30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਇਯਾਲੀ ਵਲੋਂ ਗ੍ਰਾਮ ਪੰਚਾਇਤ-ਸਰਪੰਚ ਨੂੰ ਜੰਗਲ ਬਣੇ ਈਸੇਵਾਲ ਛੱਪੜ ਦੇ ਨਵੀਨੀਕਰਨ ਦਾ ਭਰੋਸਾ

Ad Position 21
No active advertisement
ਅਜੀਤ ਡੈਸਕ 26-05-2026
ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਸਾਲ 2008-09 ਸਮੇਂ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਚੇਅਰਮੈਨ ਹੁੰਦਿਆਂ ਸੀਵਰੇਜ ਦਾ ਗੰਦਾ ਪਾਣੀ ਸਾਫ਼ ਕਰਕੇ ਵਾਹੀਯੋਗ ਖੇਤਾਂ 'ਚ ਪਾਉਣ ਲਈ ਲੁਧਿਆਣਾ ਜ਼ਿਲ੍ਰੇ 'ਚ ਛੱਪੜਾਂ ਦਾ ਜੋ ਨਵੀਨੀਕਰਨ ਕਰਵਾਇਆ, ਉਸ ਦਾ ਅੱਜ ਵੀ ਤੋੜ ਨਹੀਂ | ਇਯਾਲੀ ਵਲੋਂ ਪਿੰਡ ਈਸੇਵਾਲ ਵਿਖੇ ਗੰਦੇ ਪਾਣੀ ਦੀ ਸੰਭਾਲ ਲਈ ਛੱਪੜ ਦਾ ਡੇਢ ਦਹਾਕਾ ਪਹਿਲਾਂ ਨਵੀਨੀਕਰਨ ਕਰਵਾਇਆ ਸੀ, ਇਸ ਪ੍ਰਾਜੈਕਟ ਨੂੰ ਵੇਖਣ ਲਈ ਅਕਾਲੀ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਜਾਬ ਦੇ ਹੋਰਨਾਂ ਹਲਕਿਆਂ ਦੇ ਵਿਧਾਇਕ, ਇੱਥੋਂ ਤੱਕ ਕਿ ਬਾਹਰੀ ਰਾਜਾਂ 'ਚੋਂ ਵੀ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਸਰਕਾਰ ਦੇ ਨੁਮਾਇੰਦੇ ਈਸੇਵਾਲ, ਦੇਤਵਾਲ, ਚੱਕ, ਹੋਰ ਪਿੰਡਾਂ 'ਚ ਛੱਪੜਾਂ ਦੇ ਨਵੀਨੀਕਰਨ ਵਾਲਾ ਪ੍ਰਾਜੈਕਟ ਵੇਖਣ ਆਏ | ਅਕਾਲੀ ਦਲ ਦੀ ਗਠਜੋੜ ਸਰਕਾਰ ਗਈ, ਕਾਂਗਰਸ ਸਰਕਾਰ ਆਈ, ਜਦ ਕਾਂਗਰਸ ਸਰਕਾਰ ਗਈ ਤਾਂ 'ਆਪ' ਸਰਕਾਰ ਆ ਗਈ, ਪਰ ਈਸੇਵਾਲ 'ਚ ਕਿਸੇ ਨੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਸੀਵਰੇਜ ਪ੍ਰਾਜੈਕਟ ਨੂੰ ਚੱਲਦਾ ਰੱਖਣ ਲਈ ਧੇਲੀ ਨਹੀਂ ਲਾਈ | ਗ੍ਰਾਮ ਪੰਚਾਇਤ ਸਰਪੰਚ ਈਸੇਵਾਲ ਗੁਰਪ੍ਰੀਤ ਸਿੰਘ, ਪੰਚ ਬਲਦੇਵ ਸਿੰਘ, ਜਗਵੰਤ ਸਿੰਘ ਜੱਗਾ, ਹੋਰਨਾਂ ਐੱਮ.ਐੱਲ.ਏ. ਇਯਾਲੀ ਨੂੰ ਦੱਸਿਆ ਕਿ ਆਪ ਵਲੋਂ ਤਿਆਰ ਕਰਵਾਇਆ ਗਿਆ, ਛੱਪੜਾਂ ਦੇ ਨਵੀਨੀਕਰਨ ਵਾਲਾ ਪ੍ਰਾਜੈਕਟ ਦਮ ਤੋੜ ਰਿਹਾ, ਕਿਉਂ ਨਾ ਇਸ ਛੱਪੜ 'ਚ ਗੰਦੇ ਪਾਣੀ ਦੀ ਨਿਕਾਸੀ ਕਰਕੇ ਅੰਦਰ ਬਣੀਆਂ ਕੰਧਾਂ ਨੂੰ ਮੁੜ ਮੁਰੰਮਤ ਕੀਤਾ ਜਾਵੇ | ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਖੁਦ ਈਸੇਵਾਲ ਆ ਕੇ ਦਮ ਤੋੜ ਰਹੇ ਛੱਪੜ ਦੇ ਨਵੀਨੀਕਰਨ ਵਾਲੇ ਪ੍ਰਾਜੈਕਟ ਨੂੰ ਵੇਖਿਆ ਅਤੇ ਸਰਪੰਚ ਗ੍ਰਾਮ ਪੰਚਾਇਤ, ਹੋਰ ਆਗੂਆਂ ਨਾਲ ਇਸ ਛੱਪੜ ਦੀ ਸਫ਼ਾਈ ਜਾਂ ਕਿਨਾਰਿਆਂ ਦੀ ਮੁਰੰਮਤ ਬਾਰੇ ਵਿਚਾਰ-ਵਟਾਂਦਰਾ ਹੋਇਆ | ਮਨਪ੍ਰੀਤ ਸਿੰਘ ਇਯਾਲੀ ਪਿੰਡ ਈਸੇਵਾਲ ਦੀ ਗ੍ਰਾਮ ਪੰਚਾਇਤ, ਪਿੰਡ ਦੇ ਪਤਵੰਤਿਆਂ, ਆਪਣੇ ਕੱਟੜ ਹਮਾਇਤੀਆਂ ਨੂੰ ਵਿਸ਼ਵਾਸ ਦਿੱਤਾ ਕਿ ਹਵਾਈ ਸੈਨਾ ਦੇ ਇਕੋ ਇਕ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਪਿੰਡ ਅੰਦਰ ਜਿੱਥੇ ਹੋਰ ਵਿਕਾਸ ਨੂੰ ਤਵੱਜ਼ੋਂ ਦਿੱਤੀ ਜਾਵੇਗੀ, ਉੱਥੇ ਇਸ ਛੱਪੜ ਦੀ ਸਫ਼ਾਈ, ਅੰਦਰ ਢਹਿ ਢੇਰੀ ਹੋ ਰਹੀਆਂ ਕੰਧਾਂ ਅਤੇ ਛੱਪੜ ਦੀ ਗਾਰ ਕੱਢਣ ਵਾਲੀ ਪ੍ਰਕਿਰਿਆ ਜਲਦੀ ਸ਼ੁਰੂ ਕਰਵਾ ਦੇਣਗੇ | ਪਿੰਡ ਈਸੇਵਾਲ 'ਚ ਛੱਪੜ ਦੇ ਨਵੀਨੀਕਰਨ ਦੇ ਨਿਰੀਖਣ ਲਈ ਪਹੁੰਚੇ ਮਨਪ੍ਰੀਤ ਸਿੰਘ ਇਯਾਲੀ ਦੀ ਆਮਦ 'ਤੇ ਬਲਦੇਵ ਸਿੰਘ, ਨੰਬਰਦਾਰ ਸੁਖਵੰਤ ਸਿੰਘ, ਜਗਵੰਤ ਸਿੰਘ ਜੱਗਾ, ਗੁਰਚਰਨ ਸਿੰਘ ਸੇਖੋਂ (ਰਿਟਾ: ਬੈਂਕ), ਕਮਲਜੀਤ ਸਿੰਘ ਕਮਲ ਸੇਖੋਂ, ਜਗਦੇਵ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ ਈਸੇਵਾਲ, ਹੋਰਨਾਂ ਹਲਕਾ ਦਾਖਾ ਵਿਧਾਇਕ ਦਾ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਅਗਲੀ ਖ਼ਬਰ ਵਾਰਡ ਨੰਬਰ 22 ਤੋਂ ਕਾਂਗਰਸੀ ਉਮੀਦਵਾਰ ਵਰਿੰਦਰ ਸਿੰਘ ਕਲੇਰ ਨੇ ਘਰ-ਘਰ ਵੋਟਾਂ ਮੰਗ ਕੇ ਕੀਤੀ ਜਿਤਾਉਣ ਦੀ ਅਪੀਲ
Ad Position 24