30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪ੍ਰੀਮਿਕਸ ਪੈਣ ਉਪਰੰਤ ਚਰਚਾ 'ਚ ਆਈ ਸਿੱਧਵਾਂ ਬੇਟ-ਹੰਬੜਾਂ ਸੜਕ

Ad Position 21
No active advertisement
ਅਜੀਤ ਡੈਸਕ 25-05-2026
ਸਿੱਧਵਾਂ ਬੇਟ, 24 ਮਈ (ਜਸਵੰਤ ਸਿੰਘ ਸਲੇਮਪੁਰੀ)-ਪਹਿਲਾਂ ਸਥਾਨਕ ਕਸਬੇ ਵਿਚੋਂ ਵਾਇਆ ਹੰਬੜਾਂ-ਲੁਧਿਆਣਾ ਜਾਣ ਵਾਲੀ ਅਤੇ ਇਕ 'ਡਿਫੈਂਸ ਰੋਡ' ਨਾਲ ਜਾਣੀ ਜਾਂਦੀ ਸੜਕ ਥਾਂ-ਥਾਂ ਟੁੱਟੀ ਹੋਣ ਕਾਰਨ ਅਕਸਰ ਹੀ ਚਰਚਾ ਵਿਚ ਰਹਿੰਦੀ ਸੀ ਪਰ ਇਸ ਸੜਕ 'ਤੇ ਪ੍ਰੀਮਿਕਸ ਪੈਣ ਉਪਰੰਤ ਵਾਪਰਨ ਵਾਲਿਆਂ ਹਾਦਸਿਆਂ ਕਾਰਨ ਚਰਚਾ ਵਿਚ ਆਈ ਹੋਈ ਹੈ | ਜਿਸ ਦਿਨ ਤੋਂ ਇਸ ਸੜਕ 'ਤੇ ਪ੍ਰੀਮਿਕਸ ਪਾਈ ਗਈ ਹੈ ਤਾਂ ਉਸ ਉਪਰੰਤ ਸੜਕ ਤੋਂ ਲੰਘਣ ਵਾਲੇ ਤੇਜ਼ ਵਾਹਨਾਂ ਨਾਲ ਵਾਪਰੇ ਹਾਦਸਿਆਂ ਦੀ ਬਦੌਲਤ ਅੱਧੀ ਦਰਜਨ ਤੋਂ ਵੱਧ ਮੌਤਾਂ ਹੋ ਜਾਣ ਦੀਆਂ ਘਟਨਾਵਾਂ ਤਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ | ਸ਼ਾਇਦ ਮੌਤਾਂ ਦੀ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ | ਜਾਣਕਾਰੀ ਅਨੁਸਾਰ ਪਹਿਲਾਂ ਇਹ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਕਈ ਬੇਕਾਬੂ ਦੋ ਪਹੀਆ ਵਾਹਨ ਇੰਨ੍ਹਾਂ ਡੂੰਘੇ ਟੋਇਆਂ ਵਿਚ ਡਿੱਗ ਕੇ ਨੁਕਸਾਨੇ ਜਾਂਦੇ ਸਨ | ਇਸ ਨਾਲ ਕਈ ਲੋਕ ਆਪਣੀ ਜਾਨ ਤੋਂ ਹੱਥ ਧੋ ਬਹਿੰਦੇ ਸਨ | ਪਰ ਹੁਣ ਪਿਛਲੇ ਦੋ ਮਹੀਨਿਆਂ ਤੋਂ ਸੜਕ 'ਤੇ ਲੁਧਿਆਣਾ ਤੱਕ ਪ੍ਰੀਮਿਕਸ ਪੈਣ ਲਈ ਲੋਕਾਂ ਨੂੰ ਕੁਝ ਰਾਹਤ ਤਾਂ ਮਿਲ ਗਈ ਹੈ ਪਰ ਸੜਕ ਰਾਹੀਂ ਲੰਘਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਨੇ ਇਕ ਤਰ੍ਹਾਂ ਨਾਲ ਮੌਤਾਂ ਦਾ ਤਾਂਡਵ ਮਚਾ ਦਿੱਤਾ ਹੈ | ਆਪਣੀ ਮੰਜਿਲ ਤੱਕ ਜਲਦੀ ਪੁੱਜਣ ਦੇ ਚੱਕਰ ਵਿਚ ਅਜਿਹੇ ਵਾਹਨ ਚਾਲਕ ਕਿਸੇ ਦੀ ਜ਼ਿੰਦਗੀ ਨੂੰ ਬਰੇਕਾਂ ਲਗਾ ਦਿੰਦੇ ਹਨ | ਕੁਝ ਹੀ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਵਿਚ ਡੁੱਬੇ ਲੋਕ ਤਾਂ ਹੁਣ ਇੱਥੋਂ ਤੱਕ ਆਖ ਰਹੇ ਹਨ ਇਸ ਨਾਲੋਂ ਤਾਂ ਟੁੱਟੀ ਸੜਕ ਹੀ ਵਧੀਆ ਸੀ | ਸੂਝਵਾਨ ਲੋਕਾਂ ਨੇ ਇਸ ਸੜਕ ਰਾਹੀਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਲੰਘਣ ਸਮੇਂ ਪੂਰੇ ਸੰਜਮ ਅਤੇ ਬਰੇਕਾਂ 'ਤੇ ਪੈਰ ਰੱਖਕੇ ਆਪਣੀ ਮੰਜ਼ਿਲ ਤੱਕ ਜਾਣ ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਤੁਹਾਡੀ ਜਿੰਦਗੀ ਦੇ ਨਾਲ-ਨਾਲ ਕਿਸੇ ਹੋਰ ਵਾਹਨ ਚਾਲਕਾਂ ਦੀ ਜ਼ਿੰਦਗੀ ਨੂੰ ਵੀ ਬਰੇਕਾਂ ਲੱਗ ਸਕਦੀਆਂ ਹਨ | ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਇਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਦੀ ਰਫ਼ਤਾਰ ਤੈਅ ਕਰਕੇ ਬੋਰਡ ਲਗਾਏ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ ਅਗਲੀ ਖ਼ਬਰ ਸ਼ਹਿਰ ਦੇ ਵਿਕਾਸ ਲਈ ਲੋਕ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ- ਸੰਧੂ/ਖ਼ਾਲਸਾ/ਡੱਲਾ
Ad Position 24