30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੈਪਟਨ ਸੰਧੂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ 'ਤੇ ਫੁੱਲ ਮਲਾਵਾਂ ਭੇਟ <br/>

Ad Position 21
No active advertisement
ਅਜੀਤ ਡੈਸਕ 25-05-2026
ਪੱਖੋਵਾਲ/ਸਰਾਭਾ, 24 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 130ਵੇਂ ਜਨਮ ਦਿਹਾੜੇ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਸਰਾਭਾ ਪੁੱਜ ਕੇ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਲਾਵਾਂ ਭੇਟ ਕੀਤੀਆਂ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ, ਜਿਹੜੀਆ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਸਦਾ ਚੜ੍ਹਦੀ ਕਲਾਂ 'ਚ ਰਹਿੰਦੀਆਂ ਹਨ | ਇਸ ਲਈ ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਅਮਰਦੀਪ ਸਿੰਘ ਰੂਬੀ, ਡਾ: ਅਜੀਤ ਸਿੰਘ ਪੰਚ ਸਰਾਭਾ, ਗੁਰਸਿਮਰਤ ਸਿੰਘ ਡਿੰਪਲ, ਯਾਦਵਿੰਦਰ ਸਿੰਘ, ਰਾਮ ਸਿੰਘ, ਸੁਖਵਿੰਦਰ ਕੌਰ, ਬਲਦੇਵ ਸਿੰਘ, ਸਿਆਰਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਦੇ ਵਾਰਡ ਨੰਬਰ-1 'ਚ ਵਿਸ਼ਾਲ ਇਕੱਠ ਨੇ 'ਆਪ' ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਹੱਕ 'ਚ ਲਹਿਰ ਬਣਾਈ ਅਗਲੀ ਖ਼ਬਰ ਸ਼ਹੀਦ ਸਰਾਭਾ ਦੀ ਕੁਰਬਾਨੀ ਹਮੇਸ਼ਾ ਸਾਨੂੰ ਦੇਸ਼ ਭਗਤੀ ਦੀ ਪ੍ਰੇਰਣਾਂ ਦਿੰਦੀ ਰਹੇਗੀ-ਇਆਲੀ <br/>
Ad Position 24