30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 25-05-2026
ਚੌਂਕੀਮਾਨ, 24 ਮਈ (ਤੇਜਿੰਦਰ ਸਿੰਘ ਚੱਢਾ)-ਕੁਮਾਰ ਸਿੰਘ ਟ੍ਰੈਫ਼ਿਕ ਇੰਚਾਰਜ ਦੀ ਅਗਵਾਈ 'ਚ ਟ੍ਰੈਫ਼ਿਕ ਸੈੱਲ ਜਗਰਾਉਂ ਦੇ ਏ.ਐੱਸ.ਆਈ. ਹਰਪਾਲ ਸਿੰਘ ਮਾਨ ਵਲੋਂ ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਸਕੂਲ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਸੰਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੜਕ 'ਤੇ ਹਮੇਸ਼ਾਂ ਖੱਬੇ ਪਾਸੇ ਚੱਲੋ, ਸੜਕ ਨੂੰ ਪਾਰ ਕਰਨ ਤੋਂ ਪਹਿਲਾਂ ਸੱਜੇ ਪਾਸੇ ਅਤੇ ਖੱਬੇ ਪਾਸੇ ਜ਼ਰੂਰ ਦੇਖ ਕੇ ਸੜਕ ਨੂੰ ਪਾਰ ਕਰੋ, ਸੜਕ ਨੂੰ ਦੌੜਕੇ ਪਾਰ ਨਾ ਕਰੋ, ਨਾਬਾਲਿਗ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਕਿਸੇ ਵੀ ਕਿਸਮ ਦਾ ਟੂ ਵੀਲ੍ਹਰ ਅਤੇ ਨਾ ਹੀ ਫੋਰ ਵੀਲ੍ਹਰ ਚਲਾਵੇ | ਏ.ਐਸ.ਆਈ ਹਰਪਾਲ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਨਾਬਾਲਿਗ ਬੱਚਿਆਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਟੂ-ਵੀਲ੍ਹਰ ਜਾਂ ਫੋਰ ਵੀਲ੍ਹਰ ਚਲਾਉਣ ਲਈ ਨਾ ਦੇਣ ਅਤੇ ਨਾ ਹੀ ਕਿਸੇ ਅਣਸਿੱਖਿਅਤ ਵਿਅਕਤੀ ਨੂੰ ਆਪਣਾ ਵਹੀਕਲ ਮੰਗਿਆ ਚਲਾਉਣ ਲਈ ਦੇਣ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਸੜਕੀ ਹਾਦਸਿਆਂ ਵਿਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਇਸ ਮੌਕੇ ਸਕੂਲ ਮੁਖੀ ਸੁਰਿੰਦਰਪਾਲ ਸਿੰਘ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-2 'ਚ 'ਆਪ' ਉਮੀਦਵਾਰ ਨੂੰ ਮਿਲ ਰਿਹਾ ਭਰਪੂਰ ਸਮੱਰਥਨ <br/> ਅਗਲੀ ਖ਼ਬਰ ਪ੍ਰੀਮਿਕਸ ਪੈਣ ਉਪਰੰਤ ਚਰਚਾ 'ਚ ਆਈ ਸਿੱਧਵਾਂ ਬੇਟ-ਹੰਬੜਾਂ ਸੜਕ
Ad Position 24