਘ ਤਾਜਪੁਰ, ਸ਼ਿਵ ਕੁਮਾਰ ਆੜ੍ਹਤੀਆਂ, ਬੂਟਾ ਸਿੰਘ ਤਾਜਪੁਰ, ਰਮਨ ਸਿੰਘ ਤਾਜਪੁਰ, ਪਿਰਤਾ ਸਿੰਘ ਬੱਸੀਆਂ, ਸਿਕੰਦਰ ਧਾਲੀਵਾਲ, ਕਮਲਜੀਤ ਸਿੰਘ ਬਰ੍ਹਮੀ ਮੈਂਬਰ ਕੋਰ ਕਮੇਟੀ, ਜਸਪ੍ਰੀਤ ਸਿੰਘ, ਡੀ.ਟੀ.ਓ ਸਿੰਘ, ਜੰਗੀਰ ਸਿੰਘ, ਰਛਪਾਲ ਸਿੰਘ ਪਾਲੀ, ਫੌਜੀ ਹਰਭਜਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਲੋਕ ਯਾਤਰਾ ਆਵਾਜ਼' ਦਾ ਪਿੰਡ ਸੇਖੂਪੁਰਾ ਵਿਖੇ ਭਰਵਾਂ ਸਵਾਗਤ ਅਗਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਸੰਬੰਧੀ 5 ਰੋਜ਼ਾ ਸਮਾਗਮ ਸ਼ੁਰੂ
Ad Position 24