30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਾਰਡ ਨੰਬਰ-13 'ਚ 'ਆਪ' ਉਮੀਦਵਾਰ ਸ੍ਰੀਮਤੀ ਸੋਨੀਆ ਮਿੱਢਾ ਦੀ ਸਥਿਤੀ ਮਜ਼ਬੂਤ

Ad Position 21
No active advertisement
ਅਜੀਤ ਡੈਸਕ 25-05-2026
ਰਾਏਕੋਟ, 24 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਵਾਰਡ ਨੰਬਰ-13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਸੋਨੀਆ ਮਿੱਢਾ ਧਰਮਪਤਨੀ ਅਜੇ ਮਿੱਢਾ ਵਲੋਂ ਆਪਣੀ ਚੋਣ ਮੁਹਿੰਮ ਨੂੰ ਪੂਰੀ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਸ੍ਰੀਮਤੀ ਸੋਨੀਆ ਮਿੱਢਾ ਵੱਲੋਂ ਦਿਨ-ਰਾਤ ਇਕ ਕਰਕੇ ਵਾਰਡ ਵਾਸੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ | ਵਾਰਡ ਦੇ ਵੱਖ-ਵੱਖ ਮੁਹੱਲਿਆਂ 'ਚ ਨੁੱਕੜ ਮੀਟਿੰਗਾਂ ਕਰਦਿਆਂ ਉਮੀਦਵਾਰ ਸੋਨੀਆ ਮਿੱਢਾ ਤੇ ਉਨ੍ਹਾਂ ਦੇ ਪਤੀ ਅਜੇ ਮਿੱਢਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਆਪਣੀ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ 'ਝਾੜੂ' 'ਤੇ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਤਾਂ ਜੋ ਵਾਰਡ ਦਾ ਉੱਚਿਤ ਵਿਕਾਸ ਕਰਵਾਇਆ ਜਾ ਸਕੇ | ਉਨ੍ਹਾਂ ਵਾਅਦਾ ਕੀਤਾ ਕਿ ਜਿੱਤ ਤੋਂ ਬਾਅਦ ਹਰ ਮੁਹੱਲੇ 'ਚ ਅਧੂਰੇ ਪ੍ਰਬੰਧਾਂ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ ਅਤੇ ਉਹ ਸਦਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ | ਵਾਰਡ ਵਾਸੀਆਂ ਵੱਲੋਂ ਵੀ ਸੋਨੀਆ ਮਿੱਢਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੋਟਰਾਂ ਨੇ ਕਿਹਾ ਕਿ ਇਸ ਵਾਰ ਉਹ ਬਦਲਾਅ ਦੇ ਹੱਕ 'ਚ ਵੋਟ ਭੁਗਤਾਉਣਗੇ ਅਤੇ 'ਆਪ' ਉਮੀਦਵਾਰ ਸੋਨੀਆ ਮਿਢੱਾ ਨੂੰ ਵੱਡੀ ਲੀਡ ਨਾਲ ਜਿਤਾਉਣਗੇ | ਇਸ ਮੌਕੇ 'ਆਪ' ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਮਕੁਮਾਰ ਛਾਪਾ, ਕਪਿਲ ਗੋਇਲ ਬਲਾਕ ਪ੍ਰਧਾਨ, ਅਮਰਜੀਤ ਸਿੰਘ ਪੱਪੂ, ਈਸ਼ੂ ਪਾਸੀ, ਨਵੀਨ ਗੋਇਲ, ਸੋਨੂ ਪਰੂਥੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਹੌਲੀ ਦੀਆਂ ਨੰਨ੍ਹੀਆਂ ਫੁੱਟਬਾਲ ਖਿਡਾਰਨਾਂ ਨੇ ਵਧੀਆ ਖੇਡ ਦਾ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਚੋਣ ਦੌਰਾਨ ਦੋ ਧਿਰਾਂ ਦੀ ਝੜਪ 'ਚ ਗੁਰੂ ਘਰ ਦੇ ਸੀ.ਸੀ.ਟੀ.ਵੀ. ਕੈਮਰੇ ਭੰਨਣ ਕਰਕੇ ਸਿੱਖ ਸੰਗਤਾਂ 'ਚ ਭਾਰੀ ਰੋਸ <br/>...
Ad Position 24