11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਸੰਬੰਧੀ 5 ਰੋਜ਼ਾ ਸਮਾਗਮ ਸ਼ੁਰੂ

Ad Position 21
repet_subhas-goyals [Copy P29]
ਗੁਰਦੁਆਰਾ ਭਹੋਈ ਸਾਹਿਬ ਜਗਰਾਉਂ ਵਿਖੇ ਸਮਾਗਮ ਮੌਕੇ ਪਹਿਲੀ ਲੜੀ ਦੇ ਪ੍ਰਕਾਸ਼ ਕਰਵਾਏ ਅਖੰਡ ਪਾਠਾਂ ਦੀ ਅਰਦਾਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ | ਅਜੀਤ ਤਸਵੀਰ <br/> 22-05-2026
ਜਗਰਾਉਂ, 21 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਨਮਿਤ 5 ਰੋਜ਼ਾ ਸਮਾਗਮ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਸ਼ੁਰੂ ਹੋਏ | ਇਹ ਸਮਾਗਮ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਤੋਂ ਵਰੋਸਾਏ ਅਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ | ਸਮਾਗਮ 'ਚ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਲੜੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ | ਇਨ੍ਹਾਂ ਦੀ ਅਰਦਾਸ ਭਾਈ ਮਨਦੀਪ ਸਿੰਘ ਅਤੇ ਗੁਰਬਾਣੀ ਦਾ ਕੀਰਤਨ ਭਾਈ ਜਸਕੀਰਤ ਸਿੰਘ ਦੇ ਜਥੇ ਵਲੋਂ ਕੀਤਾ ਗਿਆ | ਮਹਾਂਪੁਰਖਾਂ ਦੀ ਯਾਦ 'ਚ ਕੈਨੇਡਾ ਅਤੇ ਅਮਰੀਕਾ ਵਿਖੇ ਵੀ ਸਮਾਗਮ ਹੋਣਗੇ | ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲੇ ਸਿਮਰਨ ਅਤੇ ਹੱਥੀਂ ਸੇਵਾ ਨੂੰ ਹੀ ਮਨੁੱਖ ਦਾ ਅਸਲੀ ਖ਼ਜ਼ਾਨਾ ਦੱਸਦੇ ਸਨ | ਇਸ ਕਰਕੇ ਹੀ ਉਨ੍ਹਾਂ ਨੇ ਪੂਰਾ ਜੀਵਨ ਨਾਮ ਸਿਮਰਨ ਅਤੇ ਲੋਕਾਈ ਦੀ ਸੇਵਾ ਕਰਨ ਵਿਚ ਬਤੀਤ ਕੀਤਾ | ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਦਲੇਰ ਸਿੰਘ ਲੁਧਿਆਣਾ ਅਤੇ ਮਨਿੰਦਰ ਸਿੰਘ ਮੰਨੀ ਕੈਲਪੁਰ ਨੇ ਦੱਸਿਆ ਕਿ ਪਹਿਲੀ ਲੜੀ ਦੇ ਪ੍ਰਕਾਸ਼ ਕਰਵਾਏ ਅਖੰਡ ਪਾਠਾਂ ਦੇ ਭੋਗ 23 ਮਈ ਨੂੰ ਸਵੇਰੇ 9 ਵਜੇ ਪੈਣਗੇ, ਇਸ ਦਿਨ ਹੀ ਦੂਸਰੀ ਲੜੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ | ਇੰਨ੍ਹਾਂ ਦੇ ਭੋਗ 25 ਮਈ 2026 ਸਵੇਰੇ 10 ਵਜੇ ਪੈਣਗੇ | ਇਸ ਉਪਰੰਤ ਦੀਵਾਨ ਸਜਾਏ ਜਾਗੇ, ਜਿਸ ਵਿਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੰਤ ਮਹਾਂਪੁਰਖ, ਕੀਰਤਨੀ ਜਥਿਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਆਦਿ ਸੰਸਥਾਵਾਂ ਦੇ ਆਗੂ ਪਹੁੰਚ ਕੇ ਮਹਾਂਪੁਰਖਾਂ ਨੂੰ ਆਪਣੇ ਆਪਣੇ ਢੰਗ ਨਾਲ ਸ਼ਰਧਾ ਦੇ ਫੁੱਲ ਭੇਟ ਕਰਨਗੇ | ਉਨ੍ਹਾਂ ਦੱਸਿਆ ਕਿ ਮਹਾਂਪੁਰਖਾਂ ਦੀ ਯਾਦ ਵਿਚ 5 ਜੂਨ ਤੋਂ 7 ਜੂਨ ਤੱਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ ਕੈਨੇਡਾ, 12 ਤੋਂ 14 ਜੂਨ ਤੱਕ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਡਮਿੰਟਨ ਏ.ਬੀ. ਕੈਨੇਡਾ, 19 ਤੋਂ 21 ਤੱਕ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਟੋਰਾਂਟੋ ਕੈਨੇਡਾ, 26 ਤੋਂ 28 ਜੂਨ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਬਿਕਰਸਫੀਡ ਕੈਲਫੋਰਨੀਆ ਅਮਰੀਕਾ ਵੀ ਸਮਾਗਮ ਹੋਣਗੇ | ਇੰਨ੍ਹਾਂ ਸਾਰੇ ਸਮਾਗਮਾਂ ਵਿਚ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨਗੇ | ਇਸ ਮੌਕੇ ਪ੍ਰੇਮ ਸਿੰਘ ਧਾਲੀਵਾਲ, ਮਨਜੀਤ ਸਿੰਘ ਲੁਧਿਆਣਾ, ਪਰਮਜੀਤ ਸਿੰਘ, ਜਰਨੈਲ ਸਿੰਘ ਜੋਧਾਂ, ਅਸ਼ੋਕ ਕੁਮਾਰ, ਅਵਤਾਰ ਸਿੰਘ ਬਿੱਟਾ, ਬਲਜੀਤ ਸਿੰਘ ਏ.ਐੱਸ.ਆਈ, ਹਰਬੰਸ ਸਿੰਘ ਭੱਟੀਆਂ, ਗੁਲਜਾਰ ਸਿੰਘ ਏ.ਐੱਸ.ਆਈ, ਵਿਸ਼ਾਲ ਕਪੂਰ, ਦੇਵਦੱਤ ਕਪੂਰ, ਗੁਰਸਿਮਰਨ ਸਿੰਘ, ਪਾਰਸ ਸਿੰਘ, ਗੁਰਮੁੱਖ ਸਿੰਘ, ਗੌਰਵ ਕਪੂਰ, ਕਿ੍ਸ਼ਨ ਕਪੂਰ, ਮਨਿੰਦਰ ਸਿੰਘ, ਮਨਵੀਰ ਸਿੰਘ ਮਾਨਸਾ, ਗੁਰਮੇਲ ਸਿੰਘ ਕੈਲੇ, ਅਮਨਦੀਪ ਸਿੰਘ ਹੈਪੀ, ਬਲਬੀਰ ਸਿੰਘ ਬੀਰਾ, ਡਾ: ਇਕਬਾਲ ਸਿੰਘ ਧਾਲੀਵਾਲ, ਬਲਜਿੰਦਰ ਸਿੰਘ, ਦਲਜੀਤ ਸਿੰਘ ਪੱਪੂ ਅਮਰੀਕਾ, ਜਗਦੀਪ ਸਿੰਘ ਕਾਉਂਕੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-09 'ਚ ਅਕਾਲੀ ਉਮੀਦਵਾਰ ਅਮਨਪ੍ਰੀਤ ਕੌਰ ਗਰੇਵਾਲ ਦੀ ਹਮਾਇਤ 'ਚ ਡੋਰ-ਟੂ-ਡੋਰ ਮੁਹਿੰਮ ਕੀਤੀ ਅਗਲੀ ਖ਼ਬਰ ਸਰਪੰਚ ਸੁਖਦੇਵ ਸਿੰਘ ਵਲੀਪੁਰ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸ਼ਖ਼ਸੀਅਤਾਂ ਝੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24